ਜਲੰਧਰ- ਐਮਾਜ਼ਾਨ ਨੇ ਭਾਰਤ 'ਚ ਨਵੀਂ ਸਰਵਿਸ ਸ਼ੁਰੂ ਕਰ ਦਿੱਤੀ ਹੈ। ਕੰਪਨੀ ਵੱਲੋਂ ਇਹ ਸਰਵਿਸ 60 ਦਿਨਾਂ ਲਈ ਫ੍ਰੀ 'ਚ ਉਪਲੱਬਧ ਹੋਵੇਗੀ ਪਰ ਉਸ ਤੋਂ ਬਾਅਦ ਸਾਧਾਰਣ ਗਾਹਕਾਂ ਲਈ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਸਰਵਿਸ ਦਾ ਲਾਭ ਲੈਣ ਲਈ ਯੂਜ਼ਰ ਨੂੰ ਖਾਸ ਪੈਕ ਲੈਣਾ ਪਵੇਗਾ।
ਇਸ ਸਰਵਿਸ 'ਚ ਕੀ ਮਿਲੇਗਾ ਖਾਸ-
ਇਸ ਸਰਵਿਸ 'ਚ ਐਮੇਜ਼ਾਨ ਪ੍ਰਾਈਮ ਮੈਂਬਰਾਂ ਨੂੰ ਅਨਲਿਮਟਿਡ ਫ੍ਰੀ ਇਕ ਦਿਨ ਅਤੇ ਦੋ ਦਿਨਾਂ ਦੀ ਡਿਲੀਵਰੀ ਸੁਵਿਧਾ ਉਪਲੱਬਧ ਹੋਵੇਗੀ ਪਰ ਇਸ ਲਈ ਯੂਜ਼ਰ ਨੂੰ ਸਿਰਪ 100 ਰੁਪਏ ਅਦਾ ਕਰਨ ਹੋਣਗੇ। ਇਸ ਸਰਵਿਸ ਨੂੰ ਲੈ ਕੇ ਐਮਾਜ਼ਾਨ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਹੈ ਕਿ ਇਸ ਵਿਚ ਯੂਜ਼ਰ ਨੂੰ ਮਿਨੀਮਮ ਆਰਡਰ ਸਾਈਜ਼ ਦੀ ਲੋੜ ਨਹੀਂ ਪਵੇਗੀ ਅਤੇ ਯੂਜ਼ਰ ਆਸਾਨੀ ਨਾਲ ਸਾਰੀਆਂ ਉਪਲੱਬਧ ਆਈਟਮਾਂ ਨੂੰ ਖਰੀਦ ਸਕਣਗੇ। ਪ੍ਰਾਈਮ ਮੈਂਬਰਸ ਇਸ ਵਿਚ ਡਿਸਕਾਊਂਟਿਡ ਡੀਲਸ ਅਤੇ ਟਾਪ ਲਾਈਟਨਿੰਗ ਡੀਲਸ ਦਾ ਵੀ ਫਾਇਦਾ ਉਸੇ ਦਿਨ ਚੁੱਕ ਸਕਣਗੇ।
21 ਮੈਗਾਪਿਕਸਲ ਕੈਮਰੇ ਨਾਲ ਲਾਂਚ ਹੋਇਆ ਸੋਨੀ ਦਾ ਇਹ ਸਮਾਰਟਫੋਨ
NEXT STORY