ਗੈਜੇਟ ਡੈਸਕ - ਐਪਲ ਨੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿਚ ਆਪਣੇ 3 ਆਈਫੋਨ ਮਾਡਲਾਂ ਦੀ ਵਿਕਰੀ ਬੰਦ ਕਰ ਦਿੱਤੀ ਹੈ। ਕੰਪਨੀ ਨੇ ਜ਼ਿਆਦਾਤਰ ਯੂਰਪੀਅਨ ਦੇਸ਼ਾਂ ਵਿਚ ਆਪਣੇ ਆਨਲਾਈਨ ਸਟੋਰ ਤੋਂ iPhone 14, iPhone 14 Plus, ਅਤੇ iPhone SE ਤੀਸਰੀ ਪੀੜ੍ਹੀ ਨੂੰ ਹਟਾ ਦਿੱਤਾ ਹੈ। ਹੁਣ ਇਹ ਆਫਲਾਈਨ ਸਟੋਰਾਂ 'ਤੇ ਵੀ ਵਿਕਰੀ ਲਈ ਉਪਲਬਧ ਨਹੀਂ ਹੋਣਗੇ। ਯੂਰਪੀਅਨ ਯੂਨੀਅਨ (ਈਯੂ) ਦੇ ਇਕ ਨਿਯਮ ਕਾਰਨ ਕੰਪਨੀ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਇਸ ਨਿਯਮ ਦੇ ਤਹਿਤ, ਲਾਈਟਨਿੰਗ ਕਨੈਕਟਰ ਵਾਲੇ ਡਿਵਾਈਸਾਂ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ।
ਕੀ ਹੈ EU ਦਾ ਨਵਾਂ ਨਿਯਮ ?
20023 ਵਿਚ EU ਨੇ ਇਹ ਤੈਅ ਕੀਤਾ ਸੀ ਕਿ ਉਸ ਦੇ ਸਾਰੇ 27 ਦੇਸ਼ਾਂ ਵਿਚ ਵਿਕਣ ਵਾਲੇ ਫੋਨਜ਼ ਅਤੇ ਕੁਝ ਹੋਰ ਗੈਜੇਟਾਂ ਵਿਚ USB-C ਪੋਰਟ ਹੋਣਾ ਜ਼ਰੂਰੀ ਹੋਵੇਗਾ। ਇਲੈਕਟ੍ਰਾਨਿਕ ਕਚਰੇ ਨੂੰ ਘੱਟ ਕਰਨ ਲਈ ਇਹ ਫੈਸਲਾ ਲਿਆ ਗਿਆ ਸੀ। ਹਾਲਾਂਕਿ, ਐਪਲ ਨੇ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਪਰ ਬਾਅਦ ਵਿਚ ਉਹ ਪਿੱਛੇ ਹੱਟ ਗਈ ਕਿਉਂਕਿ ਆਈਫੋਨ 14, ਆਈਫੋਨ 14 ਪਲੱਸ ਅਤੇ ਆਈਫੋਨ SE 3rd ਜਨਰੇਸ਼ਨ ਵਿਚ ਚਾਰਜਿੰਗ ਦੇ ਲਈ USB-C ਪੋਰਟ ਨਹੀਂ ਹੈ, ਇਸ ਲਈ ਇਨ੍ਹਾਂ ਦੀ ਵਿਕਰੀ ਰੋਕੀ ਜਾ ਰਹੀ ਹੈ।
ਪਿਛਲੇ ਹਫਤੇ ਤੋਂ ਹੀ ਸਟਾਕ ਹਟਾਉਣ ਵਿਚ ਲਗੀ ਹੈ ਐਪਲ
ਐਪਲ ਪਿਛਲੇ ਹਫਤੇ ਤੋਂ ਆਪਣੇ ਪੁਰਾਣੇ ਸਟਾਕ ਨੂੰ ਹਟਾਉਣ ਵਿਚ ਰੁੱਝਿਆ ਹੋਇਆ ਹੈ। ਹੁਣ ਤੱਕ ਇਹ ਆਸਟ੍ਰੀਆ, ਬੈਲਜੀਅਮ, ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ, ਨੀਦਰਲੈਂਡ, ਸਵੀਡਨ ਅਤੇ ਹੋਰ ਕਈ ਦੇਸ਼ਾਂ ਵਿਚ ਆਪਣੇ ਸਟੋਰਾਂ ਤੋਂ ਇਨ੍ਹਾਂ ਉਤਪਾਦਾਂ ਨੂੰ ਹਟਾ ਚੁੱਕਾ ਹੈ। ਸਵਿਟਜ਼ਰਲੈਂਡ 'ਚ ਇਨ੍ਹਾਂ ਤਿੰਨਾਂ ਆਈਫੋਨ ਦੀ ਵਿਕਰੀ ਵੀ ਬੰਦ ਹੋ ਗਈ ਹੈ। ਹਾਲਾਂਕਿ ਸਵਿਟਜ਼ਰਲੈਂਡ ਯੂਰਪ ਦਾ ਹਿੱਸਾ ਨਹੀਂ ਹੈ, ਇਸਦੇ ਬਹੁਤ ਸਾਰੇ ਕਾਨੂੰਨ EU ਦੇ ਸਮਾਨ ਹਨ। ਇਸੇ ਤਰ੍ਹਾਂ, ਇਹ ਫੋਨ ਹੁਣ ਉੱਤਰੀ ਆਇਰਲੈਂਡ ਵਿਚ ਵੀ ਨਹੀਂ ਖਰੀਦੇ ਜਾ ਸਕਦੇ ਹਨ।
Apple iPhone SE ਨੂੰ USB-C ਪੋਰਟ ਦੇ ਨਾਲ ਲਾਂਚ ਕਰੇਗੀ
ਅਜਿਹੀਆਂ ਅਟਕਲਾਂ ਹਨ ਕਿ ਐਪਲ ਅਗਲੇ ਸਾਲ ਮਾਰਚ ਵਿਚ USB-C ਪੋਰਟ ਨਾਲ ਲੈਸ iPhone SE 4th ਜਨਰੇਸ਼ਨ ਲਾਂਚ ਕਰ ਸਕਦਾ ਹੈ। ਅਜਿਹੇ 'ਚ ਇਹ ਆਈਫੋਨ ਜਲਦ ਹੀ ਯੂਰਪ 'ਚ ਵਾਪਸੀ ਕਰ ਸਕਦਾ ਹੈ ਅਤੇ ਲੋਕਾਂ ਨੂੰ ਇਸ ਦੇ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
Reliance Jio ਦਾ ਧਮਾਕੇਦਾਰ ਆਫਰ! ਯੂਜ਼ਰਾਂ ਦੀਆਂ ਲੱਗਣੀਆਂ ਮੌਜਾਂ
NEXT STORY