ਨਵੀਂ ਦਿੱਲੀ- ਐਪਲ ਦੇ ਆਈਫੋਨ 17 ਪ੍ਰੋ ਮੈਕਸ ਦੇ ਕੋਸਮਿਕ ਓਰੇਂਜ ਰੰਗ ਵਾਲੇ ਮਾਡਲ ਦੀ ਮੰਗ 'ਚ ਭਾਰੀ ਉਛਾਲ ਆਇਆ ਹੈ। ਕੰਪਨੀ ਦੇ ਕਰਮਚਾਰੀਆਂ ਅਨੁਸਾਰ, ਅਮਰੀਕਾ ਅਤੇ ਭਾਰਤ 'ਚ ਸਿਰਫ਼ ਤਿੰਨ ਦਿਨਾਂ 'ਚ ਹੀ ਇਹ ਮਾਡਲ ਆਉਟ ਆਫ਼ ਸਟਾਕ ਹੋ ਗਿਆ ਹੈ। ਐਪਲ ਇੰਡੀਆ ਵੈੱਬਸਾਈਟ ਮੁਤਾਬਕ, ਭਾਰਤ 'ਚ ਆਈਫੋਨ ਪ੍ਰੋ ਮੈਕਸ ਅਤੇ ਆਈਫੋਨ ਪ੍ਰੋ ਸੀਰੀਜ਼ ਦੇ ਕੋਸਮਿਕ ਓਰੇਂਜ ਮਾਡਲ ਪਿਕ-ਅੱਪ ਵਿਕਲਪ ਨਾਲ ਪ੍ਰੀ-ਆਰਡਰ ਲਈ ਉਪਲੱਬਧ ਨਹੀਂ ਹਨ।
ਇਹ ਵੀ ਪੜ੍ਹੋ : Airtel ਨੇ ਲਾਂਚ ਕੀਤਾ ਸਭ ਤੋਂ ਜੁਗਾੜੂ ਪਲਾਨ, 16 ਰੁਪਏ 'ਚ ਰੋਜ਼ ਮਿਲੇਗਾ 4GB ਡਾਟਾ ਤੇ...
ਇਕ ਐਪਲ ਮਾਹਿਰ ਨੇ ਕਿਹਾ, “ਬਹੁਤ ਸਾਰੇ ਪਹਿਲਾਂ ਤੋਂ ਹੀ ਆਏ ਆਰਡਰ ਕਾਰਨ, ਕੋਸਮਿਕ ਓਰੇਂਜ ਆਈਫੋਨ 17 ਪ੍ਰੋ ਮੈਕਸ ਦੇ ਸਾਰੇ ਵਰਜਨ ਤੇਜ਼ੀ ਨਾਲ ਵਿਕ ਗਏ ਹਨ। ਬੈਕਐਂਡ ਟੀਮ ਇਸ ਰੰਗ ਦੇ ਮਾਡਲ ਜਲਦੀ ਉਪਲੱਬਧ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।” ਉਸ ਨੇ ਦੱਸਿਆ ਕਿ ਗੂੜ੍ਹੇ ਨੀਲੇ ਰੰਗ ਵਾਲੇ ਮਾਡਲ ਕੁਝ ਸਟੋਰਾਂ 'ਤੇ ਉਪਲੱਬਧ ਹਨ। ਐਪਲ ਨੇ ਆਈਫੋਨ 17 ਸੀਰੀਜ਼ ਦੀ ਕੀਮਤ 82,900 ਤੋਂ 2,29,900 ਰੁਪਏ ਤੱਕ ਰੱਖੀ ਹੈ। ਇਹ ਡਿਵਾਈਸ ਭਾਰਤ 'ਚ 19 ਸਤੰਬਰ ਤੋਂ ਉਨ੍ਹਾਂ ਗਾਹਕਾਂ ਲਈ ਉਪਲੱਬਧ ਹੋਵੇਗਾ ਜਿਨ੍ਹਾਂ ਨੇ ਪਹਿਲਾਂ ਹੀ ਆਰਡਰ ਬੁੱਕ ਕਰਵਾਇਆ ਹੈ। ਕੁਝ ਸਟੋਰਾਂ 'ਤੇ ਇਹ ਫੋਨ “ਪਹਿਲਾਂ ਆਓ, ਪਹਿਲਾਂ ਪਾਓ” ਅਧਾਰ 'ਤੇ ਵੀ ਮਿਲਣਗੇ। ਜਿਨ੍ਹਾਂ ਨੇ ਹੁਣ ਬੁਕਿੰਗ ਕਰਨੀ ਹੈ, ਉਨ੍ਹਾਂ ਨੂੰ 7 ਅਕਤੂਬਰ ਤੋਂ ਬਾਅਦ ਡਿਲਿਵਰੀ ਮਿਲੇਗੀ।
ਇਹ ਵੀ ਪੜ੍ਹੋ : 40 ਹਜ਼ਾਰ ਰੁਪਏ ਸਸਤਾ ਹੋਇਆ Samsung ਦਾ ਇਹ ਸ਼ਾਨਦਾਰ ਫੋਨ, ਜਾਣੋ ਕੀਮਤ
ਉਤਪਾਦਨ ਅਤੇ ਬਜ਼ਾਰ ਹਾਲਾਤ
- ਐਪਲ ਨੇ ਹਾਲ ਹੀ 'ਚ ਬੈਂਗਲੁਰੂ ਸਥਿਤ ਦੂਜੀ ਸਭ ਤੋਂ ਵੱਡੀ ਯੂਨਿਟ 'ਚ ਆਈਫੋਨ 17 ਦਾ ਉਤਪਾਦਨ ਸ਼ੁਰੂ ਕੀਤਾ ਹੈ।
- ਕੰਪਨੀ ਇਸ ਸਾਲ ਉਤਪਾਦਨ ਨੂੰ 3.5-4 ਕਰੋੜ ਯੂਨਿਟ ਤੋਂ ਵਧਾ ਕੇ 6 ਕਰੋੜ ਯੂਨਿਟ ਕਰਨ ਦੀ ਯੋਜਨਾ ‘ਚ ਹੈ।
- 2025 ਦੀ ਪਹਿਲੀ ਅੱਧੀ 'ਚ ਭਾਰਤ 'ਚ ਐਪਲ ਦੀ ਸਪਲਾਈ 21.5% ਵਧ ਕੇ 5.9 ਕਰੋੜ ਯੂਨਿਟ ਹੋ ਗਈ।
- ਇਸ ਸਮੇਂ ਭਾਰਤ ਦੇ ਸਮਾਰਟਫ਼ੋਨ ਬਜ਼ਾਰ 'ਚ ਐਪਲ ਦੀ ਹਿੱਸੇਦਾਰੀ 7.5% ਹੋ ਚੁੱਕੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘੱਟ ਕੀਮਤ 'ਤੇ ਲਾਂਚ ਹੋਇਆ 6000mAh ਬੈਟਰੀ ਵਾਲਾ ਇਹ ਸ਼ਾਨਦਾਰ 5G ਫੋਨ
NEXT STORY