ਜਲੰਧਰ- ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਐਪਲ ਭਾਰਤੀ ਬਾਜ਼ਾਰ ਲਈ ਬੈਂਗਲੂਰੂ 'ਚ ਆਈਫੋਨ ਬਣਾਉਣ ਦਾ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਤਾਈਵਾਨ ਦੀ OEM (ਅੋਰਿਜ਼ਨਲ ਇਕਿਵਪਮੈਂਟ ਮੈਨਯੂਫੈਕਸਰਰ) ਕੰਪਨੀ ਨੇ ਐਪਲ ਲਈ ਬੈਂਗਲੂਰੂ 'ਚ ਫੈਸਿਲਿਟੀ ਸੇਂਟਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਨੂੰ ਇੰਡਸਿਟ੍ਰਅਲ ਹਬ ਕਹੇ ਜਾਣ ਵਾਲੇ ਪੀਨਿਆ 'ਚ ਆਈਫੋਨ ਦੀ ਮੈਨਯੂਫੈਕਚਰਿੰਗ ਲਈ ਉਪਯੋਗ 'ਚ ਲਾਇਆ ਜਾ ਸਕਦਾ ਹੈ। ਜਾਣਕਾਰੀ ਦੇ ਮੁਤਾਬਕ ਅਪ੍ਰੈਲ ਦੇ ਮਹੀਨੇ ਨਾਲ ਇੱਥੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਕੰਪਨੀ ਦੇ ਸੂਤਰਾਂ ਨੇ ਦੱਸਿਆ ਹੈ ਕਿ ਸਥਾਨਕ ਪੱਧਰ 'ਤੇ ਮੈਨਯੂਫੈਕਚਰਿੰਗ ਨਾਲ ਕੰਪਨੀ ਕੀਮਤਾਂ ਦੇ ਮੁਕਾਬਲੇ 'ਚ ਕੰਪਨੀਆਂ ਨੂੰ ਕੜੀ ਟੱਕਰ ਦੇ ਸਕੇਗੀ। ਫਿਲਹਾਲ ਐਪਲ ਨੂੰ ਭਾਰਤ 'ਚ ਆਪਣੇ ਪ੍ਰਾਡੈਕਟਸ ਵੇਚਣ ਲਈ 12.5 ਪ੍ਰਤੀਸ਼ਤ ਦੀ ਇੰਪੋਰਟ ਡਿਊਟੀ ਚੁਕਾਉਣੀ ਪੈਂਦੀ ਹੈ ਪਰ ਲੋਕਲ ਮੈਨਯੂਫੈਕਚਰਿੰਗ ਸ਼ੁਰੂ ਹੋਣ ਨਾਲ ਐਪਲ ਨੂੰ ਇਹ ਟੈਕਸ ਨਹੀਂ ਦੇਣਾ ਪਵੇਗਾ ਅਤੇ ਉਹ ਤੁਲਾਨਤਮਕ ਘੱਟ ਕੀਮਤ 'ਤੇ ਭਾਰਤ 'ਚ ਸਮਾਰਟਫੋਨ ਵੇਚ ਸਕੇਗੀ।
ਇਹ ਹਨ ਇਸ ਸਾਲ ਦੀਆਂ ਟਾਪ 10 ਸਮਾਰਟਫੋਨਜ਼ ਨਿਰਮਾਤਾ ਕੰਪਨੀਆਂ
NEXT STORY