ਜਲੰਧਰ- ਐਪਲ ਵੱਲੋਂ ਹਾਲ ਹੀ 'ਚ ਆਈ.ਓ.ਐੱਸ. 10 ਦੇ ਤੀਸਰੇ ਬੀਟਾ ਵਰਜ਼ਨ ਨੂੰ ਰਿਲੀਜ਼ ਕੀਤਾ ਗਿਆ ਹੈ ਜੋ ਐਪਲ ਦੀਆਂ ਇਮੋਜੀਜ਼ ਅਤੇ ਪਲੈਟਫਾਰਮ 'ਤੇ ਐਪਲ ਮਿਊਜ਼ਿਕ ਪਲੱਸ ਦੇ ਨਵੇਂ ਫੀਚਰਸ ਨੂੰ ਨਵੀਂ ਆਕਰਸ਼ਿਤ ਦਿੱਖ ਦਵੇਗਾ। ਇਸ ਦੇ ਨਾਲ ਇਸ ਬੀਟਾ ਵਰਜ਼ਨ ਨੂੰ ਮੈਕ ਓ. ਐੱਸ. 10.12. ਲਈ ਵੀ ਰੋਲ ਆਊਟ ਕੀਤਾ ਗਿਆ ਹੈ। ਐਪਲ ਵੱਲੋਂ ਆਈ.ਓ.ਐੱਸ.10 ਨੂੰ ਸਿਤੰਬਰ 'ਚ ਆਈਫੋਨ ਦੀ ਨਵੀਂ ਸੀਰੀਜ਼ ਦੇ ਨਾਲ ਰੀਲੀਜ਼ ਕੀਤਾ ਜਾਵੇਗਾ। ਐਪਲ ਵੱਲੋਂ ਬੀਟਾ ਵਰਜ਼ਨ ਦੀ ਆਫਿਸ਼ੀਅਲ ਲਾਂਚ ਤੋਂ ਪਹਿਲਾਂ ਟੈਸਟ ਕਰਨ ਲਈ ਇਸ ਦੀ ਸਾਫਟਵੇਅਰ ਅਪਡੇਟ ਨੂੰ ਡਵੈੱਲਪਰਜ਼ ਲਈ ਪ੍ਰੀ-ਰੀਲੀਜ਼ ਵਰਜਨ ਵਜੋਂ ਰੋਲ ਆਊਟ ਕੀਤਾ ਜਾ ਰਿਹਾ ਹੈ।
ਐਪਲ ਦੇ ਸੀ. ਈ. ਓ. ਟਿਮ ਕੁੱਕ ਵੱਲੋਂ ਸਾਨ ਫ੍ਰਾਂਸਿਸਕੋ 'ਚ ਹੋਈ ਐਨੁਅਲ ਵਰਡ-ਵਾਈਡ ਡਵੈੱਲਪਰਜ਼ ਕਾਨ੍ਰਰੰਸ ਦੌਰਾਨ ਆਈਫੋਨ ਅਤੇ ਆਈਪੈਡ ਲਈ ਆਈ. ਓ. ਐੱਸ. 10 ਦਾ ਖੁਲਾਸਾ ਕੀਤਾ ਗਿਆ ਸੀ। ਐਪਲ ਦਾ ਕਹਿਣਾ ਹੈ ਕਿ ਆਈ.ਓ.ਐੱਸ. 10 ਦੇ ਨਾਲ ਆਈਫੋਨ ਅਤੇ ਆਈਪੈਡ ਯੂਜ਼ਰਜ਼ ਲਈ 100 ਤੋਂ ਵੀ ਵੱਧ ਅਤੇ ਰੀ-ਡਿਜ਼ਾਇਨਡ ਇਮੋਜੀਜ਼ ਨੂੰ ਪੇਸ਼ ਕੀਤਾ ਜਾਵੇਗਾ। ਆਈ.ਓ.ਐੱਸ 10 'ਚ ਹੋਮਕਿੱਟ ਲਈ ਹੋਮ ਐਪ, 3ਡੀ ਟੱਚ ਨੋਟੀਫਿਕੇਸ਼ਨਜ਼ ਦੇ ਨਾਲ ਇਕ ਲਾਕਡ ਸਕ੍ਰੀਨ, ਵਿਜ਼ਿਟਸ, ਜੈਂਡਰ ਇਕੁਐਲਿਟੀ ਇਮੋਜ਼ੀ ਪੈਕ ਅਤੇ ਹੋਰ ਵੀ ਬਹੁਤ ਕੁੱਝ ਸ਼ਾਮਿਲ ਹੈ। ਆਈ.ਓ.ਐੱਸ. 10 ਸਿਰਫ ਆਉਣ ਵਾਲੇ ਆਈਫੋਨ7, ਆਈਫੋਨ6, ਅਤੇ 6ਪਲੱਸ, ਆਈਫੋਨ 5ਐੱਸ, ਆਈਫੋਨ 5ਸੀ., ਆਈਪੈਡ ਏਅਰ2, ਆਈਪੈਡ ਏਅਰ, ਆਈਪੈਡ 4, ਆਈਪੈਡ ਮਿੰਨੀ 3, ਆਈਪੈਡ ਮਿੰਨੀ 2 ਅਤੇ ਆਈਪੋਡ ਟੱਚ 'ਤੇ ਹੀ ਕੰਮ ਕਰੇਗਾ।
ਟੈਕਨਾਲੋਜੀ ਦਾ ਬਿਹਤਰੀਨ ਨਮੂਨਾ ਹੈ ਇਹ ਪੋਰਟੇਬਲ AC (ਤਸਵੀਰਾਂ)
NEXT STORY