ਜਲੰਧਰ-ਹੁਵਾਵੇ ਦੇ ਉਪ-ਬ੍ਰਾਂਡ Honor ਨੇ ਇਸ ਮਹੀਨੇ Honor 8 Pro ਸਮਾਰਟਫੋਨ ਨਾਲ ਆਪਣੇ ਨਵੇਂ ਫਿਟਨੈੱਸ ਬੈਂਡ Honor Band 3 ਨੂੰ ਵੀ ਪੇਸ਼ ਕੀਤਾ ਸੀ, ਜਿਸ ਨੂੰ ਐਕਸਕਲੂਸਿਵਲੀ ਐਮਾਜ਼ਾਨ ਇੰਡੀਆ ਸੇਲ 'ਤੇ ਕੀਤਾ ਜਾ ਰਿਹਾ ਹੈ। ਕੰਪਨੀ ਨੇ Honor Band 3 ਨੂੰ ਬਲੈਕ ਕਲਰ 'ਚ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਹੁਣ ਇਸ ਬੈਂਡ ਨੂੰ ਦੋ ਹੋਰ ਨਵੇਂ ਕਲਰ ਵੇਂਰੀਅੰਟ 'ਚ ਪੇਸ਼ ਕੀਤਾ ਗਿਆ ਹੈ, ਜੋ ਕਿ ਡਾਇਨਾਮਿਕ ਓਰੇਂਜ ਅਤੇ ਨੇਵੀ ਬਲੂ ਕਲਰ ਹੈ। ਇਸ ਦਾ ਮਤਲਬ ਕਿ ਇਹ ਯੂਜ਼ਰਸ ਕੋਲ ਤਿੰਨ ਕਲਰ ਵੇਂਰੀਅੰਟ ਆਪਸ਼ਨ ਉਪਲੱਬਧ ਹਨ। Honor Band 3 ਦੀ ਕੀਮਤ 2,799 ਰੁਪਏ ਨਿਸ਼ਚਿਤ ਕੀਤੀ ਗਈ ਹੈ।
Honor Band 3 ਨੂੰ ਪਹਿਲੀ ਵਾਰ ਚੀਨ 'ਚ ਲਾਂਚ ਕੀਤਾ ਗਿਆ ਸੀ, ਗਲੋਬਲੀ ਇਸ ਬੈਂਡ ਨੂੰ ਬਰਲਿਨ 'ਚ Honor 9 ਦੇ ਲਾਂਚ ਈਵੈਂਟ 'ਚ ਦੇਖਿਆ ਗਿਆ ਸੀ। ਡਿਜ਼ਾਈਨ ਦੀ ਗੱਲ ਕਰੀਏ ਤਾਂ Honor Band 3 ਥੋੜ੍ਹੇ ਜਿਹੇ Fitbit ਵਰਗਾ ਲੱਗਦਾ ਹੈ। ਇਸ 'ਚ ਵਰਟੀਕਲ ਸ਼ੇਪ ਡਿਸਪਲੇ ਮੌਜ਼ੂਦ ਹੈ, ਜਿਸ 'ਚ ਟਾਇਮ, ਹਾਰਟ-ਰੇਟ ਅਤੇ ਸਟੈਪ ਕਾਊਂਟ ਵਰਗੇ ਆਪਸ਼ਨ ਦਿੱਤੇ ਗਏ ਹਨ। ਇਸ ਦੇ ਸਟਰੈਪ 16MM ਵਾਇਡ ਅਤੇ ਇਹ ਥਰਮੋਪਲਾਸਟਿਕ ਪਾਲਿਓਰਿਉਥੀਨ ਤੋਂ ਬਣਿਆ ਹੈ।
Honor Band 3 'ਚ ਫੀਚਰ ਦੀ ਗੱਲ ਕਰੀਏ ਤਾਂ ਇਸ 'ਚ ਬਿਲਟ-ਇੰਨ ਹਾਰਟ-ਰੇਂਟ ਮੋਨੀਟਰ , ਇਨਫਰਾਰੈੱਡ ਸੈਂਸਰ ਅਤੇ 3 ਐਕਸਿਸ ਐਕਸਲਰੋਮੀਟਰ ਮੌਜ਼ੂਦ ਹਨ। ਦੂਜੇ ਫਿਟਨੈੱਸ ਟ੍ਰੈਕਰ ਦੀ ਤਰ੍ਹਾਂ Honor Band 3 ਸਲੀਪ ਸ਼ਡਿਊਲ ਪੈਟਰਨ , ਸਟੈਪ, ਕੈਲੋਰੀ, ਦੂਰੀ ਅਤੇ ਰਨਿੰਗ ਨੂੰ ਮੋਨੀਟਰ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਸਮਾਰਟਫੋਨ ਦੇ ਨੋਟੀਫਿਕੇਸ਼ਨ ਨੂੰ ਫਿਟਨੈੱਸ ਬੈਂਡ 'ਤੇ ਦੇਖ ਸਕਦੇ ਹੋ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Honor Band 3 'ਚ 0.91 ਇੰਚ ਅਮੋਲਡ ਡਿਸਪਲੇ ਹੈ,ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 128x32 ਪਿਕਸਲ ਹੈ। ਇਸ ਤੋਂ ਇਲਾਵਾ ਇਸ 'ਚ ਬੈਟਰੀ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਇਕ ਵਾਰ ਚਾਰਜ ਕਰਨ 'ਤੇ 30 ਦਿਨ ਚੱਲੇਗੀ। Honor Band 3 ਕਾਫੀ ਲਾਈਟ ਹੈ, ਇਸ ਦਾ ਵਜ਼ਨ 18 ਗ੍ਰਾਮ ਹੈ। ਇਸ ਤੋਂ ਇਲਾਵਾ ਫਿਟਨੈੱਸ ਬੈਂਡ 50 ਮੀਟਰ ਅੰਡਰ ਵਾਟਰ ਰਹਿਣ ਦੇ ਸਮੱਰਥ ਹੈ। Honor Band 3 ਐਂਡਰਾਇਡ OS ਵਰਜਨ 4.4 ਅਤੇ IOS 8 'ਤੇ ਕੰਮ ਕਰਦਾ ਹੈ।
Facebook TV ਅਗਸਤ 'ਚ ਹੋ ਸਕਦੈ ਲਾਂਚ
NEXT STORY