ਜਲੰਧਰ : ਹਰ ਟੈੱਕ ਜਾਇੰਟ ਕੰਪਨੀ ਆਪਣਾ ਵਰਚੁਅਲ ਅਸਿਸਟੈਂਟ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸਭ ਤੋਂ ਬਿਹਤਰ ਬਣਾਉਣ 'ਚ ਲੱਗੀ ਹੈ। ਭਾਵੇਂ ਗੱਲ ਹੋਵੇ ਐਪਲ ਸੀਰੀ ਦੀ ਜਾਂ ਮਾਈਕ੍ਰੋਸਾਫਟ ਕੋਰਟਾਨਾ ਦੀ ਹਰ ਕੋਈ ਵਰਚੁਅਲ ਅਸਿਸਟੈਂਟ 'ਚ ਮੋਡੀਫਿਕੇਸ਼ੰਜ਼ ਕਰ ਰਿਹਾ ਹੈ। ਇਸ ਦੌੜ 'ਚ ਅੱਗੇ ਆਉਣ ਲਈ ਐਮੇਜ਼ਾਨ ਨੇ ਈ-ਬੇਅ ਏ. ਆਈ. ਦੇ ਚੀਫ ਹਸਨ ਸਵਾਫ ਨੂੰ ਆਪਣੀ ਏ. ਆਈ. ਟੀਮ 'ਚ ਸ਼ਾਮਿਲ ਕਰ ਲਿਆ ਹੈ।
ਐਮੇਜ਼ਾਨ ਨੇ ਹਸਨ ਨੂੰ ਕੰਪਨੀ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਡਾਇਰੈਕਟਰ ਅਪੋਇੰਟ ਕੀਤਾ ਹੈ। ਹਸਨ ਦੇ ਲਿੰਕਡਇਨ ਪੇਜ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਐਮੇਜ਼ਾਨ ਹੁਣ ਆਪਣੇ ਸਾਰੇ ਬਿਜ਼ਨੈੱਸ ਤੇ ਪ੍ਰਾਡਕਟਸ 'ਚ ਯੂਜ਼ਰ ਐਕਸਪੀਰੀਅੰਸ ਨੂੰ ਹੋਰ ਬਿਹਤਰ ਕਰਨ ਵੱਲ ਧਿਆਨ ਦਵੇਗੀ। ਹੁਣ ਐਮੇਜ਼ਾਨ ਅਲੈਕਸਾ ਨੂੰ ਹੋਰ ਬਿਹਤਰ ਬਣਾ ਕੇ ਸੀਰੀ ਤੇ ਕੋਰਟਾਨਾ ਨੂੰ ਟੱਕਰ ਦੇਣ ਦੀ ਤਿਆਰੀ 'ਚ ਹੈ। ਜ਼ਿਕਰਯੋਗ ਹੈ ਕਿ ਐਮੇਜ਼ਾਨ ਲਿਨੋਵੋ ਨਾਲ ਮਿਲ ਕੇ ਲਿਨੋਵੋ ਦੇ ਕੰਪਿਊਟਰਜ਼ ਤੇ ਹੋਰ ਡਿਵਾਈਜ਼ਾਂ 'ਚ ਆਪਣਾ ਵਰਚੁਅਲ ਅਸਿਸਟੈਂਟ ਜੋੜੇਗੀ।
ਕਿਸੇ ਵੀ ਸਾਧਾਰਨ ਸਿਮ ਨੂੰ Jio 4G 'ਚ ਬਦਲਣ ਦੇ ਆਸਾਨ ਟਿਪਸ
NEXT STORY