ਜਲੰਧਰ- ਗ੍ਰਾਫਿਕਸ ਟੈਬਲੇਟਸ ਲਈ ਜ਼ਿਆਦਾਤਰ ਪ੍ਰੋਗਰਾਮ ਕਰਨ ਵਾਲੇ ਬਟਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਫੋਟੋਸ਼ਾਪ ਲਈ ਵੀ ਕਈ ਤਰ੍ਹਾਂ ਦੀਆਂ ਆਪਸ਼ਨਸ ਅਤੇ ਕਈ ਟੂਲਜ਼ ਦਿੱਤੇ ਗਏ ਹਨ ਪਰ ਇਸ ਨੂੰ ਹੋਰ ਵੀ ਆਸਾਨ ਬਣਾਇਆ ਜਾ ਰਿਹਾ ਹੈ। ਵਾਤਾਰੁ ਕਾਮੀ ਨਾਂ ਦੇ ਕੰਸੈਪਟ ਆਰਟਿਸਟ, ਫੋਟੋਸ਼ਾਪ 'ਚ ਬਰਸ਼ ਅਤੇ ਇਰੇਜ਼ਰ ਟੂਲ ਵਿਚਕਾਰ ਟੋਗਲਿੰਗ ਨੂੰ ਹੋਰ ਵੀ ਖਾਸ ਬਣਾਉਣਾ ਚਾਹੁੰਦੇ ਹਨ। ਇਸ ਦਾ ਹਲ ਕਰਨ ਲਈ ਇਕ ਬਰਸ਼ਨੋਬ ਨੂੰ ਪੇਸ਼ ਕੀਤਾ ਗਿਆ ਹੈ। ਇਹ ਬਰਸ਼ਨੋਬ ਇਕ ਯੂ.ਐੱਸ.ਬੀ. ਪਲੱਗ-ਐਂਡ-ਪਲੇਅ ਡਿਵਾਈਸ ਹੈ ਜੋ ਚਾਰ ਕੀਬੋਰਡ ਕੀਜ਼ ਨੂੰ ਮਿਮਿਕ ਕਰਦੀ ਹੈ।
ਇਸ ਯੂ.ਐੱਸ.ਬੀ. ਦੀ ਵਰਤੋਂ ਡਿਜ਼ੀਟਲ ਫੋਟੋਸ਼ਾਪ 'ਚ ਬਰਸ਼ ਅਤੇ ਇਰੇਜ਼ਰ ਦੇ ਆਕਾਰ ਨੂੰ ਛੋਟਾ ਜਾਂ ਵੱਡਾ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਨਾਲ ਫੋਟੋਗ੍ਰਾਫਿਕ ਡਿਜ਼ਾਇਨ ਨੂੰ ਹੋਰ ਵੀ ਆਸਾਨ ਅਤੇ ਤੇਜ਼ ਬਣਾਇਆ ਜਾ ਸਕਦਾ ਹੈ। ਇਹ ਡਿਵਾਈਸ ਫਿਲਹਾਲ ਇੰਗਲਿਸ਼ ਕੀਬੋਰਡ ਨਾਲ ਹੀ ਕੰਮ ਕਰਦੀ ਹੈ ਕਿਉਂਕਿ ਇਸ 'ਚ ਦਿੱਤੇ ਗਏ ਸ਼ਾਟ ਕੱਟ ਕੀਜ਼ ਇੰਗਲਿਸ਼ ਅਲਫਾਬੈੱਟ ਹਨ ਜਿਨ੍ਹਾਂ ਨੂੰ ਵੱਖਰੇ ਤੌਰ 'ਤੇ ਪ੍ਰੋਗਰਾਮ ਕੀਤਾ ਗਿਆ ਹੈ। ਇਕ ਗੋਲ ਆਕਾਰ ਦੇ ਬਟਨ ਨੂੰ ਘੁਮਾਉਣ ਅਤੇ ਕੁਝ ਸਵਿੱਚ ਦੀ ਮਦਦ ਨਾਲ ਬਰਸ਼ ਅਤੇ ਇਰੇਜ਼ਰ ਦੇ ਸਾਈਜ਼ ਨੂੰ ਬਦਲਦੀ ਹੈ। ਉਮੀਦ ਹੈ ਇਸ ਡਿਵਾਈਸ ਨੂੰ ਅਕਤੂਬਰ ਤੱਕ ਸ਼ਿਪਿੰਗ ਲਈ ਤਿਆਰ ਕੀਤਾ ਜਾਵੇਗਾ।
ਐਪ ਸਟੋਰ 'ਚ ਐਪਸ ਦੀ ਗਿਣਤੀ ਹੋਈ 20 ਲੱਖ
NEXT STORY