ਜਲੰਧਰ- ਜਿਓ ਗੀਗਾਫਾਈਬਰ ਬਰਾਡਬੈਂਡ ਸਰਵਿਸ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਉਥੇ ਹੀ ਭਾਰਤ ਸੰਚਾਰ ਨਿਗਮ ਲਿਮਟਿਡ ਮਤਲਬ ਕੀ ਬੀ.ਐੈੱਸ. ਐੈੱਨ. ਐੱਲ. ਨੇ ਵੀ ਜਿਓ ਨੂੰ ਟੱਕਰ ਦੇਣ ਲਈ ਆਪਣੇ ਪਲਾਨ 'ਚ ਬਦਲਾਅ ਕੀਤਾ ਹੈ। ਕੰਪਨੀ ਨੇ ਆਪਣੇ FTTH ਪਲਾਨ ਦੀ ਐੱਫ. ਊ. ਪੀ. ਮਿਆਦ ਨੂੰ ਵਧਾ ਦਿੱਤੀ ਹੈ ਤੇ ਅਜਿਹਾ ਸਿਰਫ ਚੇਂਨਈ ਸਰਕਲ ਲਈ ਕੀਤਾ ਗਿਆ ਹੈ। ਚੇਂਨਈ ਸਰਕਲ ਲਈ ਬੀ. ਐੱਸ. ਐੱਨ. ਐੱਲ. ਹੁਣ 5000 ਰੁਪਏ 'ਚ 1500 ਜੀ. ਬੀ ਡਾਟਾ ਦੇ ਰਹੀ ਹੈ। ਇਸ ਤੋਂ ਪਹਿਲਾਂ 1 ਟੀ. ਬੀ. ਡਾਟਾ ਦਿੱਤਾ ਜਾ ਰਿਹਾ ਸੀ।
ਚੇਂਨਈ ਸਰਕਲ ਦੀ ਜੇਕਰ ਗੱਲ ਕਰੀਏ ਤਾਂ ਜੋ ਲੋਕ ਫਾਈਬਸ ਕਾਂਬੋ ULD 4999 ਦਾ ਪਲਾਨ ਖਰੀਦਣਾ ਚਾਹੁੰਦੇ ਹਨ ਉਨ੍ਹਾਂ ਨੂੰ 100mbps ਦੀ ਡਾਟਾ ਸਪੀਡ ਨਾਲ 1500 ਜੀ. ਬੀ. ਡਾਟਾ ਦਿੱਤਾ ਜਾਵੇਗਾ। ਐੱਫ. ਊ. ਪੀ. ਲਿਮੀਟ ਖਤਮ ਹੋਣ ਤੋਂ ਬਾਅਦ ਡਾਟਾ ਸਪੀਡ 2 mbps 'ਤੇ ਆ ਕੇ ਰੁੱਕ ਜਾਵੇਗੀ। ਬੀ. ਐੱਸ. ਐੱਨ. ਐੱਲ. ਇਸ ਪਲਾਨ 'ਚ ਮੁਫਤ ਵੁਆਇਸ ਕਾਲ ਦੀ ਸਹੂਲਤ ਦੇ ਰਹੀ ਹੈ। ਜਿਸ 'ਚ ਇਕ ਈ-ਮੇਲ ਆਈ. ਡੀ ਤੇ 5 ਜੀ. ਬੀ. ਦਾ ਡਾਟਾ ਮੁਫਤ ਦਿੱਤਾ ਜਾਵੇਗਾ।
LUD 999 ਪਲਾਨ
LUD 999 ਰੁਪਏ ਦੀ ਪਲਾਨ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਯੂਜ਼ਰ ਨੂੰ 250 ਜੀ. ਬੀ ਦਾ ਡਾਟਾ ਮਿਲਦਾ ਹੈ ਜਿਸ ਦੀ ਸਪੀਡ 60mbps ਦੀ ਹੋਵੇਗੀ। ਇਸ 'ਚ 1299 ਰੁਪਏ ਦਾ ਵੀ ਪਲਾਨ ਦਿੱਤਾ ਜਾ ਰਿਹਾ ਹੈ ਜੋ 550 ਜੀ. ਬੀ. ਡਾਟਾ ਦਿੰਦਾ ਹੈ 80mbps ਦੀ ਸਪੀਡ ਨਾਲ। ਉਥੇ ਹੀ ਜੇਕਰ ਫਾਈਬਰਸ ਕਾਂਬੋ LUD 2,999 ਰੁਪਏ ਦੇ ਪਲਾਨ ਦੀ ਗੱਲ ਕਰੀਏ ਤਾਂ ਇਸ ਪਲਾਨ 'ਚ ਯੂਜ਼ਰ ਨੂੰ 900 ਜੀ. ਬੀ ਦਾ ਡਾਟਾ ਮਿਲਦਾ ਹੈ ਜਿਸ ਦੀ ਸਪੀਡ 80mbps ਦੀ ਹੋਵੇਗੀ। ਐੱਫ. ਪੀ. ਲਿਮੀਟ ਖਤਮ ਹੋਣ ਤੋਂ ਬਾਅਦ ਪਲਾਨ ਦੀ ਸਪੀਡ 2 ਐੱਮ. ਬੀ. ਪੀ. ਐੈੱਸ ਦੀ ਹੋ ਜਾਵੇਗੀ।
ਬੀ. ਐੱਸ. ਐੈੱਨ. ਐੈੱਲ ਨੇ ਆਪਣੇ 1045,1395 ਅਤੇ 1895 ਰੁਪਏ ਦੇ ਪਲਾਨ 'ਚ ਵੀ ਬਦਲਾਅ ਕੀਤਾ ਹੈ। ਇਹ ਬਦਲਾਅ ਜਿਓ ਨੂੰ ਟੱਕਰ ਦੇਣ ਲਈ ਕੀਤਾ ਗਿਆ ਹੈ। ਜਿਓ ਨੇ ਹਾਲ ਹੀ 'ਚ ਜਿਓ ਗੀਗਾਫਾਈਬਰ ਲਾਂਚ ਕੀਤਾ ਜਿੱਥੇ 1 mbps ਦੀ ਸਪੀਡ ਦੇਣ ਦੀ ਗੱਲ ਕਹੀ ਜਾ ਰਹੀ ਸੀ। ਇਹ ਟੀ. ਵੀ. ਅਤੇ ਗੀਗਾ ਟੀ. ਵੀ ਦੇ ਸੈੱਟਅਪ ਬਾਕਸ 'ਤੇ ਵੀ ਕੰਮ ਕਰੇਗਾ। ਜਿਨ੍ਹਾਂ ਦੇ ਕੋਲ ਗੀਗਾ ਟੀ. ਵੀ ਹੋਵੇਗਾ ਉਹ ਇਸ ਦੀ ਮਦਦ ਨਾਲ ਫੋਨ ਕਾਲ ਵੀ ਕਰ ਸਕਣਗੇ।
ਸੁਨਹਿਰੀ ਮੌਕਾ : ਸਿਰਫ 5,999 ਰੁਪਏ 'ਚ ਮਿਲ ਰਿਹੈ 70,000 ਰੁਪਏ ਵਾਲਾ ਇਹ ਸਮਾਰਟਫੋਨ
NEXT STORY