ਵੈੱਬ ਡੈਸਕ - ਸ਼ੋਸ਼ਲ ਨੈੱਟਵਰਕਿੰਗ ਸਾਈਟ ਦੇ ਮਾਲਕ ਮਾਰਕ ਜ਼ੁਰਕਬਰਗ ਦੀਆਂ ਮੁਸ਼ਕਲਾਂ ਵਧਦੀਆਂ ਹੀ ਜਾ ਰਹੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਆਪਣੀ ਕੰਪਨੀ ਵੇਚਣੀ ਵੀ ਪੈ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਮੇਟਾ ਵਿਰੁੱਧ ਵਾਸ਼ਿੰਗਟਨ ’ਚ ਇਕ ਵੱਡਾ ਐਂਟੀਟਰੱਸਟ ਮੁਕੱਦਮਾ ਦਾਇਰ ਕੀਤਾ ਗਿਆ ਹੈ ਜਿਸ ਮੁਕੱਦਮੇ ਰਾਹੀਂ, ਯੂਐਸ ਫੈਡਰਲ ਟ੍ਰੇਡ ਕਮਿਸ਼ਨ ਜ਼ੁਕਰਬਰਗ ਨੂੰ ਇੰਸਟਾਗ੍ਰਾਮ ਅਤੇ ਵਟਸਐਪ ਵੇਚਣ ਲਈ ਮਜਬੂਰ ਕਰਨਾ ਚਾਹੁੰਦਾ ਹੈ। ਅਮਰੀਕੀ ਰੈਗੂਲੇਟਰ ਦਾ ਮੰਨਣਾ ਹੈ ਕਿ ਮੁਕੱਦਮਾ 37 ਦਿਨਾਂ ’ਚ ਖਤਮ ਹੋ ਸਕਦਾ ਹੈ ਅਤੇ ਉਸ ਤੋਂ ਬਾਅਦ ਮਾਰਕ ਨੂੰ ਆਪਣੀਆਂ ਕੰਪਨੀਆਂ ਬਾਰੇ ਫੈਸਲਾ ਲੈਣਾ ਪਵੇਗਾ।
ਪੜ੍ਹੋ ਇਹ ਅਹਿਮ ਖਬਰ - 7000 ਤੋਂ ਵੀ ਘੱਟ ਕੀਮਤ ’ਤੇ ਲਾਂਚ ਹੋਇਆ ਇਹ ਧਾਕੜ ਫੋਨ! ਫੀਚਰਜ਼ ਜਾਣ ਹੋ ਜਾਓਗੇ ਹੈਰਾਨ
ਦੱਸ ਦਈਏ ਕਿ ਅਮਰੀਕੀ ਰੈਗੂਲੇਟਰ ਵੱਲੋਂ ਮੈਟਾ ਵਿਰੁੱਧ ਕੀਤੀ ਗਈ ਹੁਣ ਤੱਕ ਦੀ ਸਭ ਤੋਂ ਹਮਲਾਵਰ ਕਾਰਵਾਈ ਹੈ। ਐੱਫ.ਟੀ.ਸੀ. ਦਾ ਦੋਸ਼ ਹੈ ਕਿ ਮੈਟਾ ਨੇ ਉੱਭਰ ਰਹੇ ਮੁਕਾਬਲੇ ਨੂੰ ਖਤਮ ਕਰਨ ਅਤੇ ਨਿੱਜੀ ਸੋਸ਼ਲ ਨੈੱਟਵਰਕਿੰਗ ਖੇਤਰ ’ਚ ਗੈਰ-ਕਾਨੂੰਨੀ ਤੌਰ 'ਤੇ ਆਪਣੀ ਏਕਾਧਿਕਾਰ ਬਣਾਈ ਰੱਖਣ ਲਈ ਇਕ ਰਣਨੀਤੀ ਅਪਣਾਈ ਜਿਸ ਨੇ 2012 ’ਚ ਇੰਸਟਾਗ੍ਰਾਮ ਨੂੰ 1 ਬਿਲੀਅਨ ਡਾਲਰ ’ਚ ਅਤੇ 2014 ’ਚ ਵਟਸਐਪ ਨੂੰ 22 ਬਿਲੀਅਨ ਡਾਲਰ ’ਚ ਪ੍ਰਾਪਤ ਕੀਤਾ। ਮੈਟਾ ਨੇ ਆਪਣੇ ਮੁਕਾਬਲੇਬਾਜ਼ਾਂ ਨੂੰ ਇਸ ਲਈ ਹਾਸਲ ਕੀਤਾ ਤਾਂ ਜੋ ਇਸ ਨੂੰ ਆਪਣੀ ਉਤਪਾਦ ਰਣਨੀਤੀ ਦਾ ਪਤਾ ਲਗਾਉਣ ’ਚ ਸਮਾਂ ਲੱਗ ਸਕੇ।
ਪੜ੍ਹੋ ਇਹ ਅਹਿਮ ਖਬਰ - Samsung ਦੇ ਇਸ Smartphone ’ਤੇ ਮਿਲ ਰਿਹਾ 12 ਹਜ਼ਾਰ ਦਾ Discount! ਜਾਣੋ ਖਾਸੀਅਤਾਂ
ਕਮਿਸ਼ਨ ਨੇ ਮੁਕੱਦਮੇ ’ਚ ਅੰਦਰੂਨੀ ਈਮੇਲਾਂ ਦਾ ਹਵਾਲਾ ਦਿੱਤਾ, ਜਿਸ ’ਚ ਸੀਈਓ ਮਾਰਕ ਜ਼ੁਕਰਬਰਗ ਦਾ ਇਕ ਈਮੇਲ ਵੀ ਸ਼ਾਮਲ ਹੈ। ਇਸ ’ਚ ਕਿਹਾ ਗਿਆ ਸੀ, "ਮੁਕਾਬਲਾ ਕਰਨ ਨਾਲੋਂ ਖਰੀਦਣਾ ਬਿਹਤਰ ਹੈ", ਜੋ ਕਿ ਨਵੀਨਤਾ ਨੂੰ ਦਬਾਉਣ ਦੇ ਇਰਾਦੇ ਦਾ ਸਪੱਸ਼ਟ ਸਬੂਤ ਹੈ। ਇਸ ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਜੇਮਜ਼ ਬੋਅਸਬਰਗ ਪਹਿਲਾਂ ਇਹ ਫੈਸਲਾ ਕਰਨਗੇ ਕਿ ਕੀ ਮੈਟਾ ਦਾ ਅਸਲ ਵਿੱਚ ਸੰਯੁਕਤ ਰਾਜ ’ਚ ਨਿੱਜੀ ਸੋਸ਼ਲ ਨੈੱਟਵਰਕਿੰਗ ਸੇਵਾਵਾਂ 'ਤੇ ਏਕਾਧਿਕਾਰ ਹੈ। FTC ਨੇ ਕਿਹਾ ਹੈ ਕਿ YouTube ਅਤੇ TikTok ਵਰਗੇ ਪਲੇਟਫਾਰਮਾਂ ਨੂੰ ਸੋਸ਼ਲ ਨੈੱਟਵਰਕਿੰਗ ਨਹੀਂ ਮੰਨਿਆ ਜਾ ਸਕਦੈ ਕਿਉਂਕਿ ਇਹ ਕ੍ਰਿਏਟਰਜ਼ ਦੇ ਵੀਡੀਓ ਕੰਟੈਂਟ ’ਤੇ ਜ਼ੋਰ ਦਿੰਦੇ ਹਨ।
ਪੜ੍ਹੋ ਇਹ ਅਹਿਮ ਖਬਰ - ਲਾਂਚ ਹੋਇਆ Motorola ਦਾ ਇਹ ਸ਼ਾਨਦਾਰ ਫੋਨ! ਕੀਮਤ ਜਾਣ ਹੋ ਜਾਓਗੇ ਹੈਰਾਨ
ਇਸ ਦੌਰਾਨ FTC ਨੇ ਇਹ ਵੀ ਦਾਅਵਾ ਕੀਤਾ ਕਿ 2012 ਤੋਂ 2020 ਤੱਕ, ਫੇਸਬੁੱਕ ਨੇ ਸੋਸ਼ਲ ਨੈੱਟਵਰਕਿੰਗ ਸਪੇਸ ’ਚ ਯੂਜ਼ਰਾਂ ਰਾਹੀਂ ਬਿਤਾਏ ਕੁੱਲ ਸਮੇਂ ਦਾ 80 ਫੀਸਦੀ ਤੋਂ ਵੱਧ ਹਿੱਸਾ ਆਪਣੇ ਕੋਲ ਰੱਖਿਆ। ਹਾਲਾਂਕਿ, ਮੈਟਾ ਨੇ ਇਸ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਉਹ ਕਹਿੰਦਾ ਹੈ ਕਿ ਬਾਜ਼ਾਰ ਪ੍ਰਤੀ FTC ਦਾ ਨਜ਼ਰੀਆ ਬਹੁਤ ਸੀਮਤ ਹੈ। ਸਾਡੇ ਕੋਲ TikTok ਅਤੇ YouTube ਵਰਗੇ ਮਜ਼ਬੂਤ ਮੁਕਾਬਲੇਬਾਜ਼ ਹਨ। FTC ਇਹ ਸਾਬਤ ਕਰਨ ’ਚ ਅਸਫਲ ਰਿਹਾ ਹੈ ਕਿ ਖਪਤਕਾਰਾਂ ਜਾਂ ਇਸ਼ਤਿਹਾਰ ਦੇਣ ਵਾਲਿਆਂ ਨੂੰ ਕੋਈ ਨੁਕਸਾਨ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ - ਹੁਣ Gmail ’ਤੇ ਸਟੋਰੇਜ ਦੀ ਨਹੀਂ ਹੋਵੇਗੀ ਕੋਈ ਸਮੱਸਿਆ! ਬਸ ਕਰਨਾ ਪਵੇਗਾ ਇਹ ਕੰਮ
ਜੇ ਮੇਟਾ ਖਿਲਾਫ ਅਦਾਲਤ ਫੈਸਲਾ ਸੁਣਾਉਂਦੀ ਹੈ, ਤਾਂ ਮੇਟਾ ਨੂੰ ਇੰਸਟਾਗ੍ਰਾਮ ਅਤੇ ਵਟਸਐਪ ਨੂੰ ਵੱਖ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ। ਇਸ ਨਾਲ ਤਕਨੀਕੀ ਦੁਨੀਆ ’ਚ ਵੱਡੀ ਹਲਚਲ ਪੈਦਾ ਹੋਵੇਗੀ। ਅਦਾਲਤ ਵੰਡ ਦੀ ਨਿਗਰਾਨੀ ਲਈ ਇਕ ਟਰੱਸਟੀ ਵੀ ਨਿਯੁਕਤ ਕਰ ਸਕਦੀ ਹੈ, ਜਿਸ ’ਚ ਨਵੀਆਂ ਸੰਸਥਾਵਾਂ ਨਾਲ ਡੇਟਾ ਅਤੇ ਤਕਨਾਲੋਜੀ ਸਾਂਝੀ ਕਰਨਾ ਅਤੇ ਮੈਟਾ ਦੇ ਮੁਕਾਬਲੇ ਵਾਲੇ ਉਤਪਾਦ ਵਿਕਾਸ ਨੂੰ ਅਸਥਾਈ ਤੌਰ 'ਤੇ ਰੋਕਣਾ ਸ਼ਾਮਲ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਬੰਦ ਹੋਵੇਗੀ Airtel, Jio ਅਤੇ VI ਦੀ ਘੰਟੀ! BSNL ਕਰਨ ਵਾਲਾ ਹੈ ਕੁਝ ਅਜਿਹਾ ਖ਼ਾਸ ਕੰਮ
NEXT STORY