ਜਲੰਧਰ- ਇਹ ਤਾਂ ਤੁਸੀਂ ਜਾਣਦੇ ਹੋਵੇਗੇ ਕਿ ਫੇਸਬੁੱਕ ਨੂੰ ਪਤਾ ਹੈ ਕਿ ਤੁਸੀਂ ਆਨਲਾਈਨ ਕੀ-ਕੀ ਕਰਦੇ ਹੋ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਫੇਸਬੁੱਕ ਤੁਹਾਡੀ ਜਾਣਕਾਰੀ ਦੇ ਬਿਨਾਂ ਤੁਹਾਡੀ ਆਫਲਾਈਨ ਐਕਟੀਵਿਟੀਜ਼ ਦਾ ਡਾਟਾ ਵੀ ਖਰੀਦਦੀ ਹੈ। ProPublica ਦੀ ਇਨਵੈਸਟੀਗੇਸ਼ਨ ਮੁਤਾਬਕ ਫੇਸਬੁੱਕ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਜੁਟਾਉਂਦੀ ਹੈ- ਤੁਸੀਂ ਕਿੰਨੀ ਕਮਾਈ ਕਰਦੇ ਹੋ, ਕਿਹੜੇ ਸਟੋਰਾਂ ਤੋਂ ਖਰੀਦਦਾਰੀ ਕਰਦੇ ਹੋ ਅਤੇ ਤੁਹਾਡੇ ਕੋਲ ਕ੍ਰੈਡਿਟ ਕਾਰਡ ਕਿੰਨੇ ਹਨ।
ਫੇਸਬੁੱਕ ਇਸ ਬਾਰੇ ਯੂਜ਼ਰਸ ਨੂੰ ਹਲਕਾ ਜਿਹਾ ਸਕੰਤੇ ਵੀ ਦਿੰਦੀ ਹੈ ਕਿ ਉਹ ਉਨ੍ਹਾਂ ਬਾਰੇ ਜ਼ਿਆਦਾ ਸੰਵੇਦਨਸ਼ੀਲ ਡਾਟਾ ਖਰੀਦਦੀ ਹੈ। ProPublica ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਫੇਸਬੁੱਕ ਦੀ ਸਾਈਟ ਕਹਿੰਦੀ ਹੈ ਕਿ ਉਹ ਯੂਜ਼ਰਸ ਬਾਰੇ ਕੁਝ ਵੱਖ-ਵੱਖ ਸਰੋਤਾਂ ਤੋਂ ਜਾਣਕਾਰੀ ਇਕੱਠੀ ਕੀਤੀ ਹੈ।
ਅੱਗੇ ਕਿਹਾ ਗਿਆ ਹੈ ਕਿ ਪੇਜ ਇਹ ਨਹੀਂ ਦੱਸਦਾ ਕਿ ਇਨ੍ਹਾਂ ਸਰੋਤਾਂ 'ਚ ਕਮਰਸ਼ਲ ਡਾਟਾ ਬ੍ਰੋਕਰਜ਼ ਵੀ ਸ਼ਾਮਲ ਹੁੰਦੇ ਹਨ, ਜਿਨ੍ਹਾਂ ਨਾਲ ਯੂਜ਼ਰਜ਼ ਦੀ ਆਫਲਾਈਨ ਜ਼ਿੰਦਗੀ ਬਾਰੇ ਜਾਣਕਾਰੀ ਲਈ ਜਾਂਦੀ ਹੈ। ਫੇਸਬੁੱਕ ਯੂਜ਼ਰਜ਼ ਨੂੰ ਇਹ ਨਹੀਂ ਦੱਸਦੀ ਕਿ ਉਨ੍ਹਾਂ ਬਾਰੇ ਬ੍ਰੋਕਰਜ਼ ਤੋਂ ਕੀ ਸੂਚਨਾਵਾਂ ਲਈਆਂ ਗਈਆਂ ਹਨ।
ਰਿਪੋਰਟ 'ਚ ਸੈਂਟਰ ਫਾਰ ਡਿਜੀਟਲ ਡੈਮੋਕਰੇਸੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਜੈਫਰੀ ਚੈਸਟਰ ਦੇ ਹਵਾਲੇ ਤੋਂ ਲਿਖਿਆ ਗਿਆ ਹੈ ਕਿ ਫੇਸਬੁੱਕ ਈਮਾਨਦਾਰੀ ਨਹੀਂ ਵਰਤ ਰਹੀ ਹੈ। ਫੇਸਬੁੱਕ ਵੱਖ-ਵੱਖ ਡਾਟਾ ਕੰਪਨੀਆਂ ਤੋਂ ਲੋਕਾਂ ਬਾਰੇ ਜਾਣਕਾਰੀਆਂ ਇਕੱਠੀਆਂ ਕਰ ਰਹੀ ਹੈ।
ਭਾਰਤ 'ਚ ਸਸਤੀ ਕੀਮਤ 'ਚ ਮਿਲਣਗੇ ਆਈਫੋਨ, ਐਪਲ ਨੇ ਲਿਆ ਇਹ ਵੱਡਾ ਫੈਸਲਾ
NEXT STORY