ਗੈਜੇਟ ਡੈਸਕ– ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਆਪਣੀ ਕੰਪਨੀ ਦਾ ਨਾਂ ਬਦਲ ਕੇ ਹੁਣ ‘ਮੇਟਾ’ ਕਰ ਲਿਆ ਹੈ। ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਨਾਂ ਬਦਲਣ ਨੂੰ ਲੈ ਕੇ ਜਾਣਕਾਰੀ ਕੁਝ ਦਿਨ ਪਹਿਲਾਂ ਹੀ ਮਿਲੀ ਸੀ। ਫਿਲਹਾਲ, ਅਸੀਂ ਇਥੇ ਤੁਹਾ ਦੱਸਣ ਜਾ ਰਹੇ ਹਾਂ ਕਿ ਕੰਪਨੀ ਦਾ ਨਾਂ ਕਿਉਂ ਬਦਲਿਆ ਗਿਆ ਹੈ।
ਇਸ ਕਾਰਨ ਬਦਲਿਆ ਆਪਣਾ ਨਾਂ
ਫੇਸਬੁੱਕ ਨੇ Metaverse ਕਾਰਨ ਆਪਣਾ ਨਾਂ ਬਦਲਿਆ ਹੈ। ਦਰਅਸਲ, ਮਾਰਕ ਜ਼ੁਕਰਬਰਗ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੰਪਨੀ ਨੂੰ ਸਿਰਫ ਇਕ ਸੋਸ਼ਲ ਮੀਡੀਆ ਕੰਪਨੀ ਦੇ ਤੌਰ ’ਤੇ ਨਾ ਪਛਾਣਿਆ ਜਾਵੇ। ਕੰਪਨੀ ਸੋਸ਼ਲ ਮੀਡੀਆ ਤੋਂ ਅੱਗੇ ਵਧ ਕੇ ਮੇਟਾਵਰਸ ਵਰਲਡ ਦੀ ਤਿਆਰੀ ਕਰ ਰਹੀ ਹੈ। ਇਸ ਲਈ ਕੰਪਨੀ 10 ਹਜ਼ਾਰ ਲੋਕਾਂ ਨੂੰ ਹਾਇਰ ਵੀ ਕਰੇਗੀ, ਜੋ ਮੇਟਾਵਰਸ ਬਣਾਉਣ ’ਚ ਕੰਪਨੀ ਦੀ ਮਦਦ ਕਰਨਗੇ। ਮੇਟਾਵਰਸ ਨੂੰ ਤੁਸੀਂ ਵਰਚੁਅਲ ਰਿਐਲਿਟੀ ਦੇ ਤੌਰ ’ਤੇ ਸਮਝ ਸਕਦੇ ਹੋ।
ਇਹ ਵੀ ਪੜ੍ਹੋ– 1 ਨਵੰਬਰ ਤੋਂ ਇਨ੍ਹਾਂ ਐਂਡਰਾਇਡ ਤੇ ਆਈਫੋਨ ਮਾਡਲਾਂ ’ਤੇ ਨਹੀਂ ਚੱਲੇਗਾ WhatsApp, ਵੇਖੋ ਪੂਰੀ ਲਿਸਟ

ਯਾਨੀ ਇਕ ਅਜਿਹੀ ਦੁਨੀਆ ਜਿਥੇ ਲੋਕਾਂ ਦੀ ਮੌਜੂਦਗੀ ਡਿਜੀਟਲ ਤੌਰ ’ਤੇ ਰਹੇਗੀ। ਲੋਕ ਡਿਜੀਟਲੀ ਇਕ-ਦੂਜੇ ਨਾਲ ਮਿਲ ਸਕਣਗੇ। ਤੁਹਾਨੂੰ ਦੱਸ ਦੇਈਏ ਕਿ ਮੇਟਾਵਰਸ ’ਤੇ ਫੇਸਬੁੱਕ ਹੀ ਨਹੀਂ ਸਗੋਂ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਕੰਪਨੀਆਂ ਵੀ ਨਿਵੇਸ਼ ਕਰ ਰਹੀਆਂ ਹਨ। ਜ਼ੁਕਰਬਰਗ ਕਾਫੀ ਪਹਿਲਾਂ ਤੋਂ ਹੀ ਵਰਚੁਅਲ ਰਿਐਲਿਟੀ ਅਤੇ ਆਗੁਮੈਂਟਿਡ ਰਿਐਲਿਟੀ ’ਤੇ ਭਾਰੀ ਨਿਵੇਸ਼ ਕਰਦੇ ਆਏ ਹਨ।
ਇਹ ਵੀ ਪੜ੍ਹੋ– ਪੋਰਨਹਬ ’ਤੇ ਗਣਿਤ ਪੜ੍ਹਾਉਂਦੇ ਹਨ ਇਹ ਮਾਸਟਰ ਸਾਹਿਬ, ਹਰ ਸਾਲ ਕਮਾਉਂਦੇ ਹਨ 2 ਕਰੋੜ ਰੁਪਏ
ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਮੇਟਾਵਰਸ ਦੀ ਦੁਨੀਆ ’ਚ ਅੱਗੇ ਵਧਣ ਲਈ ਫੇਸਬੁੱਕ ਨੇ ਆਪਣਾ ਨਾਂ ਬਦਲਕੇ ਮੇਟਾ ਕਰ ਲਿਆ ਹੈ। ਕੰਪਨੀ ਦੀ ਇਹੀ ਕੋਸ਼ਿਸ਼ ਹੈ ਕਿ ਲੋਕ ਹੁਣ ਤੋਂ ਫੇਸਬੁੱਕ ਕੰਪਨੀ ਨੂੰ ਸਿਰਫ ਸੋਸ਼ਲ ਮੀਡੀਆ ਕੰਪਨੀ ਦੇ ਤੌਰ ’ਤੇ ਨਾ ਪਛਾਣਨ। ਹੁਣ ਨਾਂ ਬਦਲਣ ਤੋਂ ਬਾਅਦ ਜਲਦ ਹੀ ਕੰਪਨੀ ਵਲੋਂ ਕਈ ਵੱਡੇ ਐਲਾਨ ਸਾਹਮਣੇ ਆ ਸਕਦੇ ਹਨ।

ਤੁਹਾਡੇ ’ਤੇ ਇਸ ਦਾ ਕੀ ਹੋਵੇਗਾ ਅਸਰ
ਤੁਹਾਨੂੰ ਦੱਸ ਦੇਈਏ ਕਿ ਜੋ ਨਾਂ ’ਚ ਬਦਲਾਅ ਕੀਤਾ ਗਿਆ ਹੈ ਉਹ ਪੇਰੈਂਟ ਕੰਪਨੀ ਲਈ ਹੈ। ਯਾਨੀ ਫੇਸਬੁੱਕ ਦਾ ਬਤੌਰ ਕੰਪਨੀ ਨਾਂ ਬਦਲਕੇ ਮੇਟਾ ਕੀਤਾ ਗਿਆ ਹੈ। ਕੰਪਨੀ ਦੇ ਬਾਕੀ ਪਲੇਟਫਾਰਮਾਂ ਜਿਵੇਂ- ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਨੂੰ ਇਨ੍ਹਾਂ ਨਾਵਾਂ ਨਾਲ ਹੀ ਜਾਣਿਆ ਜਾਵੇਗਾ। ਯਾਨੀ ਨਾਂ ਬਦਲਣ ਨਾਲ ਯੂਜ਼ਰਸ ’ਤੇ ਸਿੱਧੇ ਤੌਰ ’ਤੇ ਕੋਈ ਅਸਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ– ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਵਾਸ਼ਿੰਗ ਮਸ਼ੀਨ, ਕੀਮਤ 7,990 ਰੁਪਏ ਤੋਂ ਸ਼ੁਰੂ
ਫੇਸਬੁੱਕ ਨੇ ਬਦਲਿਆ ਕੰਪਨੀ ਦਾ ਨਾਂ, ਸੋਸ਼ਲ ਮੀਡੀਆ ਪਲੇਟਫਾਰਮ ਦਾ ਨਾਂ ਹੁਣ ਹੋਵੇਗਾ Meta
NEXT STORY