ਜਲੰਧਰ- ਕੁਝ ਸਮਾਂ ਪਹਿਲਾਂ ਹੀ ਕਈ ਮਸ਼ਹੂਰ ਮੈਸੇਜਿੰਗ ਐਪਸ ਅਤੇ ਸੋਸ਼ਲ ਸਾਈਟ 'ਚ ਆਉਣ ਵਾਲੇ ਬਗਜ਼ ਬਾਰੇ ਸੁਣਿਆ ਹੋਵੇਗਾ ਜਿਨ੍ਹਾਂ 'ਚੋਂ ਕਈ ਬਗਜ਼ ਨੂੰ ਫਿਕਸ ਕਰ ਦਿੱਤਾ ਗਿਆ ਅਤੇ ਕਈਆਂ ਲਈ ਨਵੀ ਅਪਡੇਟ ਨੂੰ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਬਗਜ਼ 'ਚ ਜ਼ਿਆਦਾਤਰ ਅਕਾਊਂਟਸ ਦੇ ਹੈਕ ਹੋਣ ਜਾਂ ਬਲਾਕ ਹੋਣ ਦੀ ਖਤਰਾ ਸਾਹਮਣੇ ਆਇਆ ਸੀ। ਪਰ ਹੁਣ ਇਸ ਤਰ੍ਹਾਂ ਦਾ ਬਗ ਵੀ ਹੈ ਜਿਸ ਨਾਲ ਤੁਹਾਡੀ ਕੰਨਵਰਸੇਸ਼ਨ ਦੀ ਹਿਸਟਰੀ ਨਾਲ ਵੀ ਛੇੜ-ਛਾੜ ਕੀਤੀ ਜਾ ਸਕਦੀ ਹੈ। ਜੀ ਹਾਂ ਹਾਲ ਹੀ 'ਚ ਫੇਸਬੁਕ ਮੈਸੇਂਜਰ 'ਤੇ ਇਕ ਅਜਿਹਾ ਬਗ ਮਿਲਿਆ ਹੈ ਜੋ ਕਿਸੇ ਹੈਕਰ ਨੂੰ ਚੈਟ 'ਚ ਬਦਲਾਵ ਕਰਨ ਅਤੇ ਰਿਮੂਵ ਕਰਨ ਦਾ ਐਕਸੈਸ ਦਿੰਦਾ ਹੈ।ਇਸ ਬਗ ਦੇ ਜ਼ਰੀਏ ਚੈਟ 'ਚ ਭੇਜੀਆਂ ਗਈਆਂ ਤਸਵੀਰਾਂ, ਵੀਡੀਓ ਅਤੇ ਲਿੰਕ ਨੂੰ ਵੀ ਬਦਲਿਆ ਜਾ ਸਕਦਾ ਹੈ ।
ਇਹ ਬਗ ਫੇਸਬੁਕ ਮੈਸੇਂਜਰ ਦੇ 90 ਕਰੋੜ ਯੂਜ਼ਰਜ਼ ਨੂੰ ਪ੍ਰਭਾਵਿਤ ਕਰ ਸਕਦਾ ਹੈ।ਇਸ ਬਗ ਦੀ ਖੋਜ ਸਾਇਬਰ ਸੁਰੱਖਿਆ 'ਤੇ ਕੰਮ ਕਰਨ ਵਾਲੀ ਕੰਪਨੀ ਚੈੱਕ ਪੁਆਇੰਟ ਨੇ ਕੀਤੀ ਹੈ ।ਫੇਸਬੁਕ ਨੇ ਆਪਣੀ ਸਾਈਟ 'ਚ ਕਮੀਆਂ ਕੱਢਣ ਲਈ ਬਗ ਬਾਊਂਟੀ ਨਾਂ ਦਾ ਇਕ ਪ੍ਰੋਗਰਾਮ ਚਲਾਇਆ ਹੈ।ਇਸ ਦੇ ਤਹਿਤ ਫੇਸਬੁਕ ਦੀ ਕਮੀ ਕੱਢਣ ਵਾਲੇ ਨੂੰ ਕੰਪਨੀ ਵੱਲੋਂ ਇਨਾਮ ਦਿੱਤਾ ਜਾਂਦਾ ਹੈ । ਫੇਸਬੁਕ ਨੇ ਆਪਣੀ ਸਾਈਟ 'ਚ ਬਗ ਲੱਭਣ ਵਾਲਿਆਂ ਨੂੰ ਕਈ ਕਰੋੜ ਰੁਪਏ ਦਿੱਤੇ ਹਨ । ਡੈਮੋ ਵਜੋਂ ਇਸ ਬਗ ਦੀ ਇਕ ਵੀਡੀਓ ਫੇਸਬੁਕ ਵੱਲੋਂ ਸ਼ੇਅਰ ਕੀਤੀ ਗਈ ਹੈ ਜਿਸ ਨੂੰ ਤੁਸੀਂ ਉਪੱਰ ਦੇਖ ਸਕਦੇ ਹੋ।
ਹੌਂਡਾ ਨੇ ਪੇਸ਼ ਕੀਤੀ ਨਹੀਂ ਐਡਵਾਂਸਡ Supra GTR 150
NEXT STORY