ਜਲੰਧਰ : ਗੂਗਲ ਨੇ ਹਾਲਹੀ 'ਚ ਆਈ. ਓ. ਐੱਲ. ਪਲੈਟਫੋਰਮ ਲਈ ਇਨਕੋਗਨੀਟੋ ਸਰਚ ਨੂੰ ਐਡ ਕੀਤਾ ਹੈ। ਇਸ ਦੀ ਮਦਦ ਨਾਲ ਯੂਜ਼ਰ ਟਚ ਆਈ. ਡੀ. ਦੇ ਨਾਲ ਆਪਣੀ ਇਨਫਾਰਮੇਸ਼ਨ ਨੂੰ ਦੂਸਰੀਆਂ ਐਪਸ ਤੋਂ ਪ੍ਰਾਈਵੇਟ ਰੱਖ ਸਕਦਾ ਹੈ। ਆਈ. ਓ. ਐੱਸ. ਲਈ ਨਵੀਂ ਗੂਗਲ ਸਰਚ ਐਪ 'ਚ 'ਡਿਸਪੋਜ਼ੇਬਲ ਸੈਸ਼ਨ' ਦੇ ਨਾਂ ਨਾਲ ਤੁਸੀਂ ਆਸਾਨੀ ਨਾਲ ਪ੍ਰਾਈਵੇਟ ਸਰਚ ਕਰ ਸਕਦੇ ਹੋ। ਇਸ ਐਪ 'ਚ 50 ਫੀਸਦੀ ਤੱਕ ਘੱਟ ਕੈਸ਼ੇ ਮੈਮੋਰੀ ਖਰਚ ਹੋਵੇਗੀ ਜਿਸ ਨਾਲ ਇਹ ਐਪ ਜ਼ਿਆਦਾ ਸਟੇਬਲ ਬਣੀ ਰਹੇਗੀ। ਇਸ ਐਪ ਨੂੰ ਆਈ. ਓ. ਐੱਸ 10 ਨਾਲ ਪੂਰੀ ਕੰਪੈਟੀਬਿਲਟੀ ਦਿੱਤੀ ਗਈ ਹੈ ਤਾਂ ਜੋ ਇਹ ਐਪ ਕ੍ਰੈਸ਼ ਨਾ ਹੋ ਸਕੇ। ਇਸ ਤੋਂ ਇਲਵਾ ਤੁਸੀਂ ਐਪ ਦੇ 'ਚ ਹੀ ਯੂਟਿਊਬ ਵੀਡੀਓ ਨੂੰ ਪਲੇਅ ਕਰ ਸਕਦੇ ਹੋ।
ਬਲੈਕਬੈਰੀ ਬੰਦ ਕਰੇਗੀ ਸਮਾਰਟਫੋਂਸ ਦਾ ਨਿਰਮਾਣ
NEXT STORY