ਜਲੰਧਰ- ਸਰਚ ਇੰਜਣ ਗੂਗਲ ਨੇ ਆਪਣੇ ਸਭ ਤੋਂ ਵੱਡੇ ਹਾਰਡਵੇਅਰ ਇਵੈਂਟ 'Made by google' ਦੌਰਾਨ ਪਰਸਨਲ ਅਸਿਸਟੈਂਟ 'ਗੂਗਲ ਹੋਮ' ਲਾਂਚ ਕੀਤਾ ਹੈ ਜੋ ਐਪਲ ਦੇ ਸਿਰੀ ਅਤੇ ਐਮੇਜ਼ਾਨ ਈਕੋ ਨੂੰ ਚੁਣੌਤੀ ਦੇਵੇਗਾ। ਇੰਟਰਨੈੱਟ ਦੇ ਨਾਲ ਕੁਨੈਕਟ ਹੋ ਕੇ ਗੂਗਲ ਹੋਮ ਤੁਹਾਡੇ ਵੱਲੋਂ ਪੁੱਛੇ ਗਏ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ।
ਗੂਗਲ ਅਸਿਸਟੈਂਟ ਦੀ ਵਰਤੋਂ ਲਈ ਯੂਜ਼ਰ ਨੂੰ ਹੋਮ ਬਜਟ 'ਤੇ ਕਲਿੱਕ ਕਰਕੇ ਹੋਲਡ ਕਰਨਾ ਹੋਵੇਗਾ ਜਾਂ ਫਿਰ 'hot word', 'jumps into action' ਬੋਲਦੇ ਹੀ ਅਸਿਸਟੈਂਟ ਆਨ ਹੋ ਜਾਵੇਗਾ। ਅਸਿਸਟੈਂਟ ਕਿਸੇ ਖਾਸ ਸਮੇਂ, ਥਾਂ 'ਤੇ ਲਈਆਂ ਗਈਆਂ ਤਸਵੀਰਾਂ ਨੂੰ ਸਿਰਪ ਕਮਾਂਡ ਦੇਣ 'ਤੇ ਉਪਲੱਬਧ ਕਰਵਾ ਦੇਵੇਗਾ। ਇਸ ਤੋਂ ਇਲਾਵਾ ਤੁਹਾਡੇ ਪਸੰਦੀਦਾ ਗਾਣਿਆਂ ਨੂੰ ਤੁਹਾਡੇ ਪਸੰਦੀਦਾ ਮਿਊਜ਼ਿਕ ਐਪ ਰਾਹੀਂ ਪਲੇਅ ਕਰ ਦੇਵੇਗਾ। ਇੰਨਾ ਹੀ ਨਹੀਂ ਤੁਹਾਡੇ ਕਮਾਂਡ 'ਤੇ ਇਹ ਤੁਹਾਨੂੰ ਰੈਸਟੋਰੈਂਟ ਦਾ ਨਾਂ, ਉਸ ਦੇ ਰਿਵਿਊ, ਪਤਾ ਆਦਿ ਸਭ ਕੁਝ ਦੀ ਜਾਣਕਾਰੀ ਦੇਵੇਗਾ। ਤੁਹਾਡੀ ਵਾਇਸ ਕਮਾਂਡ ਨਾਲ ਇਹ ਅਸਿਸਟੈਂਟ ਤੁਹਾਡੀ ਰੈਸਟੋਰੈਂਟ ਬੁਕਿੰਗ ਵੀ ਕਰਵਾ ਦੇਵੇਗਾ।
ਜ਼ਾਹਿਰ ਹੈ ਇਸ ਤੋਂ ਪਹਿਲਾਂ ਐਪਲ ਆਪਣੇ ਸਮਾਰਟਫੋਨ 'ਚ (ਆਰਟੀਫਿਸ਼ੀਅਲ ਇੰਟੈਲੀਜੈਂਸ) ਸਿਰੀ ਮਾਈਕ੍ਰੋਸਾਫਟ ਕੋਰਟਾਨਾ (ਆਰਟੀਫਿਸ਼ੀਅਲ ਇੰਟੈਲੀਜੈਂਸ) ਦਿੰਦਾ ਸੀ, ਇਹ ਪਹਿਲੀ ਵਾਰ ਹੈ ਕਿ ਗੂਗਲ ਨੇ ਆਪਣੇ ਡਿਵਾਈਸ 'ਚ ਗੂਗਲ ਅਸਿਸਟੈਂਟ (ਆਰਟੀਫਿਸ਼ੀਅਲ ਇੰਟੈਲੀਜੈਂਸ) ਦਿੱਤਾ ਹੈ। ਗੂਗਲ ਅਸਿਸਟੈਂਟ ਬੇਹੱਦ ਸਮੂਥ ਹੈ ਜੋ ਸਿਰੀ ਨੂੰ ਸਖਤ ਟੱਕਰ ਦੇ ਸਕਦਾ ਹੈ। ਇਸ ਤੋਂ ਬਾਅਦ ਤੁਹਾਨੂੰ ਯੂਟਿਊਬ ਰੈੱਡ ਦਾ 6 ਮਹੀਨਿਆਂ ਦਾ ਸਬਸਕ੍ਰਿਪਸ਼ਨ ਫ੍ਰੀ ਮਿਲੇਗਾ। ਇਹ ਤੁਹਾਡੇ ਫੋਨ ਦੇ ਨਾਲ ਵੀ ਇੰਟ੍ਰੈਕਟ ਕਰ ਸਕਦਾ ਹੈ। ਇਸ ਦੀ ਕੀਮਤ 129 ਡਾਲਰ (ਕਰੀਬ 8500 ਰੁਪਏ) ਹੈ ਅਤੇ 4 ਨਵੰਬਰ ਤੋਂ ਇਸ ਦੀ ਸ਼ਿਪਿੰਗ ਸ਼ੁਰੂ ਹੋ ਜਾਵੇਗੀ।
ਭਾਰਤ 'ਚ ਉਪਲੱਬਧ ਹੋਇਆ ZTE ਦਾ ਇਹ ਸ਼ਾਨਦਾਰ ਸਮਾਰਟਫੋਨ
NEXT STORY