ਜਲੰਧਰ : ਗੂਗਲ ਆਪਣੀ ਫਾਈਬਰ ਸਰਵਿਸ ਨੂੰ ਹੋਰ ਐਕਸਪੈਂਡ ਕਰਨ ਜਾ ਰਹੀ ਹੈ। ਇਸ ਵਾਰ ਗੂਗਲ ਘਰ 'ਚ ਫੋਨ ਦੀ ਸਰਵਿਸ ਨੂੰ ਐਡ ਕਰਨ ਜਾ ਰਿਹਾ ਹੈ। ਗੂਗਲ ਆਪਣੇ ਕੁਝ ਖਾਸ ਫਾਈਬਰ ਗਾਹਕਾਂ ਨੂੰ ਇਹ ਸਰਵਿਸ ਦੇਣ ਜਾ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਨਵੀਂ ਫੋਨ ਸਰਵਿਸ ਸਿਰਫ ਕੁਝ ਲੋਕਾਂ ਲਈ ਹੀ ਹੈ, ਇਸ ਨੂੰ ਲੋਕਾਂ 'ਚ ਪੇਸ਼ ਕਰਨ ਤੋਂ ਪੁਹਿਲਾਂ, ਕੁਝ ਲੋਕਾਂ ਨਾਲ ਟੈਸਟ ਕੀਤਾ ਜਾਵੇਗਾ। ਫਾਈਬਰ ਫੋਨ ਗੂਗਲ ਵੁਆਇਸ ਦਾ ਹੀ ਫੋਲਡਆਉਟ ਵਰਜ਼ਨ ਕਹਿ ਸਕਦੇ ਹਾਂ, ਜਿਸ 'ਚ ਤੁਹਾਡਾ ਫੋਨ ਨੰਬਰ ਕਲਾਊਡ 'ਚ ਲਾਈਵ ਹੋਵੇਗਾ, ਸਕ੍ਰੀਨ ਕਾਲਸ, ਵੁਆਇਸ ਮੇਲਸ, ਸਪੈਮ ਫਿਲਟਰ ਦਾ ਫੀਚਰ ਇਸ 'ਚ ਨਾਲ ਤੁਹਾਨੂੰ ਮਿਲੇਗਾ।
ਇਸ ਸਰਵਿਸ 'ਚ ਤੁਸੀਂ ਆਪਣਾ ਪੁਰਾਣਾ ਫੋਨ ਨੰਬਰ ਜਾਂ ਲੈਂਡਲਾਈਨ ਨੰਬਰ ਵਰਤ ਸਕੋਗੇ ਜਾਂ ਤੁਸੀਂ ਨਵਾਂ ਨੰਬਰ ਵੀ ਲੈ ਸਕਦੇ ਹੋ। ਅਪਰੂਵਲ ਮਿਲਣ 'ਤੇ ਗੂਗਲ ਕੁਝ ਇਕਿਉਪਮੈਂਟਸ ਤੁਹਾਡੇ ਘਰ 'ਚ ਫਿਟ ਕਰੇਗਾ ਤੇ ਇਸ ਦੇ ਲੱਗਣ ਤੋਂ ਬਾਅਦ ਤੁਹਾਨੂੰ ਇਸ ਦਾ ਫੀਡਬੈਕ ਤੁਰੰਤ ਗੂਗਲ ਨੂੰ ਦੇਣਾ ਹੋਵੇਗਾ। ਗੂਗਲ ਇਸ 'ਚ ਟੀ. ਵੀ. ਤੇ ਫੋਨ ਸਰਵਿਸ ਇਕੱਠੀ ਦਵੇਗਾ। ਹਾਲਾਂਕਿ ਲੈਂਡਲਾਈਨ ਸਰਵਿਸਾਂ ਅਜਕੱਲ ਦੇ ਸਮੇਂ 'ਚ ਜ਼ਿਆਦਾ ਕਮਾਲ ਤਾਂ ਨਹੀਂ ਦਿਖਾ ਰਹੀਆਂ ਪਰ ਗੂਗਲ ਫਾਈਬਰ ਫੋਨ ਸਰਵਿਸ ਟੈਸਟਿੰਗ ਤੋਂ ਬਾਅਦ ਬਹੁਤ ਜਲਦ ਆਮ ਲੋਕਾਂ 'ਚ ਲਾਂਚ ਕਰੇਗਾ।
ਹੁਣ ਸਿਰਫ 20 ਮਿੰਟਾਂ 'ਚ ਨਿਊਯਾਰਕ ਪਹੁੰਚਾਏਗਾ ਇਹ ਜਹਾਜ਼
NEXT STORY