ਜਲੰਧਰ- ਗੂਗਲ ਨੇ ਸੋਮਵਾਰ ਨੂੰ ਨੈਕਸਸ ਅਤੇ ਪਿਕਸਲ ਸਮਾਰਟਫੋਨ ਲਈ ਐਂਡਰਾਇਡ 7.1.1 ਨੂਗਾ ਦਾ ਅਪਡੇਟ ਜਾਰੀ ਕਰ ਦਿੱਤਾ ਹੈ। ਅਪਡੇਟ ਨੂੰ ਦੁਨੀਆ ਭਰ ਦੇ ਦੇਸ਼ਾਂ 'ਚ ਉਪਲੱਬਧ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਅਪਡੇਟ ਤੋਂ ਬਾਅਦ ਸਮਾਰਟਫੋਨ 4ਜੀ ਵੀ.ਓ.ਐੱਲ.ਈ.ਟੀ. ਨੂੰ ਸਪੋਰਟ ਕਰਦਾ ਹੈ। ਇਸ ਦਾ ਮਤਲਬ ਹੈ ਕਿ ਹੁਣ ਇਸ ਫੋਨ ਨਾਲ ਭਾਰਤ 'ਚ ਰਿਲਾਇੰਸ ਜਿਓ ਦੀ ਐੱਚ.ਡੀ. ਵਾਇਸ ਕਾਲ ਦੀ ਸੁਵਿਧਾ ਲਈ ਜਾ ਸਕਦੀ ਹੈ।
4ਜੀ ਵੀ.ਓ.ਐੱਲ.ਈ.ਟੀ. ਦੀ ਵਰਤੋਂ ਕਰਨ ਲਈ ਯੂਜ਼ਰ ਨੂੰ ਗੂਗਲ ਪਿਕਸਲ ਅਤੇ ਪਿਕਸਲ ਐਕਸ.ਐੱਲ. ਹੈਂਡਸੈੱਟ ਦੀ ਸੈਟਿੰਗਸ 'ਚ ਜਾ ਕੇ ਇਨਹਾਂਸਡ 4ਜੀ ਐੱਲ.ਟੀ.ਈ. ਮੋਡ ਨੂੰ ਐਕਟੀਵੇਟ ਕਰਨਾ ਹੋਵੇਗਾ। ਇਸ ਲਈ ਸੈਟਿੰਗਸ ਦੇ ਅੰਦਰ ਮੋਬਾਇਲ ਨੈੱਟਵਰਕ ਸੈਟਿੰਗਸ 'ਚ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਸੀਂ ਐੱਲ.ਟੀ.ਈ. ਸੇਵਾਵਾਂ ਦਾ ਫਾਇਦਾ ਵਾਇਸ ਅਤੇ ਹੋਰ ਕਮਿਊਨੀਕੇਸ਼ਨ 'ਚ ਲੈ ਸਕੋਗੇ। ਸਰਵਿਸ ਐਕਟਿਵ ਹੋਣ ਤੋਂ ਬਾਅਦ ਤੁਹਾਨੂੰ ਸਟੇਟਸ ਬਾਰ 'ਚ ਐੱਚ.ਡੀ. ਦਾ ਲੋਗੋ ਨਜ਼ਰ ਆਏਗਾ।
ਗੂਗਲ ਪਿਕਸਲ ਐਕਸ.ਐੱਲ. ਲਈ ਐਂਡਰਾਇਡ 7.1.1 ਨੂਗਾ ਅਪਡੇਟ ਫਾਇਲ 263.6 ਐੱਮ.ਬੀ. ਦੀ ਹੈ। ਇਸ ਦੇ ਨਾਲ ਦਸੰਬਰ ਲਈ ਐਂਡਰਾਇਡ ਸਕਿਓਰਿਟੀ ਪੈਚ ਵੀ ਮਿਲਦਾ ਹੈ। ਜੇਕਰ ਤੁਹਾਨੂੰ ਅਪਡੇਟ ਨਹੀਂ ਮਿਲਿਆ ਹੈ ਅਤੇ ਵੀ.ਓ.ਐੱਲ.ਟੀ.ਈ. ਫੀਚਰ ਦਾ ਫਾਇਦਾ ਲੈਣ ਲਈ ਇੰਤਜ਼ਾਰ ਨਹੀਂ ਕਰ ਸਕਦੇ ਤਾਂ ਤੁਸੀਂ ਗੂਗਲ ਦੀ ਸਾਈਟ 'ਤੇ ਜਾ ਕੇ ਓ.ਟੀ.ਏ. ਫਾਇਲ ਦੀ ਮਦਦ ਨਾਲ ਐਂਡਰਾਇਡ ਲੇਟੈਸਟ ਵਰਜ਼ਨ 'ਚ ਅਪਗ੍ਰੇਡ ਕਰ ਸਕਦੇ ਹੋ।
ਪਿਕਸਲ ਸਮਾਰਟਫੋਨ ਲਈ ਜਾਰੀ ਕੀਤੇ ਗਏ ਅਪਡੇਟ 'ਚ ਪੁਰਾਣੀਆਂ ਖਾਮੀਆਂ ਨੂੰ ਦੂਰ ਕੀਤਾ ਗਿਆ ਹੈ। ਓ.ਐੱਸ. ਹੁਣ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਸਥਿਰ ਹੈ ਅਤੇ ਡਿਵਾਈਸ ਦੀ ਪਰਫਾਰਮੈਂਸ ਬਿਹਤਰ ਹੋਣ ਦਾ ਦਾਅਵਾ ਕੀਤਾ ਗਿਆ ਹੈ। ਗੂਗਲ ਨੇ ਹੁਣ ਜਿਫ ਇਮੇਜ ਲਈ ਵੀ ਸਪੋਰਟ ਜੋੜ ਦਿੱਤਾ ਹੈ। ਜਿਫ ਸਪੋਰ ਸਿੱਧਾ ਕੀ-ਬੋਰਡ ਅਤੇ ਸਪੋਰਟ ਕਰਨ ਵਾਲੇ ਐਪ 'ਚ ਉਪਲੱਬਧ ਕਰਾਇਆ ਗਿਆ ਹੈ। ਦੱਸ ਦਈਏ ਕਿ ਗੂਗਲ ਅਲੋ, ਗੂਗਲ ਮੈਸੇਂਜਰ ਅਤੇ ਹੈਂਗਆਊਟ ਵਰਗੇ ਐਪ ਜਿਫ ਸਪੋਰਟ ਕਰਦੇ ਹਨ।
ਅੱਜ ਲਾਂਚ ਹੋਵੇਗਾ ਲਿਨੋਵੋ ਦਾ ZUK Edge ਸਮਾਰਟਫੋਨ
NEXT STORY