ਜਲੰਧਰ- ਗੂਗਲ ਨੇ 4 ਅਕਤੂਬਰ ਨੂੰ ਸਾਨ ਫ੍ਰਾਂਸਿਸਕੋ 'ਚ ਹੋਣ ਵਾਲੇ ਈਵੈਂਟ ਲਈ ਮੀਡੀਆ ਨੂੰ ਇਨਵਾਈਟ ਭੇਜਣਾ ਸ਼ੁਰੂ ਕਰ ਦਿੱਤਾ ਹੈ। ਇਸ ਈਵੈਂਟ 'ਚ ਗੂਗਲ ਐਂਡ੍ਰਾਇਡ 7.0 ਨੂਗਾ ਨਾਲ ਲੈਸ ਨਵੇਂ ਸਮਾਰਟਫੋਨ ਨੂੰ ਪੇਸ਼ ਕਰ ਸਕਦੀ ਹੈ। ਹਾਲ ਹੀ 'ਚ ਗੂਗਲ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਹੈਸ਼ਟੈਟ #madebygoogle ਦੇ ਨਾਲ ਇਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ 'ਚ ਇਕ ਲੰਬੇ ਬਾਕਸ ਨੂੰ ਇਕ ਸਮਾਰਟਫੋਨ ਦਾ ਆਕਾਰ ਲੈਂਦੇ ਹੋਏ ਦਿਖਾਇਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਗੂਗਲ ਨੈਕਸਸ ਸੀਰੀਜ਼ ਨੂੰ ਖਤਮ ਕਰਕੇ ਆਉਣ ਵਾਲੇ ਸਮਾਰਟਫੋਨ ਨੂੰ ਪਿਕਸਲ ਬ੍ਰਾਂਡਿੰਗ ਦੇ ਨਾਲ ਲਾਂਚ ਕਰੇਗੀ। ਇਨ੍ਹਾਂ ਸਮਾਰਟਫੋਨਜ਼ ਦੇ 4ਜੀ.ਬੀ. ਰੈਮ ਅਤੇ ਸਨੈਪਡ੍ਰੈਗਨ 820 ਪ੍ਰੋਸੈਸਰ ਦੇ ਨਾਲ ਆਉਣ ਦੀਆਂ ਖਬਰਾਂ ਹਨ।
ਖੁਸ਼ਖਬਰੀ : Coolpad ਦੇ ਇਸ ਸਮਾਰਟਫੋਨ ਦੀ ਕੀਮਤ 'ਚ ਹੋਈ 11,000 ਰੁਪਏ ਦੀ ਭਾਰੀ ਕਟੌਤੀ
NEXT STORY