ਆਟੋ ਡੈਸਕ– ਭਾਰਤ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਫੀ ਤੇਜ਼ੀ ਨਾਲ ਵੱਧ ਰਹੀਆਂ ਹਨ, ਜਿਸਦਾ ਅਸਰ ਖੇਤੀ ’ਤੇ ਵੀ ਪੈ ਰਿਹਾ ਹੈ। ਕਿਸਾਨਾਂ ਨੂੰ ਖੇਤੀ ਲਈ ਟ੍ਰੈਕਟਰ ਦੀ ਲੋੜ ਪੈਂਦੀ ਹੈ। ਟ੍ਰੈਕਟਰ ਦਾ ਖਰਚਾ ਪੂਰਾ ਨਾ ਹੋਣ ਕਾਰਨ ਕਿਸਾਨਾਂ ਦੀ ਕਮਾਈ ਘੱਟ ਰਹੀ ਹੈ, ਜਿਸਨੂੰ ਵੇਖਦੇ ਹੋਏ ਲੋਕ ਇਲੈਕਟ੍ਰਿਕ ਵਾਹਨਾਂ ਵੱਲ ਰੁਖ ਕਰ ਰਹੇ ਹਨ। ਗੁਜਰਾਤ ਦੇ ਕਿਸਾਨ ਇੰਜੀਨੀਅਰ ਨਿਕੁੰਜ ਕੋਰਾਟ ਅਤੇ ਉਨ੍ਹਾਂ ਨੇ ਭਰਾਵਾਂ ਨੇ ਇਕ ਛੋਟਾ ਇਲੈਕਟ੍ਰਿਕ ਟ੍ਰੈਕਟਰ ਤਿਆਰ ਕੀਤਾ ਹੈ। ਇਸ ਟ੍ਰੈਕਟਰ ਦਾ ਨਾਂ ਮਾਰੂਤ ਇਲੈਕਟ੍ਰਿਕ-ਟ੍ਰੈਕਟਰ 3.0 ਹੈ। ਕਿਸਾਨ ਇੰਜੀਨੀਅਰ ਦੇ ਇਸ ਹੁਨਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਨਿਕੁੰਜ ਕੋਰਾਟ ਨੇ ਇਸ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮਾਰੂਤ ਇਲੈਕਟ੍ਰਿਕ-ਟ੍ਰੈਕਟਰ 3.0 ਇਕ ਵਾਰ ਚਾਰਜ ਕਰਨ ’ਤੇ 6 ਤੋਂ 8 ਘੰਟੇ ਡਿਊਟੀ ਰੇੰਜ ਦਿੰਦਾ ਹੈ। ਇਸਨੂੰ 4 ਘੰਟਿਆਂ ’ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ। ਇਹ ਛੋਟਾ ਟ੍ਰੈਕਟਰ ਸਿਰਫ 10 ਰੁਪਏ ਦੇ ਖਰਚੇ ’ਤੇ ਇਕ ਘੰਟੇ ਤਕ ਖੇਤ ’ਚ ਕੰਮ ਕਰ ਸਕਦਾ ਹੈ।
ਦੱਸ ਦੇਈਏ ਕਿ ਕਿਸਾਨ ਇੰਜੀਨੀਅਰ ਨਿਕੁੰਜ ਕੋਰਾਟ ਅਤੇ ਉਸਦੇ ਭਰਾਵਾਂ ਨੇ ਇਸ ਟ੍ਰੈਕਟਰ ਨੂੰ ਬਣਾਉਣ ਲਈ ਕਰੀਬ ਇਕ ਕਰੋੜ ਰੁਪਏ ਖਰਚ ਕੀਤੇ ਹਨ। ਇਹ ਇਲੈਕਟ੍ਰਿਕ ਟ੍ਰੈਕਟਰ ਹਾਲ ਹੀ ’ਚ ਆਈ.ਸੀ.ਏ.ਟੀ. (ਇੰਟਰਨੈਸ਼ਨਲ ਸੈਂਟਰ ਫਾਰ ਆਟੋਮੋਟਿਵ ਤਕਨਾਲੋਜੀ) ਤੋਂ ਸਰਟੀਫਾਈਡ ਵੀ ਹੋ ਚੁੱਕਾ ਹੈ। ਇਸਦੀ ਕੀਮਤ ਕਰੀਬ 5.5 ਲੱਖ ਰੁਪਏ ਰੱਖੀ ਗਈ ਹੈ। ਇਸ ਵਿਚ 3 ਕਿਲੋਵਾਟ ਦੀ ਮੋਟਰ ਦਿੱਤੀ ਗਈ ਹੈ। 4+4 ਫਾਰਵਰਡ ਅਤੇ ਰਿਵਰਸ ਗਿਅਰ ਦੇ ਨਾਲ ਇਸ ਵਿਚ ਮਕੈਨੀਕਲ ਸਟੀਅਰਿੰਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮਾਰੂਤ ਈ-ਟ੍ਰੈਕਟਰ 3.0 ’ਚ ਡ੍ਰਾਈਵ ਬਰੇਕ ਦਿੱਤਾ ਗਿਆ ਹੈ ਅਤੇ ਇਸਦੀ ਮੈਕਸੀਮਮ ਸਪੀਡ 16 ਕਿਲੋਮੀਟਰ ਪ੍ਰਤੀ ਘੰਟਾ ਹੈ।
ਬਿਹਤਰੀਨ ਫੀਚਰਜ਼ ਨਾਲ ਲਾਂਚ ਹੋਇਆ Vivo ਦਾ ਨਵਾਂ ਸਮਾਰਟਫੋਨ
NEXT STORY