ਗੈਜੇਟ ਡੈਸਕ– ਪੇਗਾਸੁਸ ਤੋਂ ਬਾਅਦ ਇਕ ਹੋਰ ਜਾਸੂਸੀ ਸਾਫਟਵੇਅਰ Hermit ਚਰਚਾ ’ਚ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਸਪਾਈਵੇਅਰ ਨੇ ਐਂਡਰਾਇਡ ਡਿਵਾਈਸ ਦੇ ਨਾਲ-ਨਾਲ ਆਈਫੋਨ ਨੂੰ ਵੀ ਨਿਸ਼ਾਨਾ ਬਣਾਇਆ ਹੈ। ਹਾਲਾਂਕਿ, ਇਹ ਟਾਰਗੇਟਿਡ ਡਿਵਾਈਸ ਅਜੇ ਇਟਲੀ ਅਤੇ ਕਜਾਕਿਸਤਾਨ ’ਚ ਮਿਲੇ ਹਨ। Hermit ਸਪਾਈਵੇਅਰ ਨੂੰ ਇਟਾਲੀਅਨ ਵੈਂਡਰ ਆਰ.ਸੀ.ਐੱਸ. ਲੈਪ ਨੇ ਤਿਆਰ ਕੀਤਾ ਹੈ। ਇਸ ਨੂੰ ਸਭ ਤੋਂ ਪਹਿਲਾਂ ਸਾਈਬਰ ਸਕਿਓਰਿਟੀ ਫਰਮ Lookoutਦੇ ਰਿਸਰਚਰਾਂ ਨੇ ਰਿਪੋਰਟ ਕੀਤਾ। ਇਸ ਤੋਂ ਬਾਅਦ ਗੂਗਲ ਦੇ ਧਮਕੀ ਵਿਸ਼ਲੇਸ਼ਣ ਗਰੁੱਪ (Threat Analysis Group) ਨੇ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਬਲਾਗ ਪੋਸਟ ਰਾਹੀਂ ਸਾਂਝੀ ਕੀਤੀ।
ਇਹ ਵੀ ਪੜ੍ਹੋ– iPhone 13 ’ਤੇ ਮਿਲ ਰਹੀ ਭਾਰੀ ਛੋਟ, ਹੁਣ ਤਕ ਦੀ ਸਭ ਤੋਂ ਘੱਟ ਕੀਮਤ ’ਚ ਖ਼ਰੀਦਣ ਦਾ ਮੌਕਾ
ਕੀ ਹੈ Hermit ਸਪਾਈਵੇਅਰ
Hermit ਸਪਾਈਵੇਅਰ ਪੇਗਾਸੁਸ ਦੀ ਤਰ੍ਹਾਂ ਹੀ ਇਕ ਜਾਸੂਸੀ ਸਪਾਈਵੇਅਰ ਹੈ। ਇਹ ਡਿਵਾਈਸ ’ਤੇ ਇੰਸਟਾਲ ਹੋਣ ਤੋਂ ਬਾਅਦ ਫੋਨ ਦੀ ਆਡੀਓ ਨੂੰ ਰਿਕਾਰਡ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਅਣਅਧਿਕਾਰਤ ਕਾਲ ਕਰ ਸਕਦਾ ਹੈ ਅਤੇ ਦੂਜੀਆਂ ਅਣਅਧਿਕਾਰਤ ਐਕਟੀਵਿਟੀਜ਼ ਕਰ ਸਕਦਾ ਹੈ।
Lookout ਦੇ ਅਨੁਸਾਰ, ਇਹ ਸਪਾਈਵੇਅਰ ਯੂਜ਼ਰਜ਼ ਦੀਆਂ ਕਈ ਜਾਣਕਾਰੀਆਂ ਜਿਵੇਂ- ਈਮੇਲ ਡਿਟੇਲਸ, ਕਾਨਟੈਕਟਸ, ਬ੍ਰਾਊਜ਼ਰ ਬੁਕਮਾਰਕ, ਕੈਲੰਡਰ ਈਵੈਂਟ ਨੂੰ ਵੀ ਚੋਰੀ ਕਰ ਸਕਦਾ ਹੈ। ਇਹ ਡਿਵਾਈਸ ਦੀ ਜਾਣਕਾਰੀ ਚੋਰੀ ਕਰਨ ਤੋਂ ਇਲਾਵਾ ਡਿਵਾਈਸ ’ਤੇ ਫੋਟੋ ਵੀ ਕੈਪਚਰ ਕਰ ਸਕਦਾ ਹੈ। ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਰਾਹੀਂ ਟਾਰਗੇਟਿਡ ਡਿਵਾਈਸ ’ਤੇ ਕਿਸੇ ਐਪ ਨੂੰ ਡਾਊਨਲੋਡ ਅਤੇ ਇੰਸਟਾਲ ਵੀ ਕੀਤਾ ਜਾ ਸਕਦਾ ਹੈ। ਇਹ ਸਪਾਈਵੇਅਰ ਡਿਵਾਈਸ ’ਚੋਂ ਫਾਈਲਾਂ ਨੂੰ ਅਪਲੋਡ ਕਰਨ ਤੋਂ ਇਲਾਵਾ ਨੋਟੀਫਿਕੇਸ਼ਨ ਨੂੰ ਪੜ੍ਹ ਸਕਦਾ ਹੈ ਅਤੇ ਸਕਰੀਨ ਨੂੰ ਵੀ ਰਿਕਾਰਡ ਕਰ ਸਕਦਾ ਹੈ। ਇਹ ਵਟਸਐਪ ਟੈਲੀਗ੍ਰਾਮ ਵਰਗੇ ਐਪਸ ਨੂੰ ਰੀਇੰਸਟਾਲ ਕਰਕੇ ਡਾਟਾ ਨੂੰ ਹਾਸਿਲ ਕਰਦਾ ਰਹਿੰਦਾ ਹੈ।
ਇਹ ਵੀ ਪੜ੍ਹੋ– WhatsApp ’ਚ DP ਤੇ ਲਾਸਟ ਸੀਨ ਨੂੰ ਲੈ ਕੇ ਹੋਏ ਵੱਡੇ ਬਦਲਾਅ, ਪ੍ਰਾਈਵੇਸੀ ਨਾਲ ਜੁੜੇ ਹਨ ਇਹ ਫੀਚਰ
ਕਿਵੇਂ ਹੁੰਦਾ ਹੈ ਇੰਸਟਾਲ
Hermit ਜਾਂ ਪੇਗਾਸੁਸ ਵਰਗੇ ਸਪਾਈਵੇਅਰ ਨੂੰ ਆਪਰੇਟ ਕਰਨਾ ਕਾਫੀ ਮਹਿੰਗਾ ਹੁੰਦਾ ਹੈ। ਗੂਗਲ ਮੁਤਾਬਕ, Hermit ਨੂੰ ਇੰਸਟਾਲ ਕਰਨ ਲਈ ਯੂਜ਼ਰ ਦੇ ਫੋਨ ’ਚ ਯੂਨੀਕ ਲਿੰਕ ਭੇਜਿਆ ਜਾਂਦਾ ਹੈ। ਜਦੋਂ ਯੂਜ਼ਰ ਇਸ ਲਿੰਕ ’ਤੇ ਕਲਿੱਕ ਕਰਦਾ ਹੈ ਤਾਂ ਇਹ ਐਪ ਫੋਨ ’ਚ ਇੰਸਟਾਲ ਹੋ ਜਾਂਦਾ ਹੈ।
ਗੂਗਲ ਨੇ ਬਲਾਗ ਪੋਸਟ ’ਚ ਅਜਿਹੇ ਸਰਵਿਲਾਂਸ ਟੂਲਸ ਦੀ ਨਿੰਦਾ ਕੀਤੀ ਹੈ। ਇਨ੍ਹਾਂ ਟੂਲਸ ਦਾ ਇਸਤੇਮਾਲ ਕਰਕੇ ਸਰਕਾਰ ਜਰਨਲਿਸਟ, ਹਿਊਮਨ ਰਾਈਟ ਵਰਕਰ ਅਤੇ ਵਿਰੋਧੀ ਪਾਰਟੀ ’ਤੇ ਨਜ਼ਰ ਰੱਖਦੀ ਹੈ। ਹਾਲਾਂਕਿ, ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਆਰ.ਸੀ.ਐੱਸ. ਲੈਬ ਨੇ ਅਜਿਹੇ ਕਿਸੇ ਗਲਤ ਕੰਮ ’ਚ ਇਸ ਦੀ ਵਰਤੋਂ ਹੋਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ– ਇਹ iPhone ਮਾਡਲ ਬਣਿਆ ਦੁਨੀਆ ਦਾ ਬੈਸਟ ਸੇਲਿੰਗ ਸਮਾਰਟਫੋਨ, ਵੇਖੋ ਟਾਪ-10 ਫੋਨਾਂ ਦੀ ਲਿਸਟ
ਭਾਰਤ ਨੇ ਪਾਕਿ ਅੰਬੈਸੀਆਂ ਦੇ ਟਵਿੱਟਰ ਅਕਾਊਂਟ ਕਰਵਾਏ ਬੈਨ
NEXT STORY