ਮੈਲਬੌਰਨ- ਐੱਚ. ਆਈ. ਵੀ. ਦਾ ਟੀਕਾ ਤਿਆਰ ਕਰਨ ਦੀ ਦਿਸ਼ਾ 'ਚ ਤਰੱਕੀ ਹਾਸਲ ਕਰਦਿਆਂ ਵਿਗਿਆਨੀਆਂ ਨੇ ਵਾਇਰਸ ਨਾਲ ਲੜਨ ਵਾਲੀ ਸਰੀਰ ਦੀ ਰੱਖਿਆ ਪ੍ਰਣਾਲੀ ਦੀ ਮਦਦ ਲਈ ਨਵੀਂ ਤਕਨੀਕ ਦਾ ਵਿਕਾਸ ਕੀਤਾ ਹੈ। ਪਹਿਲੀ ਵਾਰ ਖੋਜਕਾਰਾਂ ਨੇ ਇਹ ਸਿੱਧ ਕੀਤਾ ਹੈ ਆਮ ਖਾਂਸੀ, ਜ਼ੁਕਾਮ ਦੇ ਵਾਇਰਸ ਰਾਹੀਂ ਡੀ. ਐੱਨ. ਏ. ਅਧਾਰਿਤ ਟੀਕੇ ਨੂੰ ਸਰੀਰ 'ਚ ਦਾਖਲ ਕਰਾਉਣ ਨਾਲ ਐੱਚ. ਆਈ. ਵੀ. ਤੋਂ ਬਚਾਅ 'ਚ ਮਦਦ ਮਿਲ ਸਕਦੀ ਹੈ। ਆਸਟਰੇਲੀਆ ਦੀ ਐਡੀਲੇਡ ਯੂਨੀਵਰਸਿਟੀ ਦੀ ਬਰਾਂਕਾ ਗੁਰਬਰ ਬੌਕ ਨੇ ਇਸ ਬਾਰੇ ਕਿਹਾ, ''ਜਿਨਸੀ ਸਰਗਰਮੀਆਂ ਐੱਚ. ਆਈ. ਵੀ. ਦੀ ਲਾਗ ਦੇ ਸਭ ਤੋਂ ਮੁੱਢਲੇ ਤਰੀਕਿਆਂ 'ਚੋਂ ਇੱਕ ਹੈ। ਅਜਿਹੇ 'ਚ ਸਰੀਰ ਦੇ ਉਨ੍ਹਾਂ ਅੰਗਾਂ ਨੂੰ ਬਚਾਉਣਾ ਜ਼ਰੂਰੀ ਹੈ, ਜਿਨ੍ਹਾਂ ਦੇ ਸਭ ਤੋਂ ਪਹਿਲਾਂ ਵਾਇਰਸ ਨਾਲ ਲੜਨ ਦੀ ਲੋੜ ਪੈ ਸਕਦੀ ਹੈ।'' ਬੌਕ ਨੇ ਕਿਹਾ ਕਿ ਸੰਭਵ ਹੈ ਕਿ ਇਸ ਤਰ੍ਹਾਂ ਦੇ ਅੰਗਾਂ ਲਈ ਬਚਾਅ ਤੰਤਰ ਦੀ ਕਮੀ ਦੇ ਕਾਰਨ ਹੀ ਐੱਚ. ਆਈ. ਵੀ. ਦੇ ਪੁਰਾਣੇ ਟੀਕਿਆਂ ਦਾ ਟੈਸਟ ਅਸਫਲ ਰਿਹਾ ਹੋਵੇ। ਇਸ ਅਧਿਐਨ ਦਾ ਪ੍ਰਕਾਸ਼ਨ 'ਸਾਇੰਟੀਫਿਕ ਰਿਪੋਰਟਸ ਜਨਰਲ' 'ਚ ਹੋਇਆ ਹੈ।
ਪੂਰੀ ਤਰ੍ਹਾਂ ਸੁਰੱਖਿਅਤ ਹੈ ਗਲੈਕਸੀ S7 ਸਮਾਰਟਫੋਨ : ਸੈਮਸੰਗ
NEXT STORY