ਜਲੰਧਰ- ਅੱਜ ਦੇ ਸਮੇਂ 'ਚ ਤੁਸੀਂ ਕਿਤੇ ਵੀ ਨਿਕਲਦੇ ਹੋ ਤਾਂ ਰਸਤੇ 'ਚ ਰੁਕ ਕੇ ਕਿਸੇ ਤੋਂ ਪਤਾ ਪੁੱਛਣ ਦੀ ਬਜਾਏ ਮੋਬਾਇਲ ਜੀ.ਪੀ.ਐੱਸ. ਦਾ ਸਹਾਰਾ ਲੈਣਾ ਜ਼ਿਆਦਾ ਪਸੰਦ ਕਰਦੇ ਹੋ। ਜੀ.ਪੀ.ਐੱਸ. ਦੀ ਵਰਤੋਂ ਕਰਨ ਦੌਰਾਨ ਤੁਹਾਨੂੰ ਇਹ ਡਰ ਨਹੀਂ ਹੁੰਦਾ ਕਿ ਕੋਈ ਤੁਹਾਨੂੰ ਗਲਤ ਰਸਤੇ ਨਾ ਪਾ ਦੇਵੇ। ਤੁਸੀਂ ਘਰੋਂ ਨਿਕਲਦੇ ਹੀ ਪੂਰਾ ਪਤਾ ਅਤੇ ਨਕਸ਼ਾ ਆਪਣੇ ਫੋਨ 'ਤੇ ਸਰਚ ਕਰ ਲੈਂਦੇ ਹੋ, ਜਿਸ ਨਾਲ ਤੁਹਾਡਾ ਫੋਨ ਹਰ ਛੋਟੇ-ਵੱਡੇ ਮੋੜ ਅਤੇ ਰਸਤਿਆਂ ਦੀ ਜਾਣਕਾਰੀ ਦਿੰਦਾ ਰਹੇ। ਇੰਨਾ ਹੀ ਨਹੀਂ ਅੱਜ ਫੋਨ 'ਚ ਕਈ ਐਪਲੀਕੇਸ਼ਨਾਂ ਹਨ ਜੋ ਲੋਕੇਸ਼ਨ ਬਾਰੇ ਜਾਣਕਾਰੀ ਦਿੰਦੀਆਂ ਹਨ। ਅਜਿਹੇ 'ਚ ਜੇਕਰ ਜੀ.ਪੀ.ਐੱਸ. ਸਿਗਨਲ 'ਚ ਥੋੜ੍ਹੀ ਵੀ ਪਰੇਸ਼ਾਨੀ ਹੋਵੇ ਤਾਂ ਤੁਹਾਡੇ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ। ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਰਾਹੀਂ ਤੁਸੀਂ ਜੀ.ਪੀ.ਐੱਸ. ਸਿਗਨਲ ਨੂੰ ਬਿਹਤਰ ਕਰ ਸਕਦੇ ਹੋ।
ਕੀ ਹੈ ਜੀ.ਪੀ.ਐੱਸ.?
ਜੀ.ਪੀ.ਐੱਸ. ਦਾ ਇਰਾਦਾ ਹੈ ਗਲੋਬਲ ਪੋਜੀਸ਼ਨਿੰਗ ਸਿਸਟਮ। ਇਹ ਤਕਨੀਕ ਤੁਹਾਡੀ ਮੌਜੂਦਗੀ ਨੂੰ ਦੱਸਦੀ ਹੈ, ਜਿਵੇਂ- ਤੁਸੀਂ ਕਿੱਥੇ ਹੋ ਅਤੇ ਕਿਸ ਦਿਸ਼ਾ 'ਚ ਜਾ ਰਹੇ ਹੋ ਆਦਿ। ਜੀ.ਪੀ.ਐੱਸ. ਤਕਨੀਕ ਦਾ ਡਿਵੈੱਲਪਮੈਂਟ ਸਭ ਤੋਂ ਪਹਿਲਾਂ ਯੂ.ਐੱਸ. ਆਰਮੀ ਦੁਆਰਾ ਕੀਤਾ ਗਿਆ ਸੀ। ਸਾਲ 1973 'ਚ ਅਮਰੀਕਨ ਆਰਮੀ ਨੇ ਇਸ ਨੂੰ ਨੇਵੀ ਲਈ ਬਣਾਇਆ ਸੀ ਪਰ 1995 'ਚ ਇਸ ਸੇਵਾ ਨੂੰ ਆਮ ਯੂਜ਼ਰਸ ਲਈ ਵੀ ਪੇਸ਼ ਕੀਤਾ ਗਿਆ।
ਸਮਾਰਟਫੋਨ 'ਚ ਜੀ.ਪੀ.ਐੱਸ.
ਸਮਰਾਟਫੋਨ 'ਚ ਜੀ.ਪੀ.ਐੱਸ. ਲਈ ਇਕ ਸੈਂਸਰ ਲੱਗਾ ਹੁੰਦਾ ਹੈ। ਇਹ ਸੈਂਸਰ ਪੁਲਾੜ 'ਚ ਮੌਜੂਦ ਜੀ.ਪੀ.ਐੱਸ. ਨਾਲ ਕਮਿਊਨੀਕੇਸ਼ਨ ਕਰਕੇ ਤੁਹਾਡੀ ਮੌਜੂਦਗੀ ਨੂੰ ਦੱਸਦਾ ਹੈ। ਇਸ ਸੈਂਸਰ ਨੂੰ ਫੋਨ 'ਚ ਲੱਗੇ ਹੋਰ ਹਾਰਡਵੇਅਰ ਅਤੇ ਸਾਫਟਵੇਅਰ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਅਜਿਹੇ 'ਚ ਕਦੇ-ਕਦੇ ਜੀ.ਪੀ.ਐੱਸ. ਸਿਗਨਲ 'ਚ ਸਮੱਸਿਆ ਆ ਜਾਂਦਾ ਹੈ। ਅਜਿਹੇ 'ਚ ਇਥੇ ਦਿੱਤੇ ਗਏ ਤਰੀਕੇ ਨਾਲ ਇਸ ਦਾ ਹੱਲ ਕਰ ਸਕਦੇ ਹੋ।
ਜੀ.ਪੀ.ਐੱਸ ਦੀ ਸਮੱਸਿਆ ਦਾ ਪਤਾ ਕਰੋ
ਜੇਕਰ ਤੁਹਾਡੇ ਫੋਨ ਦੇ ਜੀ.ਪੀ.ਐੱਸ. 'ਚ ਕੋਈ ਵੀ ਸਮੱਸਿਆ ਹੈ ਤਾਂ ਉਸ ਦਾ ਵੀ ਪਤਾ ਲਗਾ ਸਕਦੇ ਹੋ। ਹਾਲਾਂਕਿ ਇਸ ਲਈ ਫੋਨ 'ਚ ਜੀ.ਪੀ.ਐੱਸ. ਇਸੈਂਸ਼ਲ ਐਪਲੀਕੇਸ਼ਨ ਡਾਊਨਲੋਡ ਕਰਨੀ ਹੋਵੇਗੀ। ਇਸ ਨਾਲ ਜੀ.ਪੀ.ਐੱਸ. 'ਚ ਸਮੱਸਿਆ ਕਮਜ਼ੋਰ ਸਿਗਨਲ ਕਾਰਨ ਹੈ ਜਾਂ ਫਿਰ ਇਹ ਹਾਰਡਵੇਅਰ ਜਾਂ ਸਾਫਟਵੇਅਰ ਕਾਰਨ, ਇਸ ਦੀ ਜਾਣਕਾਰੀ ਮਿਲ ਜਾਵੇਗੀ। ਐਪ ਮੈਨਿਊ 'ਚ ਸੈਟੇਲਾਈਟ ਦਾ ਵਿਕਲਪ ਮਿਲੇਗਾ। ਉਸ 'ਤੇ ਕਲਿਕ ਕਰਨ ਨਾਲ ਫੋਨ ਸੈਟੇਲਾਈਟ ਨਾਲ ਕੁਨੈਕਟ ਹੋ ਜਾਵੇਗਾ। ਜੇਕਰ ਫੋਨ ਸੈਟੇਲਾਈਟ ਨਾਲ ਕੁਨੈਕਟ ਨਹੀਂ ਹੋ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਫੋਨ ਦੇ ਆਸਪਾਸ ਕੋਈ ਮੈਟੇਲਿਕ ਵਸਤੂ ਹੈ ਜੋ ਸਿਗਨਲ ਨੂੰ ਰੋਕ ਰਹੀ ਹੈ। ਸਮਾਰਟਫੋਨ ਕੇਸ ਜਾਂ ਫਿਰ ਕੁਝ ਹੋਰ ਵੀ ਹੋ ਸਕਦਾ ਹੈ। ਅਜਿਹੇ 'ਚ ਫੋਨ ਕੇਸ ਨੂੰ ਹਟਾਓ। ਜੇਕਰ ਸੈਟੇਲਾਈਟ ਸਹੀ ਦਿਖਾਈ ਦੇ ਰਿਹਾ ਹੈ, ਪਰ ਜੀ.ਪੀ.ਐੱਸ. ਸਹੀ ਤਰ੍ਹੰ ਕੰਮ ਨਹੀਂ ਕਰ ਰਿਹਾ ਤਾਂ ਸਮਝ ਜਾਓ ਕਿ ਇਹ ਸਾਫਟਵੇਅਰ ਦੀ ਸਮੱਸਿਆ ਹੈ।
ਜੀ.ਪੀ.ਐੱਸ. ਡਾਟਾ ਨੂੰ ਕਰੋ ਰੀਫਰੈਸ਼
ਕਦੇ-ਕਦੇ ਸੈਟੇਲਾਈਟ ਸਿਗਨਲ ਨਾ ਹੋਣ ਕਾਰਨ ਵੀ ਫੋਨ ਦਾ ਜੀ.ਪੀ.ਐੱਸ. ਫਰੀਜ਼ ਹੋ ਜਾਂਦਾ ਹੈ। ਅਜਿਹੀ ਹਾਲਤ 'ਚ ਫੋਨ 'ਚ ਜੀ.ਪੀ.ਐੱਸ. ਸਟੇਟਸ ਜਾਂ ਟੂਲਬਾਕਸ ਵਰਗੀਆਂ ਐਪਸ ਡਾਊਨਲੋਡ ਕਰ ਸਕਦੇ ਹੋ। ਇਹ ਫੋਨ ਜੀ.ਪੀ.ਐੱਸ. ਡਾਟਾ ਨੂੰ ਕਲੀਅਰ ਕਰਕੇ ਉਸ ਨੂੰ ਪਿਰ ਤੋਂ ਸੈਟੇਲਾਈਟ ਨਾਲ ਕੁਨੈਕਟ ਕਰਨ 'ਚ ਸਮਰੱਥ ਬਣਾਉਂਦੇ ਹਨ।
ਜੀ.ਪੀ.ਐੱਸ. ਨੂੰ ਰੱਖੋ ਹਾਈ ਐਕਿਊਰੇਸੀ ਮੋਡ 'ਤੇ
ਕਈ ਵਾਰ ਲੋਕ ਫੋਨ 'ਚ ਬੈਟਰੀ ਦੀ ਖਪਤ ਨੂੰ ਘੱਟ ਕਰਨ ਲਈ ਜੀ.ਪੀ.ਐੱਸ. ਸਿਗਨਲ ਨੂੰ ਹਾਈ ਐਕਿਊਰੇਸੀ ਮੋਡ ਤੋਂ ਹਟਾ ਦਿੰਦੇ ਹਨ। ਬੈਟਰੀ ਬਚਾਉਣ ਲਈ ਤਾਂ ਇਹ ਸਹੀ ਹੈ ਪਰ ਇਸ ਨਾਲ ਕਦੇ-ਕਦੇ ਜੀ.ਪੀ.ਐੱਸ. ਸਹੀ ਜਾਣਕਾਰੀ ਨਹੀਂ ਦਿੰਦਾ। ਜੇਕਰ ਕਦੇ ਲੋਕੇਸ਼ਨ ਸਰਚ ਦੌਰਾਨ ਤੁਹਾਨੂੰ ਲੱਗਦਾ ਹੈ ਕਿ ਜੀ.ਪੀ.ਐੱਸ. ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ ਤਾਂ ਹਾਈ ਐਕਿਊਰੇਸੀ 'ਤੇ ਹੀ ਉਸ ਨੂੰ ਰੱਖੋ। ਹਾਈ ਐਕਿਊਰੇਸੀ ਦਾ ਵਿਕਲਪ ਤੁਹਾਨੂੰ ਫੋਨ ਦੀ ਸੈਟਿੰਗ 'ਚ ਜਾ ਕੇ ਲੋਕੇਸ਼ਨ 'ਚ ਮਿਲੇਗਾ।
ਲਾਂਚ ਤੋਂ ਪਹਿਲਾਂ ਨਿਯੂ ਜਨਰੇਸ਼ਨ Swift Dzire ਦੀ ਲੀਕ ਹੋਇਆਂ ਕੁੱਝ ਤਸਵੀਰਾਂ
NEXT STORY