ਜਲੰਧਰ— ਅਮਰੀਕਾ ਦੀ ਮਲਟੀਨੈਸ਼ਨਲ ਇਨਫਾਰਮੇਸ਼ਨ ਟੈਕਨਾਲੋਜੀ ਕੰਪਨੀ ਐੱਚ.ਪੀ. ਨੇ 189 ਡਾਲਰ (ਕਰੀਬ 12,824 ਰੁਪਏ) ਦੀ ਸ਼ੁਰੂਆਤੀ ਕੀਮਤ ਨਾਲ ਬਜਟ ਕ੍ਰੋਮਬੁੱਕ ਲੈਪਟਾਪ ਲਾਂਚ ਕੀਤੇ ਹਨ। Chromebook 11 G5 'ਚ ਗੂਗਲ ਕ੍ਰੋਮ ਆਪਰੇਟਿੰਗ ਸਿਸਟਮ ਦਿੱਤਾ ਗਿਆ ਹੈ ਜੋ ਇਸ ਦੀਆਂ ਖਾਸੀਅਤਾਂ 'ਚੋਂ ਇਕ ਹੈ।
ਇਸ ਲੈਪਟਾਪ ਦੀ ਦੂਜੀ ਖਾਸੀਅਤ ਇਹ ਹੈ ਕਿ ਇਕ ਫੁੱਲ ਚਰਾਜ ਕਰਕੇ ਤੁਸੀਂ ਇਸ 'ਤੇ 12 ਘੰਟਿਆਂ ਤੱਕ ਕੰਮ ਕਰ ਸਕਦੇ ਹੋ। ਆਮਤੌਰ 'ਤੇ ਲੈਪਟਾਪ 'ਚ ਬੈਟਰੀ ਘੱਟ ਹੁੰਦੀ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਇਸ ਦਾ ਇਕ ਮਾਡਲ ਟੱਚ ਸਕ੍ਰੀਨ ਵਾਲਾ ਹੈ ਜਿਸ ਰਾਹੀਂ ਐਂਡ੍ਰਾਇਡ ਐਪ ਯੂਜ਼ ਕਰਨ 'ਚ ਕਾਫੀ ਆਸਾਨੀ ਹੋਵੇਗੀ।
Chromebook ਦੇ ਸਪੈਸੀਫਿਕੇਸ਼ੰਸ
ਇਸ ਲੈਪਟਾਪ 'ਚ Celeron 3060 ਪ੍ਰੋਸੈਸਰ ਅਤੇ TrueVision HD ਵੈੱਬਕੈਮ ਦਿੱਤਾ ਗਿਆ ਹੈ। ਇਸ ਵਿਚ 2ਜੀ.ਬੀ./4ਜੀ.ਬੀ. ਰੈਮ ਦੇ ਨਾਲ 16ਜੀ.ਬੀ./32ਜੀ.ਬੀ. ਦੀ ਇੰਟਰਨਲ ਮੈਮਰੀ ਦੀ ਆਪਸ਼ਨ ਦਿੱਤੀ ਗਈ ਹੈ। ਇਹ ਦੋ ਸਕ੍ਰੀਨ ਸਾਈਜ਼ 'ਚ ਮੁਹੱਈਆ ਹੋਵੇਗਾ। ਇਕ 11.6 ਇੰਚ ਐੱਚ.ਡੀ. ਸਕ੍ਰੀਨ ਹੋਵੇਗੀ ਜਦੋਂਕਿ ਦੂਜੀ 'ਚ ਇੰਨੇ ਹੀ ਸਾਈਜ਼ ਦੀ ਸਟੈਂਡਰਡ ਸਕ੍ਰੀਨ ਹੋਵੇਗੀ।
ਟੱਚ ਸਕ੍ਰੀਨ ਵਾਲੇ ਮਾਡਲ ਦਾ ਭਾਰ 1.13 ਕਿਲੋਗ੍ਰਾਮ ਹੈ। ਇਹ 11 ਘੰਟਿਆਂ ਦਾ ਬੈਕਅਪ ਦੇਵੇਗਾ ਜਦੋਂਕਿ ਬਿਨਾਂ ਟੱਚ ਵਾਲੇ ਮਾਡਲ ਦਾ ਭਾਰ 1.18 ਕਿਲੋਗ੍ਰਾਮ ਹੈ। ਇਸ ਨੂੰ ਫੁੱਲ ਚਾਰਜ ਕਰਕੇ 12 ਘੰਟਿਆਂ ਤੋਂ ਜ਼ਿਆਦਾ ਚਲਾਇਆ ਜਾ ਸਕਦਾ ਹੈ। ਦੋਵੇਂ ਮਾਡਲਾਂ 'ਚ ਯੂ.ਐੱਸ.ਬੀ. 3.0 ਪੋਰਟ ਦੇ ਨਾਲ ਇਕ ਈਅਰਫੋਨ ਜੈੱਕ ਦਿੱਤੇ ਗਏ ਹਨ। ਫਿਲਹਾਲ ਇਸ ਕ੍ਰੋਮਬੁੱਕ 'ਚ ਐਂਡ੍ਰਾਇਡ ਐਪ ਨਹੀਂ ਚੱਲਣਗੇ ਪਰ ਇਸ ਸਾਲ ਦੇ ਅੰਤ ਤੱਕ ਕੰਪਨੀ ਨਵੇਂ ਕ੍ਰੋਮਬੁੱਕ 'ਚ ਗੂਗਲ ਪਲੇਅ ਸਟੋਰ ਦਾ ਸਪੋਰਟ ਦੇਵੇਗੀ। ਫਿਲਹਾਲ ਇਸ ਦੇ ਭਾਰਤ 'ਚ ਲਾਂਚ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ।
ਰੋਗ ਦੱਸਦੇ ਹੀ ਐਪ ਦੱਸੇਗੀ ਸਸਤੀ ਦਵਾਈ ਦਾ ਨਾਮ
NEXT STORY