ਗੈਜੇਟ ਡੈਸਕ– ਹੁਵਾਵੇਈ ਨੇ ਭਾਰਤ ’ਚ ਆਪਣਾ ਨਵਾਂ ਟੈਬਲੇਟ ਮੀਡੀਆਪੈਡ ਟੀ5 ਲਾਂਚ ਕਰ ਦਿੱਤਾ ਹੈ। ਡਿਵਾਈਸ 10.1 ਇੰਚ ਦੀ ਵੱਡੀ ਡਿਸਪਲੇਅ, ਡਿਊਲ ਸਪੀਕਰ ਅਤੇ ਆਕਟਾ-ਕੋਰ ਪ੍ਰੋਸੈਸਰ ਨਾਲ ਆਉਂਦਾ ਹੈ। ਇਸ ਟੈਬਲੇਟ ਨੂੰ ਕੰਪਨੀ ਸੇਲ ਲਈ 10 ਜੁਲਾਈ ਨੂੰ ਪੇਸ਼ ਕਰੇਗੀ। ਆਓ ਜਾਣਦੇ ਹਾਂ Huawei Mediapad T5 ਦੀ ਕੀਮਤ, ਉਪਲੱਬਧਤਾ ਅਤੇ ਫੀਚਰਜ਼ ਬਾਰੇ।
ਕੀਮਤ ਤੇ ਉਪਲੱਬਧਤਾ
Huawei Mediapad T5 ਨੂੰ ਭਾਰਤ ’ਚ 14,990 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਹ ਕੀਮ ਇਸ ਦੇ 2 ਜੀ.ਬੀ. ਰੈਮ ਅਤੇ 16 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਇਸ ਦਾ ਇਕ 3 ਜੀ.ਬੀ. ਰੈਮ ਅਤੇ 32 ਜੀ.ਬੀ. ਸਟੋਰੇਜ ਵੇਰੀਐਂਟ ਵੀ ਹੈ, ਜਿਸ ਦੀ ਕੀਮਤ 16,990 ਰੁਪਏ ਹੈ। ਟੈਬਲੇਟ ਨੂੰ ਸਿਰਫ ਬਲੈਕ ਕਲਰ ਆਪਸ਼ਨ ’ਚ ਲਾਂਚ ਕੀਤਾ ਗਿਆ ਹੈ। ਡਿਵਾਈਸ ਐਮਾਜ਼ਾਨ ਇੰਡੀਆ ਰਾਹੀਂ ਵੇਚਿਆ ਜਾਵੇਗਾ। ਚੀਨੀ ਟੈਕਨਾਲੋਜੀ ਕੰਪਨੀ ਇਸ ਦੇ ਨਾਲ ਫਲਿਪ ਕਵਰ ਅਤੇ 2,998 ਰੁਪਏ ਦੇ ਹੁਵਾਵੇਈ ਈਅਰਫੋਨ ਫ੍ਰੀ ਦੇ ਰਹੀ ਹੈ।
ਫੀਚਰਜ਼
Huawei Mediapad T5 ’ਚ 10.1 ਇੰਚ ਦੀ ਫੁੱਲ-ਐੱਚ.ਡੀ. (1920x1200) ਰੈਜ਼ੋਲਿਊਸ਼ਨ ਦੀ ਡਿਸਪਲੇਅ ਦਿੱਤੀ ਗਈ ਹੈ। ਟੈਬਲੇਟ ਦੇ ਸਾਈਡ ਬੇਜ਼ਲ ਬਾਜ਼ਾਰ ’ਚ ਮੌਜੂਦ ਬਾਕੀ ਟੈਬਲੇਟ ਵਰਗੇ ਹੀ ਹਨ। ਟੈਬਲੇਟ ਆਕਟਾ-ਕੋਰ ਕਿਰਿਨ 659 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਹ ਟੈਬਲੇਟ ਐਂਡਰਾਇਡ 8.0 ਓਰੀਓ ਬੇਸਡ EMUI 8.0 ਦਿੱਤਾ ਗਿਆਹੈ। ਇਸ ਤੋਂ ਇਲਾਵਾ ਐਂਟਰਟੇਨਮੈਂਟ ਲਈ ਇਸ ਵਿਚ ਡਿਊਲ-ਸਪੀਕਰ ਦਿੱਤੇ ਗਏ ਹਨ, ਜੋ ਹੁਵਾਵੇਈ ਦੀ ਹਿਸਟੈਨ ਸਾਊਂਡ ਟੈਕਨਾਲੋਜੀ ਨੂੰ ਸਪੋਰਟ ਕਰਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਸ ਵਿਚ ਸ਼ਾਮਲ ਐਂਪਲੀਫਾਇਰ ਸਿਸਟਮ ਕਾਫੀ ਲਾਊਡ ਅਤੇ ਕਲੀਅਰ ਸਾਊਂਡ ਦਿੰਦਾ ਹੈ। ਇਸ ਤੋਂ ਇਲਾਵਾ ਇਸ ਦੇ ਫਰੰਟ ’ਚ ਇਕ ਕੈਮਰਾ ਵੀ ਦਿੱਤਾ ਗਿਆ ਹੈ, ਜਿਸ ਦੇ ਰੈਜ਼ੋਲਿਊਸ਼ਨ ਦੀ ਜਾਣਕਾਰੀ ਕੰਪਨੀ ਨੇ ਨਹੀਂ ਦਿੱਤੀ।
Huawei Mediapad T5 ’ਚ ਇੰਟੈਲੀਜੈਂਟ ਫਾਈਲ ਸਿਸਟਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਅੱਖਾਂ ਨੂੰ ਸੇਫ ਰੱਖਣ ਲਈ eye-comfort mode, Blue Ray Filter ਅਤੇ Usage Time Control ਨਾਮ ਨਾਲ ਕੁਝ ਫੀਚਰਜ਼ ਵੀ ਦਿੱਤੇ ਗਏ ਹਨ। ਮਾਤਾ-ਪਿਤਾ ਲਈ ਵੀ ਇਸ ਵਿਚ ‘Children Corner’ ਨਾਮ ਦਾ ਫੰਕਸ਼ਨ ਪ੍ਰੀ-ਇੰਸਟਾਲ ਦਿੱਤਾ ਗਿਆ ਹੈ ਜਿਸ ਰਾਹੀਂ ਉਹ ਇਸ ਟੈਬਲੇਟ ’ਚ ਬੱਚਿਆਂ ਦੀ ਐਕਟੀਵਿਟੀ ਨੂੰ ਕੰਟਰੋਲ ਕਰ ਸਕਦੇ ਹਨ। ਉਦਾਹਰਣ ਲਈ ਉਹ ਇਸ ਵਿਚ ਯੂਸੇਜ਼ ਅਤੇ ਕੰਟੈਂਟ ਦੀ ਲਿਮਟ ਸੈੱਟ ਕਰ ਸਕਦੇ ਹਨ, ਜਿਸ ਨਾਲ ਬੱਚੇ ਉਸ ਲਿਮਟ ਤੋਂ ਜ਼ਿਆਦਾ ਇਸ ਟੈਬਲੇਟ ਦਾ ਇਸਤੇਮਾਲ ਨਹੀਂ ਕਰ ਸਕਣਗੇ।
Renault ਭਾਰਤ ਲਿਆ ਰਹੀ ਹੈ ਨਵੀਂ SUV, ਹੋਣਗੀਆਂ ਇਹ ਖੂਬੀਆਂ
NEXT STORY