ਜਲੰਧਰ- ਸਮਾਰਟਫੋਨ ਦੀ ਸਪੀਡ ਹੌਲੀ ਹੋਣ ਦਾ ਸਭ ਤੋਂ ਵੱਡਾ ਕਾਰਨ ਫੋਨ ਦੀ ਮੈਮਰੀ ਦਾ ਫੁੱਲ ਹੋ ਜਾਣਾ ਹੁੰਦਾ ਹੈ। ਲਗਭਗ ਹਰ ਕੋਈ ਆਪਣੇ ਸਮਾਰਟਫੋਨ ਕਈ ਅਜਿਹੀਆਂ ਚੀਜ਼ਾਂ ਸੇਵ ਕਰਕੇ ਰੱਖਦੇ ਹਨ, ਜਿੰਨ੍ਹਾਂ ਦਾ ਕੋਈ ਇਸਤੇਮਾਲ ਨਹੀਂ ਹੁੰਦਾ। ਇਨ੍ਹਾਂ 'ਚ ਬੇਕਾਰ ਦੀਆਂ ਫੋਟੋਜ਼ ਅਤੇ ਵੀਡੀਓ ਸ਼ਾਮਲ ਹਨ। ਇਨ੍ਹਾਂ ਦੇ ਚੱਲਦੇ ਫੋਨ ਦੀ ਮੈਮਰੀ ਭਰ ਜਾਂਦੀ ਹੈ ਅਤੇ ਤੁਹਾਡਾ ਸਮਾਰਟਫੋਨ ਹੌਲੀ ਕੰਮ ਕਰਨ ਲੱਗਦਾ ਹੈ। ਅਜਿਹੇ 'ਚ ਅਸੀਂ ਤੁਹਾਨੂੰ ਇਹ ਤਕੀਰਾ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ।
1. ਬੈਕਾਰ ਦੀ ਐਪ ਇੰਸਟਾਲ ਕਰਨਾ।
2. ਸਾਰੇ ਮੈਸੇਜ਼ਿੰਗ ਐਪ ਤੋਂ ਆਉਣ ਵਾਲੀ ਫੋਟੋ ਵੀ ਮੈਮਰੀ ਭਰਨ ਦਾ ਇਕ ਵੱਡਾ ਕਾਰਨ ਹੈ।
3. ਫੋਨ 'ਚ ਆਉਣ ਵਾਲੀ ਵੀਡੀਓਯੋਜ ਨੂੰ ਫੋਨ 'ਚ ਸੇਵ ਕਰਕੇ ਰੱਖਣਾ ਵੀ ਫੋਨ ਦੀ ਮੈਮਰੀ ਨੂੰ ਭਰ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਵਟਸਐਪ 'ਤੇ ਜਾਣ ਵਾਲੀ ਤਸਵੀਰਾਂ ਅਤੇ ਵੀਡੀਓ ਨਾਲ ਫੋਨ ਮੈਮਰੀ ਜਲਦ ਹੀ ਭਰ ਜਾਂਦੀ ਹੈ। ਵਟਸਐਪ 'ਤੇ ਆਉਣ ਵਾਲੀਆਂ ਤਸਵੀਰਾਂ ਅਤੇ ਵੀਡੀਓਯੋਜ਼ ਫੋਨ ਮੈਮਰੀ 'ਚ ਜਾ ਕੇ ਇੱਕਠੀਆਂ ਹੋ ਜਾਂਦੀਆਂ ਹਨ। ਅਜਿਹੇ 'ਚ ਇਕ ਅਜਿਹਾ ਤਰੀਕਾ ਹੈ, ਜਿਸ ਦੀ ਮਦਦ ਤੋਂ ਵਟਸਐਪ 'ਤੇ ਆਉਣ ਵਾਲੀਆਂ ਬੇਕਾਰ ਤਸਵੀਰਾਂ ਆਟੋਮੈਟਿਕ ਡਲੀਟ ਹੋ ਸਕਦੀਆਂ ਹਨ।
ਇਸ ਕੰਮ 'ਚ ਤੁਹਾਡੀ ਮਦਦ Siftr Magic Cleaner ਐਪ ਕਰ ਸਕਦੀ ਹੈ। ਇਹ ਐਪ ਐਡਾਬ 'ਚ ਕੰਮ ਕਰਨ ਵਾਲੇ ਪੂਰਵ ਇੰਪਲਾਈ ਨੇ ਬਣਾਈ ਹੈ, ਜੋ ਵਟਸਐਪ 'ਤੇ ਆਉਣ ਵਾਲੀ ਜ਼ੰਕ ਫੋਟੋ ਨੂੰ ਸਰਚ ਕਰ ਕੇ ਉਨ੍ਹਾਂ ਨੂੰ ਡਲੀਟ ਕਰ ਦਿੰਦੀ ਹੈ। ਇਹ ਐਪ ਆਸਾਨੀ ਨਾਲ ਗੂਗਲ ਪਲੇ ਸਟੋਰ 'ਚ ਮਿਲ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਇਸ ਦੇ ਕੰਮ ਕਰਨ ਦਾ ਤਰੀਕਾ ਇਮੇਜ਼ ਰਿਕਾਗਰਾਈਜ਼ੇਸ਼ਨ 'ਤੇ ਨਿਰਭਰ ਕਰਦਾ ਹੈ, ਜੋ ਫੋਟੋ 'ਚ ਦਿੱਤੇ ਗਏ Text ਦੇ ਆਧਾਰ 'ਤੇ ਤਹਿ ਕੀਤਾ ਜਾਂਦਾ ਹੈ।
1. ਸਭ ਤੋਂ ਪਹਿਲਾਂ ਆਪਣੇ ਫੋਨ 'ਚ Siftr Magic 3leaner ਐਪ ਨੂੰ ਡਾਊਨਲੋਡ ਕਰ ਇੰਸਟਾਲ ਕਰੋ।
2. ਹੁਣ ਫੋਨ 'ਚ ਇੰਸਟਾਲ ਐਪ ਨੂੰ ਗੈਲਰੀ ਦਾ ਐਕਸੇਸ ਦਿਓ। ਨਾਲ ਹੀ ਕੁਝ ਦੂਜੀ ਫਾਈਲਸ ਨੂੰ ਐਕਸੇਸ ਕਰਨ ਲਈ Allow 'ਤੋ ਕਲਿੱਕ ਕਰ ਦਿਉ।
3. ਹੁਣ ਐਪ 'ਚ ਨੀਚੇ ਵੱਲ ਦਿੱਤੇ ਗਏ ਆਈਕਾਨ 'ਤੇ ਕਲਿੱਕ ਕਰੋ, ਜਿਸ ਤੋਂ ਬਾਅਦ ਇਹ ਐਪ ਫੋਨ 'ਚ ਸੇਵ ਫੋਟੋ ਨੂੰ ਸਕੈਨ ਕਰਨਾ ਸ਼ੁਰੂ ਕਰ ਦੇਵੇਗੀ।
4. ਇਸ ਤੋਂ ਬਾਅਦ ਐਪ ਆਪਣੇ ਹਿਸਾਬ ਨਾਲ ਜ਼ੰਕ ਫੋਟੋ ਨੂੰ ਨੀਚੇ ਦਿਖਾ ਦੇਵੇਗੀ, ਜੇਕਰ ਤੁਸੀਂ ਉਨ੍ਹਾਂ ਸਾਰੇ ਜ਼ੰਕ ਫੋਟੋ ਨੂੰ ਡਲੀਟ ਕਰਨਾ ਚਾਹੁੰਦੇ ਹੋ ਤਾਂ ਡਲੀਟ ਦੇ ਬਟਨ 'ਤੇ ਕਲਿੱਕ ਕਰੋ, ਜੋ ਫੋਟੋ ਨਹੀਂ ਡਲੀਟ ਕਰਨਾ ਚਾਹੁੰਦੇ, ਉਨ੍ਹਾਂ ਦੇ ਉੱਪਰੋ ਟਿਕ ਮਾਰਕ ਹਟਾ ਦਿਓ।
ਅਪ੍ਰੈਲ ਤੋਂ ਬੰਦ ਹੋ ਸਕਦੀ ਹੈ ਜਿਓ ਦੀ ਫ੍ਰੀ ਸਰਵਿਸ
NEXT STORY