ਜਲੰਧਰ- ਸਮਾਰਟਫੋਨ ਦਾ ਕ੍ਰੇਜ਼ ਦਿਨੋਂ-ਦਿਨ ਲੋਕਾਂ ਦੇ ਸਿਰ ਚੜ੍ਹ ਰਿਹਾ ਹੈ। ਇਹੀ ਕਾਰਨ ਹੈ ਕਿ ਸਮਾਰਟਫੋਨ ਦਾ ਬਿਜ਼ਨੈੱਸ ਵੀ ਤੇਜ਼ੀ ਨਾਲ ਵਧ ਰਿਹਾ ਹੈ। ਆਏ ਦਿਨ ਮੋਬਾਇਲ ਕੰਪਨੀਆਂ ਇਕ ਤੋਂ ਵਧ ਕੇ ਇਕ ਖੂਬੀਆਂ ਦੇ ਨਾਲ ਨਵੇਂ ਫੋਨ ਲਾਂਚ ਕਰ ਰਹੀਆਂ ਹਨ ਅਤੇ ਇਨ੍ਹਾਂ ਮੋਬਾਇਲ ਫੋਨਜ਼ ਨੂੰ ਸੋਸ਼ਲ ਮੀਡੀਆ 'ਤੇ ਕਈ ਲੋਕ ਰਿਵਿਊ ਕਰਦੇ ਹਨ ਇਸ ਦੀਆਂ ਕਮੀਆਂ ਅਤੇ ਵਧੀਆ ਫੀਚਰਜ਼ ਬਾਰੇ ਦੱਸਿਆ ਜਾਂਦਾ ਹੈ। ਪਰ iFixit ਨਾਂ ਦੀ ਇਕ ਵੈੱਬਸਾਈਟ ਹੈ ਜੋ ਸਮਾਰਟਫੋਨਜ਼ ਨੂੰ ਅੰਦਰੋਂ ਖੋਲ੍ਹ ਕੇ ਰਿਵਿਊ ਕਰਦੀ ਹੈ ਅਤੇ ਇਹ ਦੱਸਦੀ ਹੈ ਕਿ ਸਮਾਰਟਫੋਨ ਦੇ ਖਰਾਬ ਹੋਣ 'ਤੇ ਇਸ ਨੂੰ ਠੀਕ ਕਰਨਾ ਆਸਾਨ ਹੈ ਜਾਂ ਨਹੀਂ।
ਇਸ ਵਾਰ ਪਿਕਸਲ ਐਕਸ.ਐੱਲ. ਸਮਾਰਟਫੋਨ ਦਾ ਟਿਅਰਡਾਊਨ ਕੀਤਾ ਗਿਆ ਹੈ ਅਤੇ ਇਸ 10 'ਚੋਂ 6 ਨੰਬਰ ਦਿੱਤੇ ਗਏ ਹਨ। iFixit ਦੀ ਟੀਮ ਨੇ ਜਦੋਂ ਪਿਕਸਲ ਮੋਬਾਇਲ ਦਾ ਰਿਵਿਊ ਕੀਤਾ ਤਾਂ ਇਸ ਵਿਚ ਬਹੁਤ ਸਾਰੇ ਮਡਿਊਲਰ ਪਾਰਟਸ ਪਾਏ ਗਏ ਜਿਨ੍ਹਾਂ ਨੂੰ ਆਸਾਨੀ ਨਾਲ ਰਿਪਲੇਸ ਕੀਤਾ ਜਾ ਸਕਦਾ ਹੈ ਨਾਲ ਹੀ ਉਨ੍ਹਾਂ ਨੂੰ ਇਹ ਵੀ ਦੇਖਣ ਨੂੰ ਮਿਲਿਆ ਕਿ ਐੱਚ.ਟੀ.ਸੀ. ਨੇ ਵੀ ਪਿਕਸਲ ਐੱਕਸ.ਐੱਲ. ਨੂੰ ਬਣਾਉਣ 'ਚ ਆਪਣਾ ਯੋਗਦਾਨ ਦਿੱਤਾ ਹੈ। ਇਥੇ ਦੇਖਣ ਵਾਲੀ ਗੱਲ ਇਹ ਹੈ ਕਿ ਪਿਕਸਲ 'ਚ 13.28 ਵਾਟ ਦੀ ਬੈਟਰੀ ਲੱਗੀ ਹੈ ਜਦੋਂਕਿ ਆਈਫੋਨ 7 ਪਲੱਸ 'ਚ 11.1 ਵਾਟ ਦੀ ਬੈਟਰੀ ਲੱਗੀ ਹੈ। ਪਿਕਸਲ ਐੱਕਸ.ਐੱਲ. ਦੀ ਬੈਟਰੀ 'ਤੇ ਐੱਚ.ਟੀ.ਸੀ. ਦੀ ਝਲਕ ਦੇਖਣ ਨੂੰ ਮਿਲੀ ਹੈ। ਉਤੇ ਹੀ ਇਨ੍ਹਾਂ ਦੋਵਾਂ 'ਚੋਂ ਜ਼ਿਆਦਾ ਬੈਟਰੀ ਗਲੈਕਸੀ ਐੱਸ.7 ਐੱਜ (13.86 ਵਾਟ ਦੀ ਬੈਟਰੀ) ਦੀ ਹੈ।
ਸਵਾਇਪ ਨੇ ਘੱਟ ਕੀਮਤ 'ਚ ਲਾਂਚ ਕੀਤਾ 4G ਐਂਡ੍ਰਾਇਡ ਸਮਾਰਟਫੋਨ
NEXT STORY