ਆਟੋ ਡੈਸਕ– ਜੇਕਰ ਤੁਹਾਡੀ ਕਾਰ ਪੈਟਰੋਲ ਜਾਂ ਫਿਰ ਡੀਜ਼ਲ ਦੀ ਜ਼ਿਆਦਾ ਖ਼ਪਤ ਕਰਨ ਲੱਗੀ ਹੈ ਅਤੇ ਤੁਸੀਂ ਸੋਚ ਰਹੇ ਹੋ ਕਿ ਹੁਣ ਤੁਹਾਨੂੰ ਗੱਡੀ ਬਦਲਣ ਦੀ ਲੋੜ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਗੱਡੀ ਨਹੀਂ ਸਗੋਂ ਆਪਣੀ ਆਦਤ ਬਦਲਣ ਦੀ ਲੋੜ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ 5 ਤਰੀਕਿਆਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਮਦਦ ਨਾਲ ਤੁਹਾਡੀ ਕਾਰ ਦੀ ਮਾਈਲੇਜ 5 ਤੋਂ 10 ਫੀਸਦੀ ਤਕ ਵਧ ਜਾਵੇਗੀ।
- ਜੇਕਰ ਤੁਹਾਡੀ ਕਾਰ ਦਾ ਏਅਰ ਫਿਲਟਰ ਜਾਮ ਹੋ ਗਿਆ ਹੈ ਤਾਂ ਇਸ ਦਾ ਸਿੱਧਾ ਹੀ ਅਸਰ ਕਾਰ ਦੀ ਮਾਈਲੇਜ ’ਤੇ ਪੈਂਦਾ ਹੈ। ਕਾਰ ਦਾ ਇਸਤੇਮਾਲ ਕਰਨ ’ਤੇ ਇੰਜਣ ਦੇ ਏਅਰ ਫਿਲਟਰ ’ਚ ਹਮੇਸ਼ਾ ਗੰਦਗੀ, ਧੂੜ ਜਾਂ ਮਿੱਟੀ ਦੇ ਕਣ ਜੰਮ ਜਾਂਦੇ ਹਨ ਜਿਸ ਨਾਲ ਇਹ ਜਾਮ ਹੋ ਜਾਂਦਾ ਹੈ। ਇਸ ਨਾਲ ਕਾਰ ਦੇ ਇੰਜਣ ’ਤੇ ਬੁਰਾ ਅਸਰ ਪੈਂਦਾ ਹੈ ਅਤੇ ਈਂਧਣ ਦੀ ਖ਼ਪਤ ਵੀ ਵਧ ਜਾਂਦੀ ਹੈ। ਇਸ ਲਈ ਹਰ ਅੰਤਰਾਲ ’ਤੇ ਕਾਰ ਦਾ ਏਅਰ ਫਿਲਟਰ ਜ਼ਰੂਰ ਚੈੱਕ ਕਰਵਾਓ।
- ਹਮੇਸ਼ਾ ਟਾਇਰ ਦੀ ਹਵਾ ਦਾ ਪ੍ਰੈਸ਼ ਛੋਟੇ ਅੰਤਰਾਲ ’ਤੇ ਚੈੱਕ ਕਰਵਾਉਂਦੇ ਰਹੋ। ਘੱਟ ਹਵਾ ਹੋਣ ’ਤੇ ਕਾਰ ਨੂੰ ਜੇਕਰ ਤੁਸੀਂ ਚਲਾਓਗੇ ਤਾਂ ਇਸ ਦਾ ਸਿੱਧਾ ਅਸਰ ਕਾਰ ਦੀ ਮਾਈਲੇਜ ’ਤੇ ਪਵੇਗਾ। ਕਾਰ ਦੇ ਟਾਇਰਾਂ ’ਚ ਜੇਕਰ ਤੁਸੀਂ ਹਵਾ ਬੈਲੇਂਸ ਰੱਖੋਗੇ ਤਾਂ ਤੁਸੀਂ ਕਰੀਬ 3 ਫੀਸਦੀ ਤਕ ਮਾਈਲੇਜ ਨੂੰ ਕੰਟਰੋਲ ਕਰ ਸਕਦੇ ਹੋ। ਇਸ ਤੋਂ ਇਲਾਵਾ ਨਾਰਮਲ ਹਵਾ ਦੇ ਮੁਕਾਬਲੇ ਆਪਣੀ ਕਾਰ ਦੇ ਟਾਇਰਾਂ ’ਚ ਨਾਈਟ੍ਰੋਜਨ ਭਰਵਾਓ।
- ਜ਼ਿਆਦਾ ਬ੍ਰੇਕ ਲਗਾਉਣ ਨਾਲ ਕਾਰ ਦੀ ਮਾਈਲੇਜ ’ਤੇ ਇਸ ਦਾ ਕਾਫੀ ਬੁਰਾ ਅਸਰ ਪੈਂਦਾ ਹੈ। ਇਸ ਲਈ ਤੁਹਾਨੂੰ ਹਾਈਵੇ ਦੇ ਮੁਕਾਬਲੇ ਸ਼ਹਿਰਾਂ ’ਚ ਕਾਰ ਘੱਟ ਮਾਈਲੇਜ ਦਿੰਦੀ ਹੈ। ਇਸ ਤੋਂ ਇਲਾਵਾ ਲੋਕ ਟ੍ਰੈਫਿਕ ਜਾਮ ਜਾਂ ਰੈੱਡ ਲਾਈਟ ’ਤੇ ਜਲਦਬਾਜ਼ੀ ਦੇ ਚੱਕਰ ’ਚ ਤੇਜ਼ ਐਕਸੀਲੇਟਰ ਦਾ ਇਸਤੇਮਾਲ ਕਰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਬ੍ਰੇਕ ਵੀ ਲਗਾਉਣੀ ਪੈਂਦੀ ਹੈ। ਇਸ ਨਾਲ ਕਾਰ ਈਂਧਣ ਦੀ ਖ਼ਬਤ ਜ਼ਿਆਦਾ ਕਰਦੀ ਹੈ। ਇਸ ਨਾਲ ਮਾਈਲੇਜ ਘੱਟ ਹੋ ਜਾਂਦੀ ਹੈ।
- ਤੁਸੀਂ ਜਿੰਨੀ ਤੇਜ਼ ਕਾਰ ਚਲਾਓਗੇ, ਉਂਨਾ ਹੀ ਕਾਰ ਦਾ ਇੰਜਣ ਈਂਧਣ ਦੀ ਜ਼ਿਆਦਾ ਖ਼ਪਤ ਕਰੇਗਾ। ਇਸ ਨਾਲ ਘੱਟ ਮਾਈਲੇਜ ਮਿਲਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੋਂ ਹੌਲੀ ਵੀ ਕਾਰ ਚਲਾਓਗੇ ਤਾਂ ਇਸ ਨਾਲ ਵੀ ਈਂਧਣ ਦੀ ਜ਼ਿਆਦਾ ਖ਼ਬਤ ਹੁੰਦੀ ਹੈ।
- ਕਾਰ ਦੀ ਸਮੇਂ ’ਤੇ ਸਰਵਿਸ ਕਰਵਾਉਂਦੇ ਰਹੋ। ਅਜਿਹਾ ਕਰਨ ’ਤੇ ਕਾਰ ਦੇ ਇੰਜਣ ਅਤੇ ਪਾਰਟਸ ਚੰਗੀ ਤਰ੍ਹਾਂ ਕੰਮ ਕਰਦੇ ਰਹਿੰਦੇ ਹਨ। ਸਰਵਿਸ ’ਚ ਦੇਰੀ ਨਾਲ ਕਾਰ ਦੀ ਪਰਫਾਰਮੈਂਸ ’ਤੇ ਬੁਰਾ ਅਸਰ ਪੈਂਦਾ ਹੈ, ਜਿਸ ਨਾਲ ਕਾਰ ਦੀ ਮਾਈਲੇਜ ਕਾਫੀ ਪ੍ਰਭਾਵਿਤ ਹੁੰਦੀ ਹੈ।
FAU-G ਗੇਮ ਇਸੇ ਮਹੀਨੇ ਹੋਵੇਗੀ ਲਾਂਚ, PUBG ਨੂੰ ਮਿਲੇਗੀ ਟੱਕਰ
NEXT STORY