ਗੈਜੇਟ ਡੈਸਕ—ਚੀਨੀ ਸਮਾਰਟਫੋਨ ਮੇਕਰ ਸ਼ਾਓਮੀ ਨੇ ਆਪਣੀ mi ਫੈਨ ਸੇਲ ਦੀ ਸ਼ੁਰੂਆਤ ਭਾਰਤ 'ਚ ਕਰ ਦਿੱਤੀ ਹੈ। ਇਹ ਸੇਲ 21 ਦਸੰਬਰ ਤੱਕ ਜਾਰੀ ਰਹੇਗੀ। ਸੇਲ ਤਹਿਤ ਕੰਪਨੀ ਕਾਫੀ ਸਾਰੇ ਪ੍ਰੋਡਕਟਸ 'ਤੇ ਡਿਸਕਾਊਂਟ ਦੇ ਰਹੀ ਹੈ। ਇਸ 'ਚ ਟੀ.ਵੀ., ਸਮਾਰਟਫੋਨਸ ਅਤੇ ਕਈ ਹੋਰ ਪ੍ਰੋਡਕਟਸ ਸ਼ਾਮਲ ਹਨ। ਇਸ ਦੇ ਨਾਲ ਹੀ ਗਾਹਕ ਗੂਗਲ ਪਲੇਅ ਰਾਹੀਂ ਪੇਮੈਂਟ ਕਰ 500 ਰੁਪਏ ਤਕ ਦਾ ਰਿਵਾਰਡ ਵੀ ਹਾਸਲ ਕਰ ਸਕਦੇ ਹਨ।
ਆਫਰਸ ਦੀ ਗੱਲ ਕਰੀਏ ਤਾਂ Mi LED Smart TV 4A Pro 49-ਇੰਚ 2000 ਰੁਪਏ ਦੇ ਫਲੈਟ ਡਿਸਕਾਊਂਟ ਤੋਂ ਬਾਅਦ 30,999 ਰੁਪਏ 'ਚ ਸੇਲ ਕੀਤੀ ਜਾ ਰਹੀ ਹੈ। ਲਾਂਚ ਵੇਲੇ ਇਸ ਦੀ ਕੀਮਤ 32,999 ਰੁਪਏ ਸੀ। ਦੂਜੇ ਪਾਸੇ 43 ਇੰਚ ਮਾਡਲ ਨੂੰ ਗਾਹਕ 3,000 ਰੁਪਏ ਦੇ ਡਿਸਕਾਊਂਟ ਤੋਂ ਬਾਅਦ 21,999 ਰੁਪਏ 'ਚ ਖਰੀਦ ਸਕਦੇ ਹਨ। ਇਸ ਦੇ ਨਾਲ ਹੀ Mi LED Smart TV 4C Pro 32 ਇੰਚ ਨੂੰ ਗਾਹਕ 2,000 ਰੁਪਏ ਦੇ ਡਿਸਕਾਊਂਟ ਤੋਂ ਬਾਅਦ 14,999 ਰੁਪਏ 'ਚ ਖਰੀਦ ਸਕਦੇ ਹਨ। ਸਮਾਰਟਫੋਨਸ 'ਤੇ ਮਿਲ ਰਹੇ ਆਫਰਸ ਦੀ ਗੱਲ ਕਰੀਏ ਤਾਂ ਹਾਈ-ਐਂਡ mi mix 2 ਸਮਾਰਟਫੋਨ 'ਤੇ 8,000 ਰੁਪਏ ਦੀ ਵੱਡੀ ਛੋਟ ਦਿੱਤੀ ਜਾ ਰਹੀ ਹੈ। ਅਜਿਹੇ 'ਚ 37,999 ਰਪੁਏ ਦੇ ਜਗ੍ਹਾ 29,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਜੋ ਗਾਹਕ Mi Air Purifier 2S ਨੂੰ ਖਰੀਦਣ ਦੇ ਚਾਹਵਾਨ ਹਨ ਉਹ ਇਸ ਨੂੰ ਫਲੈਟ 3,000 ਰੁਪਏ ਦੇ ਡਿਸਕਾਊਂਟ 'ਚ ਖਰੀਦ ਸਕਦੇ ਹਨ। 10,000 ਐੱਮ.ਏ.ਐੱਚ. ਐੱਮ.ਆਈ. ਪਾਵਰਬੈਂਕ 2ਆਈ ਨੂੰ 200 ਰੁਪਏ ਦੇ ਡਿਸਕਾਊਂਟ ਤੋਂ ਬਾਅਦ 899 ਰੁਪਏ 'ਚ ਸੇਲ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਐੱਮ.ਆਈ. ਕੰਪੈਕਟ ਸਪੀਕਰ 2 'ਤੇ 100 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ ਅਤੇ ਇਸ ਨੂੰ ਗਾਹਕ 799 ਰੁਪਏ 'ਚ ਖਰੀਦ ਸਕਦੇ ਹਨ। ਇਨ੍ਹਾਂ ਸਾਰਿਆਂ ਤੋਂ ਇਲਾਵਾ ਸ਼ਾਓਮੀ ਬੈਗਪੈਕ ਅਤੇ ਮੀ ਸਨਗਲਾਸੇਸ ਨੂੰ ਵੀ ਸੇਲ ਦੌਰਾਨ ਖਰੀਦ ਸਕਦੇ ਹਨ। ਬੈਗਪੈਕ 'ਤੇ ਕੋਈ ਡਿਸਕਾਊਂਟ ਨਹੀਂ ਦਿੱਤਾ ਜਾ ਰਿਹਾ ਹੈ। ਪਰ ਸਨਲਗਾਸੇਸ 'ਤੇ ਗਾਹਕ 300 ਰੁਪਏ ਦੇ ਡਿਸਕਾਊਂਟ 'ਤੇ ਗਾਹਕ 300 ਰੁਪਏ ਦੇ ਡਿਸਕਾਊਂਟ ਦਾ ਫਾਇਦਾ ਲੇ ਸਕਦੇ ਹਨ।
ਇਸ ਬਰਾਂਡਬੈਂਡ ਪਲਾਨ 'ਚ 1 ਸਾਲ ਦੀ ਅਮੇਜ਼ਾਨ ਪ੍ਰਾਈਮ ਸਬਸਕ੍ਰਿਪਸ਼ਨ ਮੁਫ਼ਤ
NEXT STORY