ਜਲੰਧਰ - ਭਾਰਤੀ ਮੋਬਾਇਲ ਸਟਾਰਟਅਪ ਕੰਪਨੀ OKWU ਨੇ ਅੱਜ ਆਪਣਾ ਨਵਾਂ ਸਮਾਰਟਫੋਨ Pi ਲਾਂਚ ਕੀਤਾ ਹੈ ਜਿਸ ਦੀ ਕੀਮਤ 5,999 ਰੁਪਏ ਰੱਖੀ ਗਈ ਹੈ। ਲਾਂਚ ਦੇ ਸਮੇਂ ਕੰਪਨੀ ਨੇ ਇਸ ਦੇ ਨਾਲ U-Tag ਨਾਮ ਕੀਤੀ (ਬਲੂਟੁੱਥ ਟੈਗ) ਐਸੇਸਰੀ ਫ੍ਰੀ 'ਚ ਦੇਣ ਦਾ ਐਲਾਨ ਕੀਤਾ ਹੈ ਜਿਸ ਦੀ ਕੀਮਤ 990 ਰੁਪਏ ਦੱਸੀ ਗਈ ਹੈ।
ਇਸ ਸਮਾਰਟਫੋਨ 'ਚ 5 ਇੰਚ ਦੀ (1280x720) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਐੱਚ. ਡੀ ਡਿਸਪਲੇ ਮੌਜੂਦ ਹੈ। 1.2GHz ਕਵਾਡ-ਕੋਰ ਮੀਡੀਆਟੈੱਕ 6735 ਪ੍ਰੋਸੈਸਰ 'ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ 'ਚ 1 ਜੀ. ਬੀ ਦੀ ਰੈਮ ਦੇ ਨਾਲ 8 ਜੀ. ਬੀ ਇਨ-ਬਿਲਟ ਸਟੋਰੇਜ ਦਿੱਤੀ ਗਈ ਹੈ ਜਿਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ 32 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ 'ਚ 8MP +2 MP ਡਿਊਲ ਰਿਅਰ ਕੈਮਰੇ ਦਿੱਤੇ ਗਏ ਹਨ। ਉਥੇ ਹੀ ਸੈਲਫੀ ਦੇ ਸ਼ੌਕੀਨੋਂ ਲਈ ਇਸ 'ਚ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਇਸ ਤੋਂ ਇਲਾਵਾ ਰਿਅਰ 'ਤੇ ਇਕ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। Pi ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ 2000 ਐੱਮ. ਏ. ਐੱਚ ਦੀ ਬੈਟਰੀ ਕਰੇਗੀ।
ਸਰਕਾਰ ਨੇ ਦਿੱਤੀ Jio ਦੀ ਫ੍ਰੀ ਵਾਇਸ ਕਾਲਿੰਗ ਨੂੰ ਕਲੀਨ ਚਿੱਟ
NEXT STORY