ਗੈਜੇਟ ਡੈਸਕ - ਅਗਲਾ ਸਾਲ 5G ਤਕਨੀਕ ਨੂੰ ਲੈ ਕੇ ਬਹੁਤ ਅਹਿਮ ਸਾਬਤ ਹੋਵੇਗਾ। ਕੰਪਨੀ ਨੇ ਆਪਣਾ ਨੈਕਸਟ ਜਨਰੇਸ਼ਨ ਨੈੱਟਵਰਕਿੰਗ ਤਕਨੀਕ ’ਤੇ ਕੰਮ ਕਰਨ ਵਾਲਾ 5G ਮੌਡਮ ਤਿਆਰ ਕਰ ਕੇ ਫੋਟੋਆਂ ਵਿਚ ਦਿਖਾਇਆ ਹੈ। ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਇਹ 6 GBPS ਦੀ ਇੰਟਰਨੈੱਟ ਸਪੀਡ ਨੂੰ ਸੁਪੋਰਟ ਕਰੇਗਾ। ਦੂਜੀ ਵਿਸ਼ੇਸ਼ਤਾ ਇਹ ਹੈ ਕਿ ਇਸ ਦਾ ਆਕਾਰ ਸਿੱਕੇ ਜਿੰਨਾ ਰੱਖਿਆ ਗਿਆ ਹੈ। ਨਵੇਂ XMM 81605G ਮੌਡਮ ਦੀ ਫੋਟੋ ਪਹਿਲੀ ਵਾਰ ਜਾਰੀ ਕੀਤੀ ਗਈ ਹੈ, ਜਿਸ ਵਿਚ ਇਸ ਦੇ ਨਾਲ ਅਮਰੀਕੀ ਪੈਨੀ ਦਿਖਾਈ ਗਈ ਹੈ।
ਨਵੀਂ ਤਕਨੀਕ ਨੂੰ ਲੈ ਕੇ ਉਤਸ਼ਾਹਿਤ ਹੈ ਇੰਟੈੱਲ-ਇੰਟੈੱਲ ਆਪਣੇ ਨਵੇਂ XMM 8160 5G ਮੌਡਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ‘ਦਿ ਵਰਜ’ ਦੀ ਰਿਪੋਰਟ ਅਨੁਸਾਰ ਫੋਨ ਵਿਚ ਵਰਤੋਂ ’ਚ ਲਿਆਉਣ ਤੋਂ ਇਲਾਵਾ ਇਸ ਚਿੱਪ ਨੂੰ ਕੰਪਿਊਟਰਾਂ ਤੇ ਬ੍ਰਾਡਬੈਂਡ ਹੱਬਜ਼ ਤਕ ਵੀ ਵਰਤਿਆ ਜਾਵੇਗਾ, ਜਿਸ ਨਾਲ ਇੰਟਰਨੈੱਟ ਦੀ ਵਰਤੋਂ ਕਰਨ ਲਈ ਕੰਪਿਊਟਰ ਨੂੰ ਫੋਨ ਨਾਲ ਕੁਨੈਕਟ ਕਰਨ ਦੀ ਵੀ ਲੋੜ ਨਹੀਂ ਪਵੇਗੀ। ਇਨ੍ਹਾਂ ਚਿੱਪਸ ਦਾ ਨਿਰਮਾਣ ਅਗਲੇ ਸਾਲ ਦੀ ਦੂਜੀ ਛਿਮਾਹੀ ’ਚ ਸ਼ੁਰੂ ਕੀਤਾ ਜਾਵੇਗਾ। 2020 ਦੇ ਸ਼ੁਰੂ ਵਿਚ ਇਨ੍ਹਾਂ ਚਿੱਪਸ ਨਾਲ ਲੈਸ ਡਿਵਾਈਸ ਲਾਂਚ ਹੋਵੇਗ
ਨਵੇਂ ਵਾਇਰਲੈੱਸ ਸਟੈਂਡਰਡ ਨੂੰ ਕਰੇਗੀ ਸੁਪੋਰਟ-ਨਵੀਂ 5G ਚਿੱਪ 5G NR (ਨਿਊ ਰੇਡੀਓ) ਸਟੈਂਡਰਡ ਨੂੰ ਸੁਪੋਰਟ ਕਰੇਗੀ। ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਨਵੀਂ ਚਿੱਪ ਵਿਚ 4G, 3G ਤੇ 2G ਨੈੱਟਵਰਕ ਦੀ ਵੀ ਸੁਪੋਰਟ ਮਿਲੇਗੀ। ਜੇ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਤਾਂ ਇਹ ਵੱਡੀ ਗੱਲ ਹੋਵੇਗੀ। ਇੰਟੈੱਲ ਫਿਲਹਾਲ ਇਸ ਗੱਲ ਵੱਲ ਧਿਆਨ ਦੇ ਰਹੀ ਹੈ ਕਿ ਕੰਪਨੀਆਂ ਦੀ ਦਿਲਚਸਪੀ ਉਨ੍ਹਾਂ ਵਲੋਂ ਬਣਾਏ ਗਏ 5G ਮੌਡਮ ’ਚ ਕਿਵੇਂ ਵਧਾਈ ਜਾਵੇ।
5G ਮੌਡਮ ਨੂੰ ਲੈ ਕੇ ਦੌੜ ’ਚ ਸ਼ਾਮਲ ਹਨ ਹੋਰ ਕੰਪਨੀਆਂ-ਨਵੀਂ ਤਕਨੀਕ ’ਤੇ ਆਧਾਰਿਤ 5G ਮੌਡਮ ਨੂੰ ਆਪਣੇ ਸਮਾਰਟਫੋਨ ਵਿਚ ਦੇਣ ਦੇ ਟੀਚੇ ਨੂੰ ਲੈ ਕੇ ਹੋਰ ਸਮਾਰਟਫੋਨ ਨਿਰਮਾਤਾ ਕੰਪਨੀਆਂ ਵੀ ਜੱਦੋ-ਜਹਿਦ ਕਰ ਰਹੀਆਂ ਹਨ। ਇਸ ਵੇਲੇ 18 ਵੱਡੀਆਂ ਕੰਪਨੀਆਂ ਸ਼ਾਮਲ ਹਨ, ਜਿਨ੍ਹਾਂ ਵਿਚ ਸੈਮਸੰਗ, ਨੋਕੀਆ/ਐੱਚ. ਐੱਮ. ਡੀ. ਗਲੋਬਲ, ਸੋਨੀ, ਸ਼ਿਓਮੀ, ਓਪੋ, ਵੀਵੋ, ਐੱਚ. ਟੀ. ਸੀ., ਐੱਲ. ਜੀ., ਅਸੂਸ, ਜ਼ੈੱਡ. ਟੀ. ਈ., ਸ਼ਾਰਪ, ਫੁਜਿਤਸੂ, ਵਨਪਲੱਸ ਆਦਿ ਪ੍ਰਮੁੱਖ ਹਨ। ਇਹ ਕੁਆਲਕਾਮ ਵਲੋਂ ਬਣਾਏ ਗਏ ਸਨੈਪਡ੍ਰੈਗਨ X50 5G NR ਮੌਡਮਜ਼ ਨੂੰ ਲੈ ਕੇ ਉਨ੍ਹਾਂ ਨਾਲ ਸੰਪਰਕ ਕਰ ਰਹੀਆਂ ਹਨ, ਜਦਕਿ ਹੁਅਾਵੇਈ ਤੇ ਸੈਮਸੰਗ ਦੋਵੇਂ ਖੁਦ ਦੇ¤ 5G ਮੌਡਮਜ਼ ਬਣਾਉਣ ’ਤੇ ਕੰਮ ਕਰ ਰਹੀਆਂ ਹਨ।
ਐਪਲ ਨੇ ਇੰਟੈੱਲ 5G ਮੌਡਮ ਨੂੰ ਲੈ ਕੇ ਮਾਰੀ ਬਾਜ਼ੀ-ਦਿਲਚਸਪ ਗੱਲ ਇਹ ਹੈ ਕਿ ਐਪਲ ਨੇ ਬਾਜ਼ੀ ਮਾਰਦਿਆਂ ਪਹਿਲਾਂ ਹੀ ਇੰਟੈੱਲ ਨਾਲ ਚੰਗੇ ਸਬੰਧ ਬਣਾ ਲਏ ਹਨ। 2018 ਮਾਡਲ ਆਈਫੋਨ XS ਤੇ XR ਵਿਚ ਇਸ ਵਾਰ ਐਪਲ ਨੇ ਇੰਟੈੱਲ ਵਲੋਂ ਤਿਆਰ ਮੌਡਮ ਹੀ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸਾਲ 2020 ਵਿਚ ਲਾਂਚ ਹੋਣ ਵਾਲੇ ਆਈਫੋਨਜ਼ ਨੂੰ ਲੈ ਕੇ ਐੱਪਲ ਦੀ ਇੰਟੈੱਲ ਨਾਲ ਗੱਲ ਹੋ ਚੁੱਕੀ ਹੈ।
ਨਵਾਂ ਮੈਕਬੁੱਕ ਏਅਰ ਖਰੀਦਣਾ ਪੈ ਸਕਦੈ ਮਹਿੰਗਾ!
NEXT STORY