ਗੈਜੇਟ ਡੈਸਕ– ਅੱਜ-ਕੱਲ ਹਰ ਕਿਸੇ ਨੂੰ ਮਹਿੰਗੇ ਫੋਨ ਰੱਖਣ ਦਾ ਸ਼ੌਂਕ ਹੈ। ਅਜਿਹੇ ’ਚ ਜੇਕਰ ਆਈਫੋਨ ਮਿਲ ਜਾਵੇ ਤਾਂ ਇਹ ਤਾਂ ‘ਸੋਨੇ ’ਤੇ ਸੁਹਾਗਾ’ ਵਾਲੀ ਗੱਲ ਹੋਵੇ। ਪਰ ਕੀ ਤੁਹਾਨੂੰ ਪਤਾ ਹੈ ਕਿ ਜਿਸ ਮਹਿੰਗੇ ਆਈਫੋਨ ਦਾ ਤੁਸੀਂ ਸ਼ੌਂਕ ਰੱਖਦੇ ਹੋ ਉਸ ਦੇ ਕੁਝ ਫੀਚਰਜ਼ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਐਪਲ ਆਈਫੋਨ ’ਚ ਨਾਈਟ ਮੋਡ ਦਾ ਇਕ ਖਾਸ ਫੀਚਰ ਹੁੰਦਾ ਹੈ। ਇਸ ਫੀਚਰ ਨੂੰ ਖਾਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਤਾਂ ਜੋ ਇਸ ਨੂੰ ਇਸਤੇਮਾਲ ਕਰਨ ਦੌਰਾਨ ਤੁਹਾਡੀਆਂ ਅੱਖਾਂ ਨੂੰ ਆਰਾਮ ਮਿਲੇ। ਹਾਲਾਂਕਿ, ਇਕ ਨਵੇਂ ਅਧਿਐਨ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ ਦਾ ਨਾਈਟ ਮੋਡ ਆਰਾਮ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ।
ਯੂਨੀਵਰਸਿਟੀ ਆਫ ਮੈਨਚੈਸਟਰ ਦੇ ਖੋਜਕਾਰਾਂ ਦੁਆਰਾ ਕੀਤੇ ਗਏ ਇਸ ਅਧਿਐਨ ’ਚ ਤਰਕ ਦਿੱਤਾ ਗਿਆ ਹੈ ਕਿ ਦਿਨ ਦੇ ਸਮੇਂ ਅਸੀਂ ਪੀਲੀ ਰੋਸ਼ਨੀ ਦਾ ਜ਼ਿਆਦਾ ਸਾਹਮਣਾ ਕਰਦੇ ਹਾਂ, ਜਦੋਂਕਿ ਸ਼ਾਮ ਦੇ ਸਮੇਂ ਨੀਲੀ ਰੋਸ਼ਨੀ ਦਾ। ਅਜਿਹੇ ’ਚ ਸੋਣ ਦੇ ਸਮੇਂ ਸਾਡੇ ਸਰੀਰ ’ਤੇ ਨੀਲੀ ਰੋਸ਼ਨੀ ਦੇ ਅਸਰ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ। ਇਸ ਤੋਂ ਇਹ ਪਤਾ ਚੱਲਦਾ ਹੈ ਕਿ ਨਾਈਟ ਸ਼ਿਫਟ ਮੋਡ, ਜੋ ਸ਼ਾਮ ਦੇ ਸਮੇਂ ਹਲਕੀ ਅਤੇ ਸ਼ਾਂਤ ਰੋਸ਼ਨੀ ਦਾ ਇਸਤੇਮਾਲ ਕਰਦਾ ਹੈ ਅਤੇ ਦਿਨ ’ਚ ਚਮਕਦਾਰ ਰੰਗਾਂ ਦਾ ਇਸਤੇਮਾਲ ਕਰਦਾ ਹੈ, ਉਸ ਨੂੰ ਇਸ ਦਾ ਉਲਟਾ ਕਰਨਾ ਚਾਹੀਦਾ ਹੈ।
Year Ender 2019: ਗੂਗਲ ਨੇ ਬੰਦ ਕੀਤੀਆਂ ਆਪਣੀਆਂ ਇਹ 10 ਸੇਵਾਵਾਂ
NEXT STORY