ਜਲੰਧਰ- ਦੇਸ਼ ਦੀ ਆਨਲਾਈਨ ਸ਼ਾਪਿੰਗ ਕੰਪਨੀ ਫਲਿਪੱਕਾਰਟ ਅੱਜ ਆਪਣੇ ਯੂਜ਼ਰ ਲਈ ਕੁਝ ਖਾਸ ਲੈ ਕੇ ਆਈ ਹੈ। ਫਲਿੱਪਕਾਰਟ ਆਪਣੇ ਗਾਹਕਾਂ ਨੂੰ ਜਿਓ Fi M2 ਵਾਇਰਲੈੱਸ ਰਾਊਟਰ 'ਤੇ ਕਾਫੀ ਵਧੀਆ ਡਿਸਕਾਊਂਟ ਦੇ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਖਦੀਦਣਾ ਚਾਹੁੰਦੇ ਹੋ ਇਕ ਵਾਇਰਲੈੱਸ ਜਿਓ-ਫਾਈ ਤਾਂ ਤੁਹਾਡੇ ਕੋਲ ਅੱਜ ਹੈ ਇਕ ਸੁਨਹਿਰਾ ਮੌਕਾ 2499 ਰੁਪਏ ਦੀ ਕੀਮਤ 'ਚ ਮਿਲਣ ਵਾਲੇ ਜਿਓ Fi M2 ਰਾਊਟਰ ਨੂੰ ਤੁਸੀਂ ਫਲਿੱਪਕਾਰਟ 'ਚ ਸਿਰਫ 1999 ਰੁਪਏ 'ਚ ਖਰੀਦ ਸਕਦੇ ਹੋ।
ਇਸ ਦੇ ਫੀਚਰਸ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਰਾਹੀ ਤੁਸੀਂ ਹਾਈ ਡੇਫੀਨੇਸ਼ਨ ਲਈ 50Mbps ਤੱਕ ਦੀ ਸਪੀਡ ਨੂੰ ਅਪਲੋਡ ਕੀਤਾ ਗਿਆ ਹੈ। ਇਸ ਨਾਲ ਹੀ ਇਸ 'ਚ ਰਿਚਾਰਜੇਬਲ ਬੈਟਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ 'ਚ ਸਿਰਫ ਬੈਟਰੀ, ਅਡਾਪਟਰ ਦਿੱਤਾ ਗਿਆ ਹੈ। ਤੁਸੀਂ ਆਪਣੇ ਜਿਓ Fi ਡਾਟਾ ਕਾਰਡ ਨੂੰ ਕਦੀ ਵੀ, ਕਿਤੇ ਵੀ ਕਨੈਕਟ ਅਤੇ ਸ਼ੇਅਰ ਕਰ ਸਕਦੇ ਹੋ।
ਇਸ ਤੋਂ ਇਲਾਵਾ ਇਸ 'ਚ ਤੁਹਾਨੂੰ 32GB ਤੱਕ ਮੈਮਰੀ ਸਟੋਰੇਜ ਮਿਲੇਗੀ। ਇਸ ਦੇ ਰਾਹੀ ਤੁਸੀਂ 4G ਦੀ ਸਪੀਡ 'ਚ ਉਸ ਨੂੰ ਕਰ ਸਕਦੇ ਹੋ। ਨਾਲ ਹੀ ਆਨਲਾਈਨ ਗੇਮ ਖੇਡ ਸਕਦੇ ਹੋ। ਇਹ ਰਾਓਟਰ ਤੁਹਾਨੂੰ ਬਲੈਕ ਕਲਰ 'ਚ ਉਪਲੱਬਧ ਹੋਵੇਗਾ। ਜਿਸ 'ਚ ਤੁਹਾਨੂੰ 1 ਸਾਲ ਤੱਕ ਦੀ ਵਰੰਟੀ ਮਿਲੇਗੀ। ਇਸ ਨਾਲ ਹੀ ਉਪਭੋਗਤਾ ਨੂੰ 5 ਫੀਸਦੀ ਤੱਕ ਦੀ ਐਕਸਟਰਾ ਛੂਟ ਮਿਲੇਗੀ।
LG G6 ਭਾਰਤ 'ਚ ਲਾਂਚ, ਜਾਣੋ ਡਿਊਲ ਰਿਅਰ ਕੈਮਰੇ ਵਾਲੇ ਇਸ ਫੋਨ ਦੀ ਕੀਮਤ
NEXT STORY