ਆਟੋ ਡੈਸਕ– KTM ਨੇ ਭਾਰਤੀ ਬਾਜ਼ਾਰ ’ਚ ਆਪਣੀ ਹੁਣ ਤਕ ਦੀ ਸਭ ਤੋਂ ਸਸਤੀ ਬਾਈਕ KTM 125 Duke ਨੂੰ ਲਾਂਚ ਕਰ ਦਿੱਤਾ ਹੈ। ਇਸ ਬਾਈਕ ਦੀ ਦਿੱਲੀ ਐਕਸ-ਸ਼ੋਅਰੂਮ ਕੀਮਤ 1.18 ਲੱਖ ਰੁਪਏ ਰੱਖੀ ਗਈ ਹੈ। ਲੁਕਸ ਅਤੇ ਸਟਾਈਲ ਦੇ ਮਾਮਲੇ ’ਚ ਇਹ ਡਿਊਕ 200 ਦੀ ਤਰ੍ਹਾਂ ਦਿਖਾਈ ਦਿੰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਭਾਰਤ ’ਚ ਮੌਜੂਦਾ ਕੇ.ਟੀ.ਐੱਮ. ਦੇ 450 ਤੋਂ ਜ਼ਿਆਦਾ ਸਟੋਰਾਂ ’ਤੇ ਉਪਲੱਬਧ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਭਾਰਤ ’ਚ KTM 125 Duke ਦੀ ਬੁਕਿੰਗ ਕਰੀਬ ਇਕ ਮਹੀਨਾ ਪਹਿਲਾਂ ਤੋਂ ਹੀ ਸ਼ੁਰੂ ਹੈ।
KTM 125 Duke ’ਚ 124.7cc, ਲਿਕੁਇਡ-ਕੂਲਡ, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 9,250rpm ’ਤੇ 14.5hp ਦੀ ਪਾਵਰ ਅਤੇ 8,000rpm ’ਤੇ 12Nm ਦਾ ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ 6 ਸਪੀਡ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ ਬਾਈਕ ’ਚ ਸਿੰਗਲ ਚੈਨਲ ਏ.ਬੀ.ਐੱਸ. ਦਿੱਤਾ ਗਿਆ ਹੈ। ਬ੍ਰੇਕਿੰਗ ਦੀ ਗੱਲ ਕਰੀਏ ਤਾਂ ਨਵੀਂ ਬਾਈਕ ਦੇ ਫਰੰਟ ’ਚ 300mm ਡਿਸਕ ਅਤੇ ਰੀਅਰ ’ਚ 230mm ਡਿਸਕ ਦਿੱਤਾ ਗਿਆ ਹੈ।
200 ਡਿਊਕ ਦੀ ਤਰ੍ਹਾਂ ਦਿਸਣ ਵਾਲੀ ਇਸ ਬਾਈਕ ਨੂੰ ਅਲੱਗ ਬਣਾਉਣ ਲਈ ਇਸ ਵਿਚ ਦੁਬਾਰਾ ਡਿਜ਼ਾਈਨ ਕੀਤੇ ਗਏ ਗ੍ਰਾਫਿਕਸ ਦਿੱਤੇ ਗਏ ਹਨ। ਇਸ ਸਟ੍ਰੀਟ ਨੇਕਡ ਬਾਈਕ ’ਚ ਟ੍ਰੇਲੀ ਫਰੇਮ, ਐਲਮੀਨੀਅਮ ਸਵਿੰਗਆਰਮ, ਫਰੰਟ ’ਚ 43mm ਅਪਸਾਈਡ ਡਾਊਨ ਫੋਰਕਸ ਅਤੇ ਰੀਅਰ ’ਚ 10-ਸਟੈਪ ਅਜਸਟੇਬਲ ਮੋਨੋਸ਼ਾਕ ਹੈ। ਕੇ.ਟੀ.ਐੱਮ. 125 ਡਿਊਕ ਦੀ ਸੀਟ ਹਾਈਟ 818mm ਅਤੇ ਇਸ ਦਾ ਭਾਰ 148 ਕਿਲੋਗ੍ਰਾਮ ਹੈ।
X-Pen ਦੇ ਨਾਲ ਭਾਰਤ ’ਚ ਲਾਂਚ ਹੋਇਆ Infinix Note 5 Stylus
NEXT STORY