ਜਲੰਧਰ - ਭਾਰਤ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਲਾਵਾ ਨੇ ਦੋ ਨਵੇਂ ਫੀਚਰ ਫੋਨ ਲਾਂਚ ਕੀਤੇ ਹਨ ਜਿਨ੍ਹਾਂ 'ਚੋਂ Captain N1 ਦੀ ਕੀਮਤ 1,150 ਰੁਪਏ ਅਤੇ Captain K1+ ਦੀ ਕੀਮਤ 1,250 ਰੁਪਏ ਰੱਖੀ ਗਈ ਹੈ। ਇਹ ਮੋਬਾਇਲ ਫੋਨਸ ਬਲੈਕ-ਰੇੱਡ, ਬਲੈਕ-ਬਰਾਊਨ, ਬਲੈਕ-ਡਾਰਕ ਬਲੂ ਕਲਰ ਵੇਰੀਅੰਟਸ 'ਚ ਮਿਲਣਗੇ।
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨਸ 'ਚ 4.5 cm (1.8 ਇੰਚ) ਸਾਇਜ਼ ਦੀ ਸਕ੍ਰੀਨ ਦੇ ਨਾਲ 3.5 mm ਆਡੀਓ ਜੈਕ ਪੋਰਟ ਅਤੇ FM ਰੇਡੀਓ ਦਿੱਤਾ ਹੈ। ਇਨ੍ਹਾਂ ਦੇ ਰਿਅਰ 'ਚ VGA ਕੈਮਰਾ ਲਗਾ ਹੈ ਜੋ ਵੀਡੀਓ ਰਿਕਾਰਡ ਅਤੇ ਤਸਵੀਰਾਂ ਕਲਿੱਕ ਕਰਨ 'ਚ ਮਦਦ ਕਰਦਾ ਹੈ। ਬਲੂਟੁੱਥ ਦੇ ਨਾਲ ਇਸ ਮੋਬਾਇਲ ਫੋਨਸ 'ਚ ਆਟੋ ਕਾਲ ਰਿਕਾਰਡਿੰਗ ਫੀਚਰ ਦਿੱਤਾ ਹੈ ਜੋ ਕਾਲ ਬੰਦ ਹੋਣ ਦੇ ਬਾਅਦ ਰਿਕਾਰਡ ਕੀਤੀ ਗਈ ਸਾਊਂਡ ਨੂੰ ਸੁਣਨ 'ਚ ਮਦਦ ਕਰੇਗਾ।
ਨਵੰਬਰ ਤੋਂ ਸ਼ੁਰੂ ਹੋਵੇਗੀ ਲੇਨੋਵੋ ਦੇ ਇਸ ਸਮਾਰਟਫੋਨ ਦੀ ਵਿਕਰੀ
NEXT STORY