ਗੈਜੇਟ ਡੈਸਕ– ਘਰੇਲੂ ਕੰਪਨੀ ਲੂਮ ਸੋਲਰ ਨੇ ਹੁਣ ਤਕ ਦਾ ਸਭ ਤੋਂ ਬਿਹਤਰ ਸੌਰ ਪੈਨਲ ਲਾਂਚ ਕੀਤੇ ਹਨ। ਕੰਪਨੀ ਦੁਆਰਾ ਸ਼ਾਰਕ ਸੀਰੀਜ਼ ਤਹਿਤ ਪੇਸ਼ ਕੀਤੇ ਗਏ ਸੋਲਰ ਪਿਓਰ ਮੋਨੋ ਪੀ.ਈ.ਆਰ.ਸੀ. ਸੋਲਰ ਤਕਨਾਲੋਜੀ ਦੇ ਨਾਲ ਆਉਂਦੇ ਹਨ। 144 ਸੋਲਰ ਸੈੱਲ, 9 ਬਸ ਬਾਰਸ ਦੇ ਨਾਲ ਇਸ ਸੀਰੀਜ਼ ਦੇ ਸੋਲਰ ਪੈਨਲ ’ਚ 6ਵੀਂ ਪੀੜ੍ਹੀ ਦੇ ਮੋਨੋਕ੍ਰਿਸਟਲਾਈਨ ਸੋਲਰ ਸੈੱਲ (ਪੀ.ਆਈ.ਡੀ. ਫ੍ਰੀ) ਇਸਤੇਮਾਲ ਕੀਤੇ ਗਏ ਹਨ। ਇਸ ਸੀਰੀਜ਼ ਤਹਿਤ ਸ਼ਾਰਕ 440 ਵਾਟ ਟੂ-ਮੋਨੋ ਪੀ.ਆਈ.ਆਰ.ਸੀ. ਅਤੇ ਸ਼ਾਰਕ ਬਾਈ ਫੇਸ਼ੀਅਲ 440-530 ਵਾਟ ਪੇਸ਼ ਕੀਤੇ ਗਏ ਹਨ।
ਦਾਵਅਵਾ ਹੈ ਕਿ ਮੌਜੂਦਾ ਤਕਨੀਕਾਂ ਦੇ ਮੁਕਾਬਲੇ ਸ਼ਾਰਕ ਸੀਰੀਜ਼ ਦੀ ਸਮਰੱਥਾ 20-20 ਫੀਸਦੀ ਜ਼ਿਆਦਾ ਹੈ ਅਤੇ ਸ਼ਾਰਕ ਬਾਈ-ਫੇਸ਼ੀਅਲ ਦੇ ਪੈਨਲ ਬਿਜਲੀ ਪੈਦਾ ਕਰਨ ਲਈ ਦੋਵਾਂ ਹਿੱਸਿਆਂ ਯਾਨੀ ਉਪਰ ਅਤੇ ਹੇਠਾਂ ਦਾ ਇਸਤੇਮਾਲ ਕਰਦਾ ਹੈ। ਦੱਸ ਦੇਈਏ ਕਿ ਆਮਤੌਰ ’ਤੇ ਸੋਲਰ ਪੈਨਲ ਇਕ ਪਸੋਂ ਬਿਜਲੀ ਪੈਦਾ ਕਰਦੇ ਹਨ। ਲੂਮ ਸੋਲਰ ਦੁਆਰਾ ਸ਼ਾਰਕ ਬਾਈ-ਫੇਸ਼ੀਅਲ, ਮੌਜੂਦਾ ਤਕਨੀਕਾਂ ਦੇ ਸੰਬੰਧ ’ਚ ਰੂਫਟਾਪ ਸਪੇਸ ਦੀ 33 ਫੀਸਦੀ ਬਚਤ ਕਰਨ ’ਚ ਵੀ ਮਦਦ ਕਰਦਾ ਹੈ। ਅਜਿਹੇ ’ਚ ਥਾਂ ਦੀ ਕਾਫੀ ਬਚਤ ਹੁੰਦੀ ਹੈ। ਇਨ੍ਹਾਂ ’ਚੋਂ ਸ਼ਾਰਕ 440 ਦੀ ਕੀਮਤ ਜੀ.ਐੱਸ.ਟੀ. ਸਮੇਤ 18,000 ਰੁਪਏ ਅਤੇ ਸ਼ਾਰਕ ਬਾਈ ਫੇਸ਼ੀਅਲ ਦੀ ਕੀਮਤ ਜੀ.ਐੱਸ.ਟੀ. ਸਮੇਤ 20,000 ਰੁਪਏ ਹੈ।
ਨਵੇਂ ਪੈਨਲ ਦੀ ਲਾਂਚਿੰਗ ’ਤੇ ਲੂਮ ਸੋਲਰ ਦੇ ਅਮੋਲ ਆਨੰਦ, ਸਹਿ-ਸੰਸਥਾਪਕ ਅਤੇ ਨਿਰਦੇਸ਼ਕ ਨੇ ਕਿਹਾ ਕਿ ਲੂਮ ਸੋਲਰ ਲਗਾਤਾਰ ਅਨੁਸੰਧਾਨ ਅਤੇ ਵਿਕਾਸ ਦੇ ਨਾਲ ਨਵੀਨਤਮ ਤਕਨੀਕਾਂ ਨੂੰ ਪੇਸ਼ ਕਰਨ ਲਈ ਵਚਨਬੱਧ ਹੈ। ਸੁਪਰ ਹਾਈ ਐਫੀਸ਼ੀਐਂਸੀ ਸ਼ਾਰਕ ਸੀਰੀਜ਼ ਦਾ ਲਾਂਚ ਸਾਡੀਆਂ ਕੋਸ਼ਿਸ਼ਾਂ ਦਾ ਇਕ ਪ੍ਰਮਾਣ ਹੈ ਜੋ ਸੌਰ-ਆਧਾਰਿਤ ਬਿਜਲੀ ਦੇ ਨਾਲ ਹਜ਼ਾਰਾਂ ਘਰਾਂ ਨੂੰ ਰੋਸ਼ਨ ਕਰਨ ਲਈ ਤਿਆਰ ਹੈ। ਅਸੀਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਾਂਗੇ ਅਤੇ ਵਿਸ਼ਵ ਪੱਧਰ ਦੇ ਇਨੋਵੇਟਿਵ ਉਤਪਾਦਾਂ ਨੂੰ ਪੇਸ਼ ਕਰਨਾ ਜਾਰੀ ਰੱਖਾਂਗੇ।
ਲੂਮ ਸੋਲਰ ਦੇ ਬਾਈ-ਫੇਸ਼ੀਅਲ ਸੋਲਰ ਪੈਨਲ ਦੀਆਂ ਮੁੱਖ ਵਿਸ਼ੇਸ਼ਤਾਵਾਂ
ਇਹ ਅੱਗੋਂ ਅਤੇ ਪਿੱਛੋਂ, ਦੋਵਾਂ ਪਾਸੋਂ ਬਿਜਲੀ ਪੈਦਾ ਕਰਦਾ ਹੈ।
ਬਿਜਲੀ ਉਤਪਾਦਨ 440 ਵਾਟ- 530 ਵਾਟ ਰਿਫਲੈਕਟਿੰਗ ਸਰਫੇਸ (ਪਾਵਰਤਰਕ ਸਤ੍ਹਾ) ਦੇ ਆਧਾਰ ’ਤੇ ਵੱਖ-ਵੱਖ ਹੁੰਦਾ ਹੈ।
6ਵੀਂ ਪੀੜ੍ਹੀ ਦੇ ਮੋਨੋਕ੍ਰਿਸਟਲਾਈਨ ਸੌਰ ਸੈੱਲਾਂ ਦੀ ਵਰਤੋਂ ਕਰਦਾ ਹੈ।
Vivo ਦਾ ਨਵਾਂ ਫੋਨ ਭਾਰਤ ’ਚ ਲਾਂਚ, 8GB ਰੈਮ ਨਾਲ ਮਿਲੇਗਾ 50MP ਦਾ ਕੈਮਰਾ
NEXT STORY