ਗੈਜੇਟ ਡੈਸਕ– ਮਹਿੰਦਰਾ ਨੇ ABS ਦੇ ਨਾਲ ਨਵੀਂ ਬਲੈਰੋ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਇਸ ਨਵੀਂ ਐੱਸ.ਯੂ.ਵੀ. ’ਚ ਸੁਰੱਖਿਆ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਇਸ ਵਿਚ ਡਰਾਈਵ ਲਈ ਸਾਈਡ ਏਅਰਬੈਗ, ਓਵਰ ਸਪੀਡ ਅਲਾਰਮ, ਰੀਅਰ ਪਾਰਕਿੰਗ ਸੈਂਸਰ ਅਤੇ ਸੀਟ ਬੈਲਟ ਰਿਮਾਇੰਡਰ ਵਰਗੀਆਂ ਸੁਵਿਧਾਵਾਂ ਹਨ।
- ਕੰਪਨੀ ਨੇ ਨਵੀਂ ਬਲੈਰੋ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਡੀਲਰਸ਼ਿਪ ਤੋਂ ਬੁੱਕ ਕਰਵਾਇਆ ਜਾ ਸਕਦਾ ਹੈ। ਫਿਲਹਾਲ ਮਹਿੰਦਰਾ ਨੇ ਆਪਣੀ ਅਧਿਕਾਰਤ ਵੈੱਬਸਾਈਟ ’ਤੇ ਨਵੀਂ ਬਲੈਰੋ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ ਮੌਜੂਦਾ ਬਲੈਰੋ ਜਿੰਨੀ ਹੀ ਹੋਵੇਗੀ।

ਪਾਵਰਫੁਲ 2.5 ਲੀਟਰ ਇੰਜਣ
ਬਲੈਰੋ ’ਚ 2.5 ਲੀਟਰ ਡੀ.ਆਈ. ਇੰਜਣ ਲੱਗਾ ਹੈ ਜੋ 63 ਬੀ.ਐੱਚ.ਪੀ. ਦੀ ਪਾਵਰ ਅਤੇ 195 ਐੱਨ.ਐੱਮ. ਦਾ ਪੀਕ ਟਾਰਕ ਪੈਦਾ ਕਰਦਾ ਹੈ। ਉਥੇ ਹੀ ਬਲੈਰੋ ਪਾਵਰ ਪਲੱਸ ’ਚ 1.5 ਲੀਟਰ ਦਾ ਇੰਜਣ ਲੱਗਾ ਹੈ ਜੋ 70 ਬੀ.ਐੱਚ.ਪੀ. ਦੀ ਪਾਵਰ ਅਤੇ 195 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ।

ਭਾਰਤ 'ਚ ਵਧ ਸਕਦੀਆਂ ਹਨ Google ਦੀਆਂ ਮੁਸ਼ਕਿਲਾਂ
NEXT STORY