ਜਲੰਧਰ- ਘੱਟ ਕੀਮਤ 'ਚ ਫੀਚਰ ਫੋਨ ਦੀ ਇਸ ਦੌੜ 'ਚ ਜਿਓ ਫੋਨ ਤੋਂ ਬਾਅਦ ਮਾਈਕ੍ਰੋਮੈਕਸ ਨੇ ਆਪਣੇ ਭਾਰਤ 1 ਫੀਚਰ ਫੋਨ ਨਾਲ ਗਾਹਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਹੈ। ਕੀਮਤ ਦੀ ਗੱਲ ਕਰੀਏ ਤਾਂ ਜਿਓ ਫੋਨ ਦੀ ਕੀਮਤ ਹਾਈਲਾਈਟ ਹੈ। ਇਹ ਇਕਦਮ ਫਰੀ ਫੋਨ ਹੈ, ਹਾਲਾਂਕਿ ਇਸ ਲਈ ਗਾਹਕਾਂ ਨੂੰ 1500 ਰੁਪਏ ਦੀ ਸਕਿਓਰਿਟੀ ਡਿਪਾਜ਼ਿਟ ਕਰਾਉਣਾ ਹੋਵੇਗੀ ਜੋ ਕਿ ਤਿੰਨ ਸਾਲ ਬਾਅਦ ਵਾਪਸ ਮਿਲ ਜਾਵੇਗੀ। ਜਦ ਕਿ ਭਾਰਤ 1 ਦੀ ਕੀਮਤ 2,200 ਰੁਪਏ ਹੈ, ਇਸ ਵਿਚ ਕੋਈ ਰਿਫੰਡ ਨਹੀਂ ਹੈ। ਜਿਓ ਫੋਨ ਦੇ ਮੁਕਾਬਲੇ ਇਹ ਕੀਮਤ ਜ਼ਿਆਦਾ ਹੈ।
ਜਿਓ ਫੋਨ ਦੇ ਫੀਚਰਸ
ਜਿਓ ਫੋਨ 'ਚ 2.4-ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਹ ਡਿਊਲ ਕੋਰ 1.2 ਗੀਗਾਹਰਟਜ਼ ਸਪ੍ਰੈਡਟਰਮ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਫੋਨ 'ਚ 4ਜੀ.ਬੀ. ਰੈਮ ਅਤੇ 2 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 2000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਇਸ ਵਿਚ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ, ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ ਬਲੂਟੁਥ ਵੀ ਦਿੱਤਾ ਗਿਆ ਹੈ। ਇਸ ਫੋਨ 'ਚ ਯੂਜ਼ਰਸ ਟੀ.ਵੀ., ਮੂਵੀ, ਮਿਊਜ਼ਿਕ, ਵੀਡੀਓ ਅਤੇ ਕਈ ਹੋਰ ਆਨਲਾਈਨ ਚੀਜ਼ਾਂ ਦਾ ਮਜ਼ਾ ਲੈ ਸਕਦੇ ਹਨ।
ਮਾਈਕ੍ਰੋਮੈਕਸ ਭਾਰਤ 1 ਦੇ ਫੀਚਰਸ
ਇਸ ਵਿਚ 2.4-ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ 512 ਐੱਮ.ਬੀ. ਰੈਮ ਅਤੇ 4ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ 'ਚ ਸਨੈਪਡ੍ਰੈਗਨ 205 ਐੱਸ.ਓ.ਸੀ. ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 2,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਦਾ ਇੰਟਰਫੇਸ ਅਤੇ ਸੈਟਿੰਗਸ ਮੈਨਿਊ ਐਂਡਰਾਇਡ ਵਰਗਾ ਹੀ ਲੱਗਦਾ ਹੈ। ਕੁਨੈਕਟੀਵਿਟੀ ਲਈ ਇਸ ਵਿਚ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ, ਜੀ.ਪੀ.ਐੱਸ. ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ ਬਲੂਟੁਥ ਵੀ ਦਿੱਤਾ ਗਿਆ ਹੈ। ਇਸ ਫੋਨ 'ਚ ਯੂਜ਼ਰਸ ਟੀ.ਵੀ., ਮੂਵੀ, ਮਿਊਜ਼ਿਕ, ਵੀਡੀਓ ਅਤੇ ਕਈ ਹੋਰ ਆਨਲਾਈਨ ਚੀਜ਼ਾਂ ਦਾ ਮਜ਼ਾ ਲੈ ਸਕਦੇ ਹਨ।
ਪਲਾਨ
ਜਿਓ ਫੋਨ 'ਚ ਅਨਲਿਮਟਿਡ ਕਾਲਸ ਅਤੇ 500 ਐੱਮ.ਬੀ. 4ਜੀ ਡਾਟਾ ਹਰ ਰੋਜ਼ ਦਿੱਤਾ ਜਾਵੇਗਾ ਜੋ ਕਿ ਯੂਜ਼ਰਸ 153 ਰੁਪਏ ਦੇ ਰੀਚਾਰਜ ਪਲਾਨ 'ਚ ਪਾ ਸਕਦੇ ਹਨ। ਜਦ ਕਿ ਬੀ.ਐੱਸ.ਐੱਨ.ਐੱਲ. 97 ਰੁਪਏ 'ਚ ਅਨਲਿਮਟਿਡ ਕਾਲਸ ਅਤੇ 3ਜੀ/4ਜੀ ਡਾਟਾ ਇਕ ਮਹੀਨੇ ਲਈ ਦੇਵੇਗੀ। ਇਸ ਦੇ ਨਾਲ ਹੀ ਇਕ ਮਹੀਨੇ ਲਈ ਰੋਮਿੰਗ ਵੀ ਫਰੀ ਮਿਲੇਗੀ। ਇਸ ਦੀ ਡਾਟਾ ਲਿਮਡ 5ਜੀ.ਬੀ. ਦੀ ਹੈ।
ਇਨ੍ਹਾਂ 4 ਤਰੀਕਿਆਂ 'ਚ ਜਿਆਦਾ ਇਸਤੇਮਾਲ ਹੁੰਦਾ ਹੈ Artificial intelligence
NEXT STORY