ਜਲੰਧਰ- ਮੋਟੋਰੋਲਾ ਨੇ ਆਪਣੇ Moto Mod ਲਾਈਨਅਪ 'ਚ ਨਵੇਂ Moto Mod ਨੂੰ ਸ਼ਾਮਿਲ ਕਰਦੇ ਹੋਏ Moto Folio ਨੂੰ ਲਾਂਚ ਕੀਤਾ ਹੈ। ਜੋ ਕਿ ਹੁਣ ਤੱਕ ਦਾ ਸਭ ਤੋਂ ਸਸਤਾ Mod ਹੈ। ਇਸ ਨੂੰ ਖਾਸ ਤੌਰ 'ਤੇ ਕ੍ਰੇਡਿਟ ਕਾਰਡ ਹੋਲਡਰ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ ਜਿਸ 'ਚ ਯੂਜ਼ਰਸ ਆਪਣੇ ਕ੍ਰੇਡਿਟ ਕਾਰਡ ਤੋਂ ਇਲਾਵਾ ਆਈ. ਡੀ ਆਦਿ ਨੂੰ ਸੁਰੱਖਿਅਤ ਰੱਖ ਸਕਦੇ ਹਨ।
Moto Folio ਇੱਕ ਸੁਪਰ ਸਲਿਮ ਫਲਿਪ ਕੇਸ ਹੈ ਜੋ ਕਿ ਤੁਹਾਡੇ Moto Z ਫੋਨ ਨੂੰ ਸਕਰੈਚ ਤੋਂ ਬਚਾਉਂਦਾ ਹੈ। ਨਾਲ ਹੀ ਇਸ 'ਚ ਕ੍ਰੈਡਿਟ ਕਾਰਡ ਜਾਂ ਆਈ. ਡੀ ਰੱਖਣ ਲਈ ਅੰਦਰ ਇਕ ਸਲਾਟ ਵੀ ਦਿੱਤਾ ਗਿਆ ਹੈ, ਪਰ ਇਸ 'ਚ ਤੁਸੀਂ ਇਕ ਸਮੇਂ 'ਚ ਸਿਰਫ ਇਕ ਹੀ ਕਾਰਡ ਨੂੰ ਫਿੱਟ ਰੱਖ ਸਕਦੇ ਹੋ।
ਇਹ ਫਲਿਪ ਕੇਸ ਇਕ ਚੁੰਬਕ ਦੇ ਸਮਾਨ ਹੈ ਅਤੇ ਫੋਨ ਦੇ ਬੈਕ ਪੈਨਲ 'ਤੇ ਅਸਾਨੀ ਨਾਲ ਤੋਂ ਚਿਪਕ ਜਾਂਦਾ ਹੈ। gi੍ਰmochina 'ਤੇ ਦਿੱਤੀ ਗਈ ਰਿਪੋਰਟ ਮੁਤਾਬਕ ਇਹ ਕੇਸ ਗੋਲਡ, ਸੁਪਰ ਬਲੈਕ ਅਤੇ ਗਰੇਪ ਜੂਸ ਤਿੰਨ ਕਲਰ ਆਪਸ਼ਨ 'ਚ ਉਪਲੱਬਧ ਹੈ। ਇਸ ਦਾ ਭਾਰ 55 ਗ੍ਰਾਮ ਅਤੇ ਆਕਾਰ 156.1x74x3.5mm ਹੈ। ਉਥੇ ਹੀ ਇਸ ਦੀ ਖਰੀਦਾਰੀ ਲਈ ਤੁਹਾਨੂੰ 11.24 ਡਾਲਰ ਮਤਲਬ ਲਗਭਗ 720 ਰੁਪਏ ਖਰਚ ਕਰਣ ਹੋਣਗੇ।
Paytm ਨੇ ਲਾਂਚ ਕੀਤਾ ਕੈਸ਼ਬੈਕ ਦਾ ਨਵਾਂ ਅਵਤਾਰ Paytm ਕੈਸ਼
NEXT STORY