ਗੈਜੇਟ ਡੈਸਕ– ਪਿਛਲੇ ਕਈ ਮਹੀਨਿਆਂ ਤੋਂ ਨੈੱਟਫਲਿਕਸ ਦੀ ਗੇਮਿੰਗ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ। ਹੁਣ ਅਧਿਕਾਰਤ ਤੌਰ ’ਤੇ ਨੈੱਟਫਲਿਕਸ ਨੇ ਆਪਣੀ ਗੇਮਿੰਗ ਸਰਵਿਸ ਲਾਂਚ ਕਰ ਦਿੱਤੀ ਹੈ। ਸ਼ੁਰੂਆਤ ਪੋਲੈਂਡ ਤੋਂ ਹੋਈ ਹੈ ਜਿਥੇ ਨੈੱਟਫਲਿਕਸ ਦੇ ਐਂਡਰਾਇਡ ਐਪ ’ਚ ਗੇਮਿੰਗ ਦਾ ਸਪੋਰਟ ਲਾਈਵ ਹੋ ਗਿਆ ਹੈ। ਨੈੱਟਫਲਿਕਸ ਨੇ ਆਪਣੀ ਗੇਮਿੰਗ ਸਰਵਿਸ ਨੂੰ ਲੈ ਕੇ ਇਕ ਟਵੀਟ ਵੀ ਕੀਤਾ ਹੈ।
ਸਾਲ 2019 ਦੇ ਜੂਨ ਮਹੀਨੇ ’ਚ ਨੈੱਟਫਲਿਕਸ ਨੇ ਪਹਿਲੀ ਵਾਰ ਫ੍ਰੀ ਟੂ ਪਲੇਅ ਲੋਕੇਸ਼ਨ ਆਧਾਰਿਤ RPG/puzzler Stranger Things ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਲਈ ਪੇਸ਼ ਕੀਤਾ ਸੀ ਅਤੇ ਹੁਣ ਦੋ ਸਾਲਾਂ ਬਾਅਦ ਕੰਪਨੀ ਨੇ ਇਸੇ ਗੇਮ ਨੂੰ ਸਿਰਫ ਐਂਡਰਾਇਡ ਯੂਜ਼ਰਸ ਲਈ ਪੇਸ਼ ਕੀਤਾ ਹੈ। ਪੋਲੈਂਡ ’ਚ ਨੈੱਟਫਲਿਕਸ ਦੀਆਂ ਪਹਿਲੀਆਂ ਦੋ ਗੇਮਾਂ ਨੂੰ Stranger Things 1984 ਅਤੇ Stranger Things 3 ਨਾਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– 200 ਰੁਪਏ ਤੋਂ ਘੱਟ ਕੀਮਤ ਵਾਲੇ ਸ਼ਾਨਦਾਰ ਪਲਾਨ, ਅਨਲਿਮਟਿਡ ਕਾਲਿੰਗ ਸਮੇਤ ਮਿਲਦੇ ਨੇ ਇਹ ਫਾਇਦੇ
ਇਹ ਵੀ ਪੜ੍ਹੋ– Jio ਦਾ ਸਸਤਾ ਪ੍ਰੀਪੇਡ ਪਲਾਨ, ਮੁਫ਼ਤ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ
ਨੈੱਟਫਲਿਕਸ ਦੇ ਯੂਜ਼ਰਸ ਬਿਨਾਂ ਕੋਈ ਵਾਧੂ ਫੀਸ ਦਿੱਤੇ ਗੇਮ ਖੇਡ ਸਕਣਗੇ। ਸਿੱਧੇ ਸ਼ਬਦਾਂ ’ਚ ਕਹੀਏ ਤਾਂ ਨੈੱਟਫਲਿਕਸ ਦੀ ਗੇਮਿੰਗ ਸਰਵਿਸ ਨੈੱਟਫਲਿਕਸ ਦੇ ਸਬਸਕ੍ਰਿਪਸ਼ਨ ਦਾ ਹੀ ਹਿੱਸਾ ਹੋਵੇਗਾ। ਗੇਮਿੰਗ ਦੌਰਾਨ ਯੂਜ਼ਰਸ ਨੂੰ ਕਿਸੇ ਵੀ ਤਰ੍ਹਾਂ ਦੇ ਵਿਗਿਆਪਨ ਵੇਖਣ ਨੂੰ ਨਹੀਂ ਮਿਲਣਗੇ। ਹੋਰ ਦੇਸ਼ਾਂ ’ਚ ਨੈੱਟਫਲਿਕਸ ਦੀ ਗੇਮਿੰਗ ਦੀ ਲਾਂਚਿੰਗ ਅਤੇ ਆਈ.ਓ.ਐੱਸ. ਲਈ ਉਪਲੱਬਧਤਾ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
Xiaomi ਬਣਿਆ ਦੁਨੀਆ ਦਾ ਨੰਬਰ-1 5G ਸਮਾਰਟਫੋਨ ਬ੍ਰਾਂਡ : ਰਿਪੋਰਟ
NEXT STORY