ਨਵੀਂ ਦਿੱਲੀ- ਸੈਲਫੀ ਲੈਣ ਦਾ ਜਨੂਨ ਕਈ ਵਾਰ ਜਾਨਲੇਵਾ ਸਾਬਿਤ ਹੁੰਦਾ ਹੈ। ਦੇਸ਼-ਵਿਦੇਸ਼ ’ਚ ਕਈ ਅਜਿਹੇ ਹਾਦਸੇ ਵਾਪਰ ਚੁੱਕੇ ਹਨ, ਜਿਥੇ ਸੈਲਫੀ ਲੈਣ ਮੌਕੇ ਲੋਕ ਮੌਤ ਦੇ ਮੂੰਹ ’ਚ ਜਾ ਚੁੱਕੇ ਹਨ। ਇਸ ਸਮੱਸਿਆ ਨਾਲ ਨਜਿੱਠਣ ਲਈ ਇਕ ਨਵਾਂ ਐਪ ਆ ਗਿਆ ਹੈ, ਜੋ ਲੋਕਾਂ ਨੂੰ ਸੈਲਫੀ ਲੈਣ ਮੌਕੇ ਵਾਪਰਨ ਵਾਲੇ ਖਤਰੇ ਸਬੰਧੀ ਅਲਰਟ ਕਰੇਗਾ। ਇੰਦਰਪ੍ਰਸਥ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ ਦਿੱਲੀ ਨੇ ‘ਸੇ ਟੀ’ ਨਾਂ ਦਾ ਐਪ ਵਿਕਸਤ ਕੀਤਾ ਹੈ । ਪ੍ਰੋ. ਪੀ. ਕੁਮਾਰਗੁਰੂ ਦੀ ਅਗਵਾਈ ’ਚ ਇਹ ਐਪ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਪ੍ਰੋ. ਪੀ. ਕੁਮਾਰਗੁਰੂ ਨੇ ਕਿਹਾ ਕਿ ਇਸ ਐਪ ਦਾ ਮਕਸਦ ਸੈਲਫੀ ਲੈਣ ਮੌਕੇ ਹੋਣ ਵਾਲੇ ਹਾਦਸਿਆਂ ਨੂੰ ਘੱਟ ਕਰਨਾ ਹੈ।
PUBG Mobile ਨੂੰ ਮਿਲੀ ਲੇਟੈਸਟ ਅਪਡੇਟ 'ਚ ਸ਼ਾਮਲ ਹਨ ਨਵੀਆਂ ਗੱਡੀਆਂ ਤੇ ਨਾਈਟ ਮੋਡ ਫੀਚਰ
NEXT STORY