ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਵਲੋਂ ਨਵੀਂ ਦਿੱਲੀ ’ਚ ਟੈੱਕ ਈਵੈਂਟ ਆਯੋਜਿਤ ਕੀਤਾ ਗਿਆ, ਜਿਸ ਵਿਚ Oppo Reno 3 Pro ਸਮਾਰਟਫੋਨ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਈਵੈਂਟ ’ਚ ਇਕ ਟਰੂਲੀ ਵਾਰਲੈੱਸ ਈਅਰਬਡ, ਵਾਇਰਡ ਈਅਰਫੋਨ ਅਤੇ ਨਵੀਆਂ ਫਾਈਲੈਂਸ਼ਲ ਸੇਵਾਵਾਂ ਵੀ ਦਿੱਤੀਆਂ ਗਈਆਂ ਹਨ। ਓਪੋ ਦੇ ਨਵੇਂ ਪ੍ਰੋਡਕਟਸ ਦੀ ਸੇਲ 4 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਇਨ੍ਹਾਂ ਨੂੰ ਆਨਲਾਈਨ ਤੋਂ ਇਲਾਵਾ ਆਫਲਾਈਨ ਬਾਜ਼ਾਰ ’ਚ ਵੀ ਖਰੀਦਿਆ ਜਾ ਸਕੇਗਾ। ਉਥੇ ਹੀ, ਫਾਈਨੈਂਸ਼ਲ ਸਰਵਿਸ ਦਾ ਐਪ ਅਜੇ ਬੀਟਾ ਮੋਡ ’ਚ ਹੈ।
Oppo Enco Free
ਓਪੋ ਦੇ ਵਾਇਰਲੈੱਸ ਬਡਸ ਨੂੰ ਕਿਸੇ ਵੀ ਸਮਾਰਟਫੋਨ ਨਾਲ ਬਲੂਟੁੱਥ ਰਾਹੀਂ ਕੁਨੈਕਟ ਕੀਤਾ ਜਾ ਸਕੇਗਾ। ਇਸ ਵਿਚ ਅਲਟਰਾ ਡਾਇਨਾਮਿਕ ਸਪੀਕਰ ਦਿੱਤੇ ਗਏ ਹਨ, ਜੋ ਡਿਊਲ ਮੈਗਨੈਟਿਕ ਸਰਕਿਟ ਦਾ ਇਸਤੇਮਾਲ ਕਰਦੇ ਹਨ। ਨਾਲ ਹੀ ਇਸ ਵਿਚ ਏ.ਆਈ. ਨੌਇਜ਼ ਕੈਂਸਲੇਸ਼ਨ ਕਾਲਸ ਲਈ ਦਿੱਤਾ ਗਿਆ ਹੈ। ਨਾਲ ਹੀ ਇਸ ਵਿਚ ਦੋ ਇਅਰਟਿਪਸ ਆਪਸ਼ਨ ਯੂਜ਼ਰਜ਼ ਨੂੰ ਮਿਲਣਗੇ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ’ਤੇ 25 ਘੰਟੇ ਦਾ ਆਡੀਓ ਪਲੇਅਬੈਕ ਯੂਜ਼ਰਜ਼ ਨੂੰ ਮਿਲੇਗਾ। ਇਨ੍ਹਾਂ ਟਰੂਲੀ ਵਾਇਰਲੈੱਸ ਖਾਸ ਕੇਸ ਦੇ ਨਾਲ ਤਿੰਨ ਕਲਰ ਆਪਸ਼ੰਸ ’ਚ ਉਤਾਰਿਆ ਗਿਆ ਹੈ। Oppo Enco Free ਦੀ ਕੀਮਤ 7,990 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਸੇਲ 4 ਮਾਰਚ ਤੋਂ ਸ਼ੁਰੂ ਹੋਵੇਗੀ।
Oppo Enco W31
ਓਪੋ ਦੇ ਵਾਇਰਡ ਹੈੱਡਫੋਨਜ਼ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਇਨ-ਈਅਰ ਡਿਜ਼ਾਈਨ ਤੋਂ ਇਲਾਵਾ ਵਾਟਰ ਅਤੇ ਡਸਟ ਰੈਜਿਸਟੈਂਟ ਵੀ ਦਿੱਤਾ ਗਿਆਹੈ। ਇਨ੍ਹਾਂ ਸਟੈਂਡਰਡ ਹੈੱਡਫੋਨਜ਼ ਨੂੰ ਕੰਪਨੀ ਨੇ ਖਾਸ ਆਡੀਓ ਟੈਕਨਾਲੋਜੀ ਦੇ ਨਾਲ ਉਤਾਰਿਆ ਹੈ, ਜੋ ਕਲੀਅਰ ਆਡੀਓ ਐਕਸਪੀਰੀਅੰਸ ਦੇਣਗੇ। ਇਨ੍ਹਾਂ ਨੂੰ ਵੀ 4 ਮਾਰਚ ਤੋਂ ਖਰੀਦਿਆ ਜਾ ਸਕੇਗਾ।
Oppo Kash
ਓਪੋ ਵਲੋਂ ਇਕ ਫਾਈਨੈਂਸ਼ਨ ਸਰਵਿਸ ਵੀ ਲਾਂਚ ਕੀਤੀ ਗਈ ਹੈ ਜਿਸ ਦੀ ਮਦਦ ਨਾਲ ਯੂਜ਼ਰਜ਼ ਆਸਾਨੀ ਨਾਲ ਫਾਈਨੈਂਸ਼ਲ ਸੇਵਾਵਾਂ ਲੈ ਸਕਣਗੇ ਅਤੇ ਉਨ੍ਹਾਂ ਨੂੰ ਟ੍ਰੈਕ ਕਰ ਸਕਣਗੇ। ਇਸ ਦੀ ਮਦਦ ਨਾਲ ਐਂਡ-ਟੂ-ਐਂਡ ਫਾਈਨੈਂਸ਼ਲ ਸਲਿਊਸ਼ਨ ਯੂਜ਼ਰਜ਼ ਨੂੰ ਮਿਲੇਗਾ। ਕੰਪਨੀ ਦਾ ਕਹਿਣਾ ਹੈ ਕਿ ਅਗਲੇ 5 ਸਾਲ ’ਚ ਇਸ ਦੇ 1 ਕਰੋੜ ਤੋਂ ਜ਼ਿਆਦਾ ਗਾਹਕ ਹੋਣਗੇ। ਕੰਪਨੀ ਵਲੋਂ 20 ਤੋਂ ਜ਼ਿਆਦਾ ਫਾਈਨੈਂਸ਼ਨ ਸੇਵਾਵਾਂ ਦੇ ਨਾਲ ਸਾਂਝੇਦਾਰੀ ਕੀਤੀ ਗਈਹੈ। ਐਪ ਅਜੇ ਬੀਟਾ ਵਰਜ਼ਨ ’ਚੇ ਹੈ ਅਤੇ ਮਿਊਚਲ ਫੰਡਸ, ਸਿਪ ਤੋਂ ਲੈ ਕੇ ਇੰਸ਼ੌਰੈਂਸ ਤਕ ਆਫਰ ਕਰਦੀ ਹੈ।
ਸਾਵਧਾਨ! ਮੋਬਾਇਲ ਐਪ ਰਾਹੀਂ ਕਰਦੇ ਹੋ ਬੈਂਕ ਨਾਲ ਜੁੜੇ ਕੰਮ ਤਾਂ ਖਾਲ੍ਹੀ ਹੋ ਸਕਦੈ ਖਾਤਾ
NEXT STORY