ਜਲੰਧਰ- ਚੀਨੀ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਅੋਪੋ ਨੇ ਇਸ ਸਾਲ ਮਈ 'ਚ ਸੈਲਫੀ ਦੇ ਸ਼ੌਕੀਨਾਂ ਲਈ ਅੋਪੋ ਐੱਫ3 ਲਾਂਚ ਕੀਤਾ ਸੀ। ਹੁਣ ਕੰਪਨੀ ਅੋਪੋ ਐੱਫ 3 ਦਿਵਾਲੀ ਐਡੀਸ਼ਨ ਲਾਂਚ ਕਰਨ ਜਾ ਰਹੀ ਹੈ। ਇਸ ਸਮਾਰਟਫੋਨ ਬਾਰੇ 'ਚ ਕੰਪਨੀ ਪਿਛਲੇ ਕਈ ਦਿਨਾਂ ਤੋਂ ਜਾਣਕਾਰੀ ਦੇ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਅੋਪੋ ਐੱਫ 3 ਦੀਪਿਕਾ ਪਾਦੁਕੋਣ ਲਿਮਟਿਡ ਐਡੀਸ਼ਨ, ਰੋਜ਼ ਗੋਲਡ ਅਤੇ ਲਿਮਟਿਡ ਬਲੈਕ ਐਡੀਸ਼ਨ ਲਾਂਚ ਕੀਤਾ ਸੀ।
ਅੋਪੋ ਲਗਾਤਾਰ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਆਉਣ ਵਾਲੇ ਤਿਉਹਾਰੀ ਸੀਜ਼ਨ ਦੇ ਮੌਕੇ 'ਤੇ ਅੋਪੋ ਐੱਫ 3 ਦਿਵਾਲੀ ਐਡੀਸ਼ਨ ਦੇ ਟੀਜ਼ਰ ਜਾਰੀ ਕਰ ਰਹੀ ਹੈ। ਇਸ ਸਮਾਰਟਫੋਨ ਨੂੰ ਰੈੱਡ ਕਲਰ ਵੇਰੀਐਂਟ 'ਚ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਨੂੰ 21 ਸਤੰਬਰ ਨੂੰ ਖਰੀਦਣ ਲਈ ਉਪਲੱਬਧ ਕਰਾਇਆ ਜਾਵੇਗਾ, ਜਦਕਿ ਹੁਣ ਇਹ ਤਹਿ ਨਹੀਂ ਹੈ ਕਿ ਕੰਪਨੀ ਜਿਵਾਲੀ ਐਡੀਸ਼ਨ ਨੂੰ ਨਵੀਂ ਕੀਮਤ 'ਚ ਪੇਸ਼ ਕਰੇਗੀ ਜਾਂ ਫਿਰ ਓਰਿਜ਼ਨਲ ਵੇਰੀਐਂਟ ਦੀ ਤਰ੍ਹਾਂ ਹੀ ਹੈ।
ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ ਐੱਚ. ਡੀ. (1920x1080 ਪਿਕਸਲ) ਇਨ-ਸੇਲ ਆਈ. ਪੀ. ਐੱਸ. ਟੀ. ਐੱਫ. ਟੀ. ਡਿਸਪਲੇਅ ਹੈ। ਡਿਸਪਲੇਅ ਦੀ ਪਿਕਸਲ ਡੇਨਸਿਟੀ ਹੈ 401 ਪਿਕਸਲ ਪ੍ਰਤੀ ਇੰਚ। ਸਕਰੀਨ 2.5ਡੀ ਕਾਰਨਿੰਗ ਗੋਰਿਲਾ ਰਲਾਸ 5 ਦੀ ਪ੍ਰੋਟੈਕਸ਼ਨ ਨਾਲ ਆਉਂਦਾ ਹੈ। ਹੈਂਡਸੈੱਟ 'ਚ 1.5 ਗੀਗਾਹਟਰਜ਼ ਔਕਟਾ-ਕੋਰ ਮੀਡੀਆਟੈੱਕ ਐੱਮ. ਟੀ6750ਟੀ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਗ੍ਰਾਫਿਕਸ ਲਈ ਮਾਲੀ ਟੀ. 86 ਐੱਮ. ਪੀ. 2 ਇੰਟੀਗ੍ਰੇਟਡ ਹੈ ਅਤੇ ਮਲਟੀ ਟਾਸਕਿੰਗ ਲਈ ਮੌਜੂਦ ਹੈ 4 ਜੀ. ਬੀ. ਰੈਮ। ਇਨਬਿਲਟ ਸਟੋਰੇਜ 64 ਜੀ. ਬੀ. ਹੈ ਅਤੇ ਯੂਜ਼ਰ ਜ਼ਰੂਰਤ ਪੈਣ 'ਤੇ 128 ਜੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਇਸਤੇਮਾਲ ਕਰ ਸਕਣਗੇ। ਅੋਪੋ ਦਾ ਇਹ ਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਕਲਰ ਓ. ਐੱਸ. 3.0 'ਤੇ ਚੱਲੇਗਾ।
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ ਇਸ ਸੈਂਸਰ 16 ਮੈਗਾਪਿਕਸਲ ਦਾ ਹੈ ਅਤੇ ਦੂਜਾ 8 ਮੈਗਾਪਿਕਸਲ ਦਾ। ਰਿਅਰ ਪੈਨਲ 'ਤੇ ਮੌਜੂਦ ਹੈ 13 ਮੈਗਾਪਿਕਸਲ ਦਾ ਸੈਂਸਰ ਜੋ ਡਿਊਲ ਪੀ. ਡੀ. ਏ. ਐੱਫ. ਅਤੇ ਅਪਰਚਰ ਐੱਫ/2.2 ਨਾਲ ਲੈਸ ਹੈ। ਇਸ ਨਾਲ ਐੱਲ. ਈ. ਡੀ. ਫੈਲਸ਼ ਵੀ ਦਿੱਤਾ ਗਿਆ ਹੈ। ਹੈਂਡਸੈੱਟ ਨੂੰ ਪਾਵਰ ਦੇਣ ਦਾ ਕੰਮ ਕਰੇਗੀ 3200 ਐੱਮ. ਏ. ਐੱਚ. ਦੀ ਬੈਟਰੀ। ਸੈਲਫੀ ਦੇ ਸ਼ੌਕੀਨਾਂ ਲਈ ਇਸ ਫੋਨ 'ਚ ਦੋ ਫਰੰਟ ਕੈਮਰੇ ਦਿੱਤੇ ਗਏ ਹਨ। ਕਨੈਕਟੀਵਿਟੀ ਫੀਚਪ 'ਚ ਡਿਊਲ ਨੈਨੋ ਸਿਮ, ਜੀ. ਪੀ. ਐੱਸ., ਬਲੂਟੁੱਥ 4.0, ਵਾਈ-ਫਾਈ 802.11 ਏ/ਬੀ/ਜੀ/ਐੱਨ ਅਤੇ ਓ. ਟੀ. ਜੀ. ਸ਼ਾਮਿਲ ਹੈ। ਡਿਸਟੇਂਸ ਸੈਂਸਰ, ਲਾਈਟ ਸੈਂਸਰ, ਜੀ ਸੈਂਸਰ ਅਤੇ ਈ-ਕੰਪਾਸ ਇਸ ਹੈਂਡਸੈੱਟ ਦਾ ਹਿੱਸਾ ਹੈ। ਇਸ ਦਾ ਡਾਈਮੈਂਸ਼ਨ 153.3x75.2x7.3 ਮਿਲੀਮੀਟਰ ਹੈ ਅਤੇ ਵਜ਼ਨ 153 ਗ੍ਰਾਮ।
ਫੁੱਲਵਿਜ਼ਨ ਡਿਸਪਲੇਅ ਨਾਲ ਭਾਰਤ 'ਚ ਲਾਂਚ ਹੋਇਆ LG Q6 Plus ਸਮਾਰਟਫੋਨ
NEXT STORY