ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਖ਼ਰਕਾਰ ਓਪੋ (Oppo R11) ਨੂੰ ਲਾਂਚ ਕਰ ਦਿੱਤਾ ਗਿਆ। ਇਸ ਸਮਾਰਟਫੋਨ ਦੀ ਅਹਿਮ ਖਾਸਿਅਤਾਂ 'ਚ ਡਿਊਲ ਕੈਮਰਾ ਸੈਟਅਪ, ਐਂਡ੍ਰਾਇਡ 7.1 ਨੂਗਟ ਅਤੇ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਸ਼ਾਮਿਲ ਹਨ। ਓਪੋ ਆਰ11 ਨੂੰ ਸਭ ਤੋਂ ਪਹਿਲਾਂ ਕੰਪਨੀ ਦੇ ਘਰੇਲੂ ਮਾਰਕੀਟ ਚੀਨ 'ਚ 10 ਜੂਨ ਤੋਂ ਉਪਲੱਬਧ ਕਰਾਇਆ ਜਾਵੇਗਾ। ਇਸ ਹੈਂਡਸੈੱਟ ਦੀ ਕੀਮਤ ਕੀ ਹੈ। ਇਸ ਸਵਾਲ ਦਾ ਜਵਾਬ ਆਧਿਕਾਰਕ ਲਾਂਚ ਦੇ ਬਾਅਦ ਵੀ ਨਹੀਂ ਮਿਲ ਪਾਇਆ ਹੈ ।
ਹਾਲ ਹੀ 'ਚ ਦਾਅਵਾ ਕੀਤਾ ਗਿਆ ਸੀ ਕਿ ਓਪੋ Oppo R11 ਦੀ ਕੀਮਤ 485 ਡਾਲਰ (ਕਰੀਬ 31,200 ਰੁਪਏ) ਹੋਵੇਗੀ। ਸਮਾਰਟਫੋਨ ਨੂੰ ਤਿੰਨ ਕਲਰ ਵੇਰਿਅੰਟ 'ਚ ਉਪਲੱਬਧ ਕਰਾਇਆ ਗਿਆ ਹੈ-ਬਲੈਕ, ਗੋਲਡ ਅਤੇ ਰੋਜ਼ ਗੋਲਡ। ਹੈਂਡਸੈੱਟ 'ਚ ਮੈਟਲ ਯੂਨੀਬਾਡੀ ਡਿਜ਼ਾਇਨ ਦਾ ਇਸਤੇਮਾਲ ਹੋਇਆ ਹੈ। ਫ੍ਰੰਟ ਪੈਨਲ 'ਤੇ ਹੋਮ ਬਟਨ ਵੀ ਹੈ ਜੋ ਫਿੰਗਰਪ੍ਰਿੰਟ ਸੈਂਸਰ ਦਾ ਵੀ ਕੰਮ ਕਰੇਗਾ। ਪਿਛਲੇ ਹਿੱਸੇ 'ਤੇ ਡਿਊਲ ਕੈਮਰਾ ਸੈੱਟਅਪ ਹੈ ਅਤੇ ਵਿਚਕਾਰ 'ਚ ਓਪੋ ਦਾ ਲੋਗੋ। ਪਾਵਰ ਬਟਨ ਸੱਜੇ ਪਾਸੇ ਕਿਨਾਰੇ 'ਤੇ ਹੈ ਅਤੇ ਵਾਲਿਊਮ ਬਟਨ ਨੂੰ ਓਪੋ ਆਰ11 ਦੇ ਖੱਬੇ ਪਾਸੇ ਦੇ ਕਿਨਾਰੇ 'ਤੇ ਜਗ੍ਹਾ ਮਿਲੀ ਹੈ। 3.5 ਐੱਮ. ਐੱਮ ਆਡੀਓ ਜੈੱਕ ਸਮਾਰਟਫੋਨ ਦੇ ਹੇਠਲੇ ਹਿੱਸੇ 'ਤੇ ਮੌਜੂਦ ਹੈ।
Oppo R11 'ਚ ਐਡ੍ਰਾਇਡ 7.1.1 ਨੂਗਟ 'ਤੇ ਆਧਾਰਿਤ ਕਲਰ ਓ. ਐੱਸ ਹੈ। ਇਸ 'ਚ 5.5 ਇੰਚ ਦਾ ਫੁੱਲ-ਐੱਚ. ਡੀ (1080x1920 ਪਿਕਸਲ) ਡਿਸਪਲੇ, ਸਨੈਪਡਰੈਗਨ 660 ਪ੍ਰੋਸੈਸਰ, 4 ਜੀ. ਬੀ ਰੈਮ, ਇਨਬਿਲਟ ਸਟੋਰੋਜ਼ 64 ਜੀ. ਬੀ ਹੈ। ਓਪੋ ਆਰ11 'ਚ ਦੋ ਰਿਅਰ ਕੈਮਰੇ ਹਨ। ਇਕ ਸੈਂਸਰ 20 ਮੈਗਾਪਿਕਸਲ ਦਾ ਹੈ ਅਤੇ ਦੂਜਾ 16 ਮੈਗਾਪਿਕਸਲ ਦਾ। ਇਸ ਦੇ ਨਾਲ ਡਿਊਲ ਐੱਲ. ਈ. ਡੀ ਫਲੈਸ਼ ਵੀ ਦਿੱਤੀ ਗਈ ਹੈ। ਰਿਅਰ ਕੈਮਰੇ 2X ਆਪਟਿਕਲ ਜ਼ੂਮ, ਕਵਾਲਕਾਮ ਸਪੈਕਟਰਾ ਆਈ. ਐੱਸ. ਪੀ, ਪੋਰਟਰੇਟ ਮੋੜ ਅਤੇ ਕਈ ਹੋਰ ਫੀਚਰ ਦੇ ਨਾਲ ਆਉਂਦੇ ਹਨ। ਫ੍ਰੰਟ ਪੈਨਲ 'ਤੇ ਸੈਲਫੀ ਅਤੇ ਵੀਡੀਓ ਚੈਟਿੰਗ ਲਈ 20 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ। ਬੈਟਰੀ 2900 ਐੱਮ. ਏ. ਐੱਚ ਦੀ ਹੈ। ਕੁਨੈੱਕਟੀਵਿਟੀ ਫੀਚਰ ਵਿੱਚ 4ਜੀ ਐੱਲ. ਟੀ. ਈ, ਜੀ. ਪੀ. ਐੱਸ, ਵਾਈ-ਫਾਈ ਅਤੇ ਬਲੂਟੁੱਥ ਸ਼ਾਮਿਲ ਹਨ।
ਏਅਰਟੈੱਲ ਨੂੰ ਟੈਲੀਨਾਰ ਇੰਡੀਆ ਦੇ ਮਰਜ ਲਈ ਮੁਕਾਬਲੇਬਾਜ਼ ਕਮਿਸ਼ਨ ਦੀ ਮਿਲੀ ਮਨਜ਼ੂਰੀ
NEXT STORY