ਜਲੰਧਰ- ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਮਿਊਜ਼ਿਕ ਵਧੀਆ ਨੀਂਦ ਸੌਣ ਲਈ ਇਕ ਵਧੀਆ ਆਪਸ਼ਨ ਹੈ ਪਰ ਮਿਊਜ਼ਿਕ ਨੂੰ ਕੰਫਰਟੇਬਲ ਹੋ ਕੇ ਸੁਣਨਾ ਜਾਂ ਬਿਨਾਂ ਡਿਸਟਰਬ ਹੋਏ ਸੁਣਨਾ ਕਦੀ-ਕਦੀ ਔਖਾ ਲੱਗਦਾ ਹੈ। ਹੈੱਡਫੋਨਜ਼ ਜਾਂ ਸਪੀਕਰ ਦੀ ਵਰਤੋਂ ਵੀ ਤੁਹਾਨੂੰ ਪੂਰੀ ਤਰ੍ਹਾਂ ਆਰਾਮ ਕਰਨ 'ਚ ਮਦਦ ਨਹੀਂ ਕਰ ਪਾਉਂਦੇ ਅਤੇ ਦੂਸਰਿਆਂ ਨੂੰ ਵੀ ਡਿਸਟਰਬ ਕਰ ਸਕਦੇ ਹਨ। ਹੁਣ ਅਜਿਹੇ ਹੈੱਡਫੋਨ ਪੇਸ਼ ਕੀਤੇ ਜਾ ਰਹੇ ਹਨ ਜਿਸ ਨਾਲ ਮਿਊਜ਼ਿਕ ਦਾ ਮਜ਼ਾ ਲੈਂਦੇ ਹੋਏ ਤੁਸੀਂ ਆਰਾਮ ਨਾਲ ਸੌਂ ਸਕਦੇ ਹੋ।
ਜ਼ੀਕ (Zeek) ਨਾਂ ਦਾ ਇਕ ਪਿਲੋ (ਸਿਰਹਾਣਾ) ਤਿਆਰ ਕੀਤਾ ਗਿਆ ਹੈ ਜਿਸ ਨੂੰ ਖਾਸ ਤੌਰ 'ਤੇ ਮਿਊਜ਼ਿਕ ਦਾ ਮਜ਼ਾ ਲੈਂਦੇ ਹੋਏ ਸੌਣ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ 'ਚ 8 ਵਾਇਰਲੈੱਸ ਸਪੀਕਰਜ਼ ਦੀ ਵਰਤੋਂ ਕੀਤੀ ਗਈ ਹੈ ਜਿਸ 'ਚ ਆਈਟਿਊਨ, ਸਪੋਟੀਫਾਈ ਜਾਂ ਸਲੀਪ ਟ੍ਰੈਕ ਵੱਲੋਂ ਮਿਊਜ਼ਿਕ ਪਲੇਅ ਕੀਤਾ ਜਾਂਦਾ ਹੈ ਜਿਸ ਨੂੰ ਤੁਸੀਂ ਇਸ ਦੇ ਸਾਥੀ ਐਪ ਨਾਲ ਕੰਟਰੋਲ ਕਰ ਸਕਦੇ ਹੋ। ਇਸ ਨਾਲ ਤੁਸੀਂ ਸਲੀਪ ਪੈਟਰਨਜ਼ ਨੂੰ ਵੀ ਓਪਟੀਮਾਈਜ਼ ਕਰ ਸਕਦੇ ਹੋ। ਇਹ ਜ਼ੀਕ ਤੁਹਾਡੀ ਨੀਂਦ ਖੋਲਣ ਲਈ ਅਲਾਰਮ ਨੂੰ ਆਟੋਮੈਟਿਕਲੀ ਸੈੱਟ ਕਰ ਦਿੰਦਾ ਹੈ।
ਫੋਨ ਨੂੰ ਵਾਇਰਸ ਤੋਂ ਬਚਾਉਣ ਦੇ ਆਸਾਨ ਤਰੀਕੇ
NEXT STORY