ਜਲੰਧਰ- ਮੁਕੇਸ਼ ਅੰਬਾਨੀ ਨੇ ਅੱਜ 4ਜੀ ਫੀਚਰ ਫੋਨ ਲਾਂਚ ਕਰਕੇ ਇਸ ਵਾਰ ਫਿਰ ਤਹਿਲਕਾ ਮਚਾ ਦਿੱਤਾ ਹੈ। ਇਸ ਤੋਂ ਇਲਾਵਾ ਜਿਓ ਕੇਬਲ ਟੀ.ਵੀ. ਡਿਵਾਇਸ (Jio Cable TV) ਨੂੰ ਵੀ ਲਾਂਚ ਕੀਤਾ ਹੈ। ਇਸ ਡਿਵਾਇਸ ਦੀ ਖਾਸੀਅਤ ਇਹ ਕਿ ਇਸ ਨੂੰ ਜਿਓ ਫੋਨ ਕੁਨੈਕਟ ਕਰਕੇ ਕਿਸੇ ਵੀ ਟੀ.ਵੀ. 'ਤੇ ਕੇਬਲ ਦਾ ਮਜ਼ਾ ਲੈ ਸਕਦੇ ਹੋ। ਜਿਓ ਫੋਨ ਨੂੰ ਸਿਰਫ ਸਮਾਰਟ ਟੀ.ਵੀ. ਹੀ ਨਹੀਂ ਸਗੋਂ ਪੁਰਾਣੇ ਸੀ.ਆਰ.ਟੀ. (ਕੈਥੋਡ ਰੇ-ਟਿਊਬ) ਟੀ.ਵੀ. ਨਾਲ ਵੀ ਕੁਨੈਕਟ ਕੀਤਾ ਜਾ ਸਕੇਗਾ। ਕੰਪਨੀ ਨੇ ਇਸ ਲਈ ਪਲਾਨ ਦੀ ਕੀਮਤ 309 ਰੁਪਏ ਰੱਖੀ ਹੈ। ਇਸ ਵਿਚ ਯੂਜ਼ਰਜ਼ ਆਪਣੇ ਟੀ.ਵੀ. 'ਤੇ ਜਿਓ ਪ੍ਰਾਈਮ ਸੇਵਾਵਾਂ- ਫਿਲਮਾਂ, ਸੰਗੀਤ, ਲਾਈਵ ਟੀ.ਵੀ. ਦਾ ਮਜ਼ਾ ਲੈ ਸਕਣਗੇ।
ਜਿਓ ਇਨਫੋਕਾਮ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਅੰਬਾਨੀ ਨੇ ਜਿਓ ਯੂਜ਼ਰਜ਼ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿਓ ਫੋਨ ਦਾ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੋਵੇਗਾ ਅਤੇ ਇਹ ਸਭ ਤੋਂ ਸਸਤਾ 4ਜੀ ਫੋਨ ਹੋਵੇਗਾ।
ਜਲਦ ਜਾਰੀ ਹੋਵੇਗਾ Android O, ਇਨ੍ਹਾਂ ਸਮਾਰਟਫੋਨਸ ਨੂੰ ਮਿਲ ਸਕਦੀ ਹੈ ਅਪਡੇਟ
NEXT STORY