ਜਲੰਧਰ- ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ. ਆਈ. ਐੱਲ.) ਦੀ ਪਿਛਲੇ ਸਾਲ ਲਾਂਚ ਕੀਤੀ ਗਈ ਟੈਲੀਕਾਮ ਕੰਪਨੀ ਰਿਲਾਇੰਸ ਜਿਓ ਨੂੰ ਚਾਲੂ ਵਿੱਤ ਸਾਲ ਅਤੇ ਅਗਲੇ ਵਿੱਤ ਸਾਲ ਦੌਰਾਨ ਸਸਤੀਆਂ ਸੇਵਾਵਾਂ ਦੇਣ ਕਾਰਨ ਕੁਲ 311 ਅਰਬ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ, ਹਾਲਾਂਕਿ ਬਾਅਦ 'ਚ ਬਾਜ਼ਾਰ ਹਿੱਸੇਦਾਰੀ ਵਧਣ ਨਾਲ ਉਸਦਾ ਨੁਕਸਾਨ ਘੱਟ ਹੋਵੇਗਾ ਅਤੇ ਵਿੱਤ ਸਾਲ 2021-22 ਤੱਕ ਉਹ ਲਾਭ ਕਮਾਉਣਾ ਸ਼ੁਰੂ ਕਰ ਸਕਦੀ ਹੈ।
ਬ੍ਰੋਕਰੇਜ ਅਤੇ ਇਨਵੈਸਟਮੈਂਟ ਕੰਪਨੀ ਸੀ. ਐੱਲ. ਐੱਸ. ਏ. ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿੱਤ ਸਾਲ 2017-18 'ਚ ਜਿਓ ਨੂੰ 196 ਅਰਬ ਰੁਪਏ ਅਤੇ 2018-19 'ਚ 115 ਅਰਬ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਜੇਕਰ ਵਿੱਤ ਸਾਲ 2019-20 ਤੱਕ ਉਹ 30 ਫੀਸਦੀ ਬਾਜ਼ਾਰ ਹਿੱਸੇਦਾਰੀ ਅਤੇ 809 ਅਰਬ ਰੁਪਏ ਦਾ ਮਾਲੀਆ ਕਮਾਉਣ 'ਚ ਸਫਲ ਰਹਿੰਦੀ ਹੈ ਤਾਂ ਉਹ ਮੁਨਾਫੇ 'ਚ ਆ ਜਾਵੇਗੀ, ਜਦੋਂ ਕਿ 22 ਫੀਸਦੀ ਬਾਜ਼ਾਰ ਹਿੱਸੇਦਾਰੀ ਅਤੇ 600 ਅਰਬ ਰੁਪਏ ਦੇ ਮਾਲੀਏ ਨਾਲ ਲਾਭ ਕਮਾਉਣ ਲਈ ਉਸ ਨੂੰ ਸਾਲ 2021-22 ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ।
ਸੈਮਸੰਗ ਨੇ ਭਾਰਤ 'ਚ ਲਾਂਚ ਕੀਤਾ ਜੇ-ਸੀਰੀਜ਼ ਦਾ ਬਜਟ ਸਮਾਰਟਫੋਨ
NEXT STORY