ਜਲੰਧਰ- ਸੈਮਸੰਗ ਨੇ ਮਈ 'ਚ ਆਪਣੇ ਲੋਕਪ੍ਰਿਅ ਹੈਂਡਸੈੱਟ ਗਲੈਕਸੀ ਜੇ7 ਪ੍ਰਾਈਮ ਅਤੇ ਗਲੈਕਸੀ ਜੇ5 ਪ੍ਰਾਈਮ ਦੇ ਜ਼ਿਆਦਾ ਸਟੋਰੇਜ ਵਾਲੇ ਵੇਰੀਐਂਟ ਲਾਂਚ ਕੀਤੇ ਸਨ। ਦੱਖਣ ਕੋਰੀਆਈ ਦਿੱਗਜ ਨੇ ਸੈਮਸੰਗ ਗਲੈਕਸੀ ਜੇ7 ਪ੍ਰਾਈਮ ਅਤੇ ਗਲੈਕਸੀ ਜੇ5 ਪ੍ਰਾਈਮ ਦੇ 32ਜੀ.ਬੀ. ਇਨਬਿਲਟ ਸਟੋਰੇਜ ਵੇਰੀਐਂਟ ਦੀ ਕੀਮਤ 'ਚ ਕਟੌਤੀ ਕੀਤੀ ਹੈ।
ਸੈਮਸੰਗ ਗਲੈਕਸੀ ਜੇ7 ਪ੍ਰਾਈਮ 32ਜੀ.ਬੀ. ਵੇਰੀਐਂਟ ਨੂੰ 16,990 ਰੁਪਏ 'ਚ ਲਾਂਚ ਕੀਤਾ ਗਿਆ ਸੀ ਪਰ ਪਿਛਲੇ ਮਹੀਨੇ ਹੋਈ 1,000 ਰੁਪਏ ਦੀ ਕਟੌਤੀ ਤੋਂ ਬਾਅਦ ਫੋਨ 15,990 ਰੁਪਏ 'ਚ ਉਪਲੱਬਧ ਸੀ। ਹੁਣ ਕੰਪਨੀ ਦੇ ਆਫਲਾਈਨ ਸਟੋਰ 'ਤੇ ਇਹ ਫੋਨ 1,000 ਰੁਪਏ ਦੀ ਕਟੌਤੀ ਦੇ ਨਾਲ 14,990 ਰੁਪਏ 'ਚ ਵਿਕਰੀ ਲਈ ਉਪਲੱਬਧ ਹੈ। ਉਥੇ ਹੀ ਸੈਮਸੰਗ ਗਲੈਕਸੀ ਜੇ5 ਪ੍ਰਾਈਮ 32ਜੀ.ਬੀ. ਵੇਰੀਐਂਟ 2,000 ਰੁਪਏ ਦੀ ਕਟੌਤੀ ਨਾਲ 12,990 ਰੁਪਏ (ਐੱਮ.ਆਰ.ਪੀ.-14,990 ਰੁਪਏ) 'ਚ ਵਿਕਰੀ ਲਈ ਉਪਲੱਬਧ ਹੈ।
ਜਲਦ ਹੀ BMW ਪੇਸ਼ ਕਰੇਗੀ ਆਪਣੀ ਪਹਿਲੀ Wireless Charging ਕਾਰ
NEXT STORY