- ਸਿਰਫ ਮਾਈਕ੍ਰੋਸਾਫਟ ਕਰ ਸਕੀ ਫਿਕਸ
ਗੈਜੇਟ ਡੈਸਕ— ਇਕ ਸਕਿਓਰਿਟੀ ਰਿਸਰਚਰ ਨੇ ਸਫਾਰੀ ਅਤੇ ਐੱਜ ਬ੍ਰਾਊਜ਼ਰ 'ਚ ਸੁਰੱਖਿਆ ਖਾਮੀ ਦਾ ਪਤਾ ਲਗਾਇਆ ਹੈ ਜੋ ਯੂਜ਼ਰ ਨੂੰ ਸੇਫ ਵੈੱਬਸਾਈਟ ਦਾ ਯੂ.ਆਰ.ਐੱਲ. ਦਿਖਾ ਕੇ ਉਸ ਨੂੰ ਮਲੀਸ਼ੀਅਸ ਵੈੱਬਸਾਈਟ 'ਤੇ ਪਹੁੰਚ ਰਿਹਾ ਹੈ। ਸਕਿਓਰਿਟੀ ਰਿਸਰਚਰ Rafay 2aloch ਨੇ ਇਸ ਸੁਰੱਖਿਆ ਖਾਮੀ ਨੂੰ ਲੈ ਕੇ ਜੂਨ ਮਹੀਨੇ ਦੀ ਸ਼ੁਰੂਆਤ 'ਚ ਐਪਲ ਅਤੇ ਮਾਈਕ੍ਰੋਸਾਫਟ ਤਕ ਪਹੁੰਚ ਬਣਾਈ। ਮਾਈਕ੍ਰੋਸਾਫਟ ਨੇ ਤਾਂ ਇਸ ਖਾਮੀ ਨੂੰ ਅਗਸਤ 'ਚ ਫਿਕਸ ਕਰ ਦਿੱਤਾ ਪਰ ਐਪਲ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਕਿਵੇਂ ਹੋ ਰਹੇ ਯੂਜ਼ਰਸ ਇਸ ਖਾਮੀ ਨਾਲ ਪ੍ਰਭਾਵਿਤ
ਇਸ ਖਾਮੀ ਕਾਰਨ ਸਫਾਰੀ ਬ੍ਰਾਊਜ਼ਰ 'ਚ ਇਕ ਸੇਫ ਵੈੱਬਸਾਈਟ ਜਿਵੇਂ ਕਿ Gmail.com ਦਾ URL ਸ਼ੋਅ ਕਰਦਾ ਹੈ। ਜਿਸ 'ਤੇ ਕਲਿੱਕ ਕਰਨ 'ਤੇਂ ਯੂਜ਼ਰ ਜੋਖਿਮ ਨਾਲ ਭਰੀ ਮਲੀਸ਼ਿਅਸ ਵੈੱਬਸਾਈਟ 'ਤੇ ਪਹੁੰਚ ਜਾਂਦਾ ਹੈ। ਇਹ ਇਕ ਸਟੈਂਡਰਡ ਫਿਸ਼ਿੰਗ ਤਕਨੀਕ ਹੈ ਜੋ ਯੂਜ਼ਰ ਨੂੰ ਸੇਫ URL ਦਿਖਾ ਕੇ ਕਿਤੇ ਹੋਰ ਪਹੁੰਚਾ ਦਿੰਦੀ ਹੈ।
ਇਸ ਕਾਰਨ ਹੋਇਆ ਪ੍ਰਭਾਵਿਤ
ਸਫਾਰੀ ਬ੍ਰਾਊਜ਼ਰ ਦੀ ਅਡਰੈੱਸਬਾਰ ਨੂੰ ਜਾਵਾ ਸਕਰੀਪਟ ਨਾਲ ਬਣਾਇਆ ਗਿਆ ਹੈ। ਇਸ ਲਈ ਜਦ ਪੇਜ ਲੋਡ ਹੋ ਰਿਹਾ ਹੁੰਦਾ ਹੈ ਤਾਂ ਅਰਡੈੱਸ ਬਾਰ ਨੂੰ ਅਪਡੇਟ ਕੀਤਾ ਜਾ ਸਕਦਾ ਹੈ। ਇਸ ਲਈ ਅਟੈਕ ਤੁਹਾਨੂੰ ਮਲੀਸ਼ਿਅਸ ਸਾਈਟ 'ਤੇ ਲੈ ਜਾ ਸਕਦੇ ਹਨ ਅਤੇ ਸੇਫਬ੍ਰਾਊਜ਼ਰ ਨੂੰ ਦਿਖਾ ਕੇ ਕਿਸੇ ਹੋਰ ਵੈੱਬਸਾਈਟ ਨੂੰ ਲੋਡ ਕਰ ਸਕਦੇ ਹਨ।
ਐਪਲ ਨੇ ਲਾਂਚ ਕੀਤਾ iPhone XS, XS Max, ਮਿਲੇਗੀ ਡਿਊਲ ਸਿਮ ਸਪੋਰਟ
NEXT STORY