ਗੈਜੇਟ ਡੈਸਕ - ਅਮਰੀਕਾ ’ਚ Netflix ਯੂਜ਼ਰਸ ਨੂੰ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ 30 ਮਈ ਦੀ ਸਵੇਰ ਤੋਂ ਨੈਟਫਲਿਕਸ ਦੀ ਸਰਵਿਸ ਅਚਾਨਕ ਠੱਪ ਹੋ ਗਈ ਹੈ। ਮਿਲੀ ਜਾਣਕਾਰੀ ਲੱਖਾਂ-ਹਜ਼ਾਰਾਂ ਲੋਕਾਂ ਨੇ ਰਿਪੋਰਟ ਕੀਤੀ ਕਿ ਉਹ ਆਪਣੀ ਮਨਪਸੰਦ ਫਿਲਮ ਜਾਂ ਵੈੱਬ ਸੀਰੀਜ਼ ਨਹੀਂ ਦੇਖ ਪਾ ਰਹੇ ਸਨ। ਦੱਸ ਦਈਏ ਕਿ ਇਸ ਆਊਟੇਜ ਦੇ ਕਾਰਨ, 70,000 ਤੋਂ ਵੱਧ ਯੂਜ਼ਰਸ ਨੇ ਸਮੱਸਿਆ ਦੀ ਸ਼ਿਕਾਇਤ ਕੀਤੀ, ਜਿਨ੍ਹਾਂ ’ਚੋਂ ਜ਼ਿਆਦਾਤਰ ਨੇ ਇਕ ਗਲਤ ਮੈਸੇਜ ਦੇਖਿਆ - "ਇਹ ਟਾਇਟਲ ਤੁਰੰਤ ਦੇਖਣ ਲਈ ਉਪਲਬਧ ਨਹੀਂ ਹੈ", ਭਾਵ ਕਿ ਜੋ ਚੀਜ਼ ਤੁਸੀਂ ਨੈੱਟਫਲਿਕਸ ਤੇ ਦੇਖਣਾ ਚਾਹੁੰਦੇ ਹੋ, ਉਹ ਇਸ ਸਾਈਡ ’ਤੇ ਉਪਲਬਧ ਨਹੀਂ ਹੈ।
ਇੰਟਰਨੈੱਟ ਸੇਵਾਵਾਂ ਵਿੱਚ ਰੁਕਾਵਟਾਂ ਨੂੰ ਟਰੈਕ ਕਰਨ ਵਾਲੀ ਡਾਊਨਡਿਟੇਕਟਰ ਨਾਮਕ ਇਕ ਵੈੱਬਸਾਈਟ ਦੇ ਅਨੁਸਾਰ, ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ (29 ਮਈ ਨੂੰ ਅਮਰੀਕੀ ਸਮੇਂ ਅਨੁਸਾਰ ਰਾਤ 9 ਵਜੇ), ਨੈੱਟਫਲਿਕਸ ਨਾਲ ਸਮੱਸਿਆਵਾਂ ਦੀਆਂ ਰਿਪੋਰਟਾਂ ਅਚਾਨਕ ਵਧ ਗਈਆਂ। ਯੂਜ਼ਰਸ ਨੇ ਦੱਸਿਆ ਕਿ ਉਹ ਕੋਈ ਵੀ ਵੀਡੀਓ ਸਟ੍ਰੀਮ ਕਰਨ ’ਚ ਅਸਮਰੱਥ ਸਨ। ਨੈੱਟਫਲਿਕਸ ਨੇ ਬਾਅਦ ’ਚ ਆਪਣੀ ਅਧਿਕਾਰਤ ਸਥਿਤੀ ਵੈੱਬਸਾਈਟ 'ਤੇ ਮੰਨਿਆ ਕਿ "ਕੁਝ ਟਾਇਟਲਸ ਨੂੰ ਸਟ੍ਰੀਮ ਕਰਨ ’ਚ ਸਮੱਸਿਆਵਾਂ ਹੋ ਸਕਦੀਆਂ ਹਨ।"
Users ਹੋਏ ਪ੍ਰਭਾਵਿਤ
ਡਾਊਨਡਿਟੇਕਟਰ ਦੇ ਅੰਕੜਿਆਂ ਅਨੁਸਾਰ, ਇਸ ਆਊਟੇਜ ਦੇ ਸਿਖਰ 'ਤੇ, 70,834 ਯੂਜ਼ਰਸ ਪ੍ਰਭਾਵਿਤ ਹੋਏ ਸਨ। ਇਨ੍ਹਾਂ ’ਚੋਂ 85% ਯੂਜ਼ਰਸ ਨੂੰ ਵੀਡੀਓ ਸਟ੍ਰੀਮਿੰਗ ’ਚ ਸਮੱਸਿਆਵਾਂ ਸਨ, 14% ਯੂਜ਼ਰਸ ਨੂੰ ਸਰਵਰ ਨਾਲ ਜੁੜਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ 1% ਯੂਜ਼ਰਸ ਨੂੰ ਲੌਗਇਨ ਕਰਨ ’ਚ ਮੁਸ਼ਕਲ ਆ ਰਹੀ ਸੀ।
ਦਿਲਚਸਪ ਗੱਲ ਇਹ ਹੈ ਕਿ ਭਾਰਤ ’ਚ Netflix ਯੂਜ਼ਰਸ ਨੂੰ ਕੋਈ ਸਮੱਸਿਆ ਨਹੀਂ ਆਈ। ਇਸ ਆਊਟੇਜ ਦੀਆਂ ਰਿਪੋਰਟਾਂ ਸਿਰਫ਼ ਅਮਰੀਕਾ ਤੱਕ ਸੀਮਿਤ ਸਨ। ਭਾਰਤ ’ਚ, ਐਪ, ਵੈੱਬਸਾਈਟ ਅਤੇ ਸਟ੍ਰੀਮਿੰਗ ਸਾਰੇ ਆਮ ਤੌਰ 'ਤੇ ਕੰਮ ਕਰਦੇ ਰਹੇ। ਇਸ ਦੌਰਾਨ Netflix ਨੇ ਤੁਰੰਤ ਆਊਟੇਜ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਉਹ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਹਨ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਇਸ ਤਕਨੀਕੀ ਖਰਾਬੀ ਦਾ ਕਾਰਨ ਕੀ ਸੀ ਜੋ ਕਿ ਸਰਵਰ ਨਾਲ ਸਬੰਧਤ ਸਮੱਸਿਆ ਜਾਂ ਨੈੱਟਵਰਕ ਸਮੱਸਿਆ।
Whatsapp ਨੇ Users ਨੂੰ ਦਿੱਤਾ ਵੱਡਾ ਤੋਹਫਾ! ਮਿਲੇਗਾ ਇਹ ਖਾਸ Features
NEXT STORY