ਜਲੰਧਰ- ਸਮਾਰਟਫੋਨ ਖਰੀਦਦੇ ਸਮੇਂ ਯੂਜ਼ਰਸ ਕਈ ਗੱਲਾਂ ਦਾ ਧਿਆਨ ਰੱਖਦੇ ਹਨ ਜਿਵੇਂ ਫੋਨ ਦੀ ਕੈਮਰਾ ਕੁਆਲਿਟੀ, ਮਲਟੀਟਾਸਕਿੰਗ ਰੈਮ ਕਿੰਨੀ ਦਿੱਤੀ ਗਈ ਆਦਿ ਹੈ। ਉਥੇ ਹੀ, ਜ਼ਿਆਦਾਤਰ ਲੋਕਾਂ ਨੂੰ ਬਿਹਤਰ ਬੈਟਰੀ ਲਾਈਫ ਵਾਲੇ ਸਮਾਰਟਫੋਨ ਦੀ ਤਲਾਸ਼ ਰਹਿੰਦੀ ਹੈ। ਜੇਕਰ ਫੋਨ 'ਚ ਬੈਟਰੀ ਬਿਹਤਰੀਨ ਦਿੱਤੀ ਗਈ ਹੋਵੇ ਤਾਂ ਉਸ ਨੂੰ ਵਾਰ-ਵਾਰ ਚਾਰਜ ਕਰਨ ਦੀ ਪਰੇਸ਼ਾਨੀ ਤੋਂ ਨਜਾਤ ਮਿਲ ਸਕਦੀ ਹੈ। ਸਮਾਰਟਫੋਨ ਬਾਜ਼ਾਰ 'ਚ ਕਈ ਅਜਿਹੇ ਸਮਾਰਟਫੋਨਸ ਮੌਜੂਦ ਹਨ ਜੋ 5,000 ਐੱਮ. ਏ. ਐੱਚ ਤੱਕ ਦੀ ਬੈਟਰੀ ਦੇ ਨਾਲ ਆਉਂਦੇ ਹਨ।
Lenovo K8 Plus :
ਕੀਮਤ : 8,999 ਰੁਪਏ
ਇਸ ਫੋਨ 'ਚ 4000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ ਜੋ ਦੋ ਦਿਨ ਤਕ ਚੱਲ ਸਕਦੀ ਹੈ। ਇਸ 'ਚ 5.2 ਇੰਚ ਦੀ ਫੁੱਲ ਐੱਚ. ਡੀ ਡਿਸਪਲੇ, 2.5 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੈਲੀਓ ਪੀ25 ਪ੍ਰੋਸੈਸਰ ਅਤੇ 3 ਜੀ. ਬੀ ਰੈਮ ਨਾਲ ਲੈਸ ਹੈ। ਇਸ 'ਚ 32 ਜੀ. ਬੀ ਇੰਟਰਨਲ ਮੈਮਰੀ ਅਤੇ 128ਜੀਬੀ ਮਾਇਕ੍ਰੋ ਐੱਸ. ਡੀ ਕਾਰਡ ਸਪੋਰਟ ਹੈ। ਇਹ ਫੋਨ ਐਂਡ੍ਰਾਇਡ 7.1.1 ਨੂਗਟ 'ਤੇ ਕੰਮ ਕਰਦਾ ਹੈ। 13 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਦੋ ਰਿਅਰ ਸੈਂਸਰ ਦਿੱਤੇ ਗਏ ਹਨ। ਐੱਫ/2.0 ਅਪਰਚਰ, 84-ਡਿਗਰੀ ਵਾਈਡ ਐਂਗਲ ਲੈਨਜ਼ ਅਤੇ ਇਕ ਪਾਰਟੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
Moto G4 Plus :
ਕੀਮਤ : 9 , 999 ਰੁਪਏ
ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ 5,000ਐੱਮ. ਏ. ਐੱਚ ਬੈਟਰੀ ਹੈ। ਇਸ 'ਚ 5.5 ਇੰਚ ਦੀ ਐੱਚ. ਡੀ ਡਿਸਪਲੇ, ਪਿਕਸਲ ਰੈਜ਼ੋਲਿਊਸ਼ਨ 720ਗ1280 ਹੈ। ਇਹ ਫੋਨ 1.4 ਗੀਗਾਹਰਟਜ਼ ਸਨੈਪਡਰੈਗਨ 427 ਪ੍ਰੋਸੈਸਰ ਅਤੇ ਮਲਟੀਟਾਸਕਿੰਗ ਲਈ 3 ਜੀ. ਬੀ ਰੈਮ ਨਾਲ ਲੈਸ ਹੈ। 32 ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। 128 ਜੀ. ਬੀ ਦੀ ਐੱਸ ਡੀ ਕਾਰਡ ਸਪੋਰਟ ਵੀ ਮੌਜੂਦ ਹੈ। ਇਹ ਫੋਨ ਐਂਡ੍ਰਾਇਡ ਨੂਗਟ 'ਤੇ ਕੰਮ ਕਰਦਾ ਹੈ। ਫੋਟੋਗਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਜੋ f/2.0 ਅਪਰਚਰ, ਆਟੋ ਫੋਕਸ ਅਤੇ ਐੱਲ. ਈ. ਡੀ ਫਲੈਸ਼ ਤੋਂ ਲੈਸ ਹਨ। 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦਾ ਫ੍ਰੰਟ ਕੈਮਰਾ f/2.2 ਅਪਰਚਰ ਅਤੇ ਐੱਲ. ਈ. ਡੀ ਫਲੈਸ਼ ਤੋਂ ਲੈਸ ਹੈ।
Infocus Turbo 5 Plus :
ਕੀਮਤ : 8,999 ਰੁਪਏ
ਫੋਨ ਨੂੰ ਪਾਵਰ ਦੇਣ ਲਈ ਇਸ 'ਚ 4950 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। ਇਹ ਬੈਟਰੀ 34 ਦਿਨ ਦਾ ਸਟੈਂਡਬਾਏ ਟਾਈਮ ਦੇਣ 'ਚ ਸਮਰੱਥ ਹੈ। ਇਸ 'ਚ 5.5 ਇੰਚ ਦੀ ਆਈ. ਪੀ. ਐੱਸ ਡਿਸਪਲੇਅ ਦਿੱਤੀ ਗਈ ਹੈ। ਇਹ ਫੋਨ ਆਕਟਾ-ਕੋਰ ਮੀਡੀਆਟੈੱਕ M“6750 ਪ੍ਰੋਸੈਸਰ ਅਤੇ 3 ਜੀ. ਬੀ ਰੈਮ ਨਾਲ ਲੈਸ ਹੈ। ਇਸ 'ਚ 32 ਜੀ. ਬੀ ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗਰਾਫੀ ਲਈ ਡਿਊਲ ਰਿਅਰ ਕੈਮਰਾ ਸੈੱਟਅਪ ਜਿਸਦਾ ਪਹਿਲਾ ਸੈਂਸਰ 13 ਮੈਗਾਪਿਕਸਲ ਦਾ ਅਤੇ ਦੂਜਾ ਸੈਂਸਰ 5 ਮੈਗਾਪਿਕਸਲ ਦਾ ਹੈ। ਨਾਲ ਹੀ 5 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਐਂਡ੍ਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ।
Panasonic Eluga Ray 500 :
ਕੀਮਤ : 8,999 ਰੁਪਏ
ਇਸ ਫੋਨ 'ਚ 4000 ਐੱਮ. ਏ. ਐੱਚ ਦੀ ਬੈਟਰੀ ਦਿੱਤੀ ਗਈ ਹੈ। 5 ਇੰਚ ਐੱਚ. ਡੀ ਆਈ. ਪੀ. ਐੱਸ ਆਨ ਸੇਲ ਡਿਸਪਲੇਅ ਮੌਜੂਦ ਹੈ। ਇਹ ਫੋਨ 1.25 ਗੀਗਾਹਰਟਜ਼ ਕਵਾਡ-ਕੋਰ ਐੱਮ. ਟੀ. ਕੇ6737 ਪ੍ਰੋਸੈਸਰ ਅਤੇ 3 ਜੀ. ਬੀ ਰੈਮ ਨਾਲ ਲੈਸ ਹੈ। ਇਸ 'ਚ 32 ਜੀ. ਬੀ ਦੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਇਹ ਐਂਡ੍ਰਾਇਡ 7.0 ਨੂਗਟ 'ਤੇ ਕੰਮ ਕਰਦਾ ਹੈ। ਐਲੁਗਾ ਨੀ 500 'ਚ ਐੱਲ. ਈ. ਡੀ ਫਲੈਸ਼ ਨਾਲ 13 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
ਸੈਮਸੰਗ Galaxy Note 8 ਦੀ ਵਿਕਰੀ ਭਾਰਤ 'ਚ ਸ਼ੁਰੂ
NEXT STORY